Image default
ਖੇਡਾਂ

ਖਿਡਾਰੀਆਂ ਵੱਲੋਂ ਫ਼ਰੀਦਕੋਟ ਦੇ ਵਿਧਾਇਕ ਦਾ ਸਨਮਾਨ

ਖਿਡਾਰੀਆਂ ਵੱਲੋਂ ਫ਼ਰੀਦਕੋਟ ਦੇ ਵਿਧਾਇਕ ਦਾ ਸਨਮਾਨ
ਨਹਿਰੂ ਸਟੇਡੀਅਮ ਦੀ ਪੁਰਾਣੀ ਸ਼ਾਨ ਬਹਾਲ ਕਰਨ ਦਾ ਭਰੋਸਾ
ਫ਼ਰੀਦਕੋਟ, 16 ਮਾਰਚ – (ਪ੍ਰਸ਼ੋਤਮ ਕੁਮਾਰ) ਇੱਥੋਂ ਦੇ ਨਹਿਰੂ ਸਟੇਡੀਅਮ ਵਿੱਚ ਖਿਡਾਰੀਆਂ ਨੇ ਨਵੇਂ ਬਣੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦਾ ਵਿਸ਼ੇਸ਼ ਸਨਮਾਨ ਕੀਤਾ। ਗੁਰਦਿੱਤ ਸਿੰਘ ਸੇਖੋਂ ਜੋ ਖੁਦ ਇਸ ਸਟੇਡੀਅਮ ਵਿੱਚ 15 ਸਾਲ ਤੱਕ ਬਾਸਕਿਟ ਬਾਲ ਖੇਡਦੇ ਰਹੇ ਹਨ। ਅਮਨਦੀਪ ਸਿੰਘ ਬਾਬਾ, ਯਾਦਵਿੰਦਰ ਸਿੰਘ, ਰਾਜਬੀਰ ਸਿੰਘ, ਰਾਜੇਸ਼ ਸ਼ਰਮਾ, ਗੁਰਮੀਤ ਸਿੰਘ, ਖੁਸ਼ਵਿੰਦਰ ਸਿੰਘ, ਚਰਨਜੀਵ ਮਾਈਕਲ, ਗੁਰਜੰਟ ਸਿੰਘ ਚੀਮਾ ਅਤੇ ਮਨਜੀਤ ਕੌਰ ਨੇ ਦੱਸਿਆ ਕਿ ਬਾਸਕਿਟ ਬਾਲ, ਹਾਕੀ, ਬੈਡਮਿੰਟਨ, ਐਥਲੈਟਿਕਸ ਆਦਿ ਦੇ ਖਿਡਾਰੀਆਂ ਨੇ ਵਿਧਾਇਕ ਦਾ ਸਨਮਾਨ ਕਰਨ ਲਈ ਸਾਦਾ ਸਮਾਗਮ ਰੱਖਿਆ ਸੀ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਖੇਡ ਮੈਦਾਨਾਂ ਦੀ ਪੁਰਾਣੀ ਸ਼ਾਨ ਨੂੰ ਬਹਾਲ ਕੀਤਾ ਜਾਵੇਗਾ ਅਤੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਲੋੜੀਂਦੀਆਂ ਸਾਰੀਆਂ ਸਹੂਲਤਾਂ ਬਿਨਾਂ ਦੇਰੀ ਮੁਹੱਈਆ ਕਰਵਾਈਆਂ ਜਾਣਗੀਆਂ। ਖਿਡਾਰੀਆਂ ਨੇ ਮੰਗ ਕੀਤੀ ਕਿ ਸਟੇਡੀਅਮ ਨੂੰ ਸਿਰਫ਼ ਖੇਡਾਂ ਲਈ ਵਰਤਿਆ ਜਾਵੇ ਅਤੇ ਇੱਥੇ ਸਰਕਾਰੀ ਸਮਾਗਮ ਨਾ ਕੀਤੇ ਜਾਣ। ਇਸ ਤੋਂ ਇਲਾਵਾ ਖੇਡ ਸਟੇਡੀਅਮ ਦੇ ਆਸ-ਪਾਸ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾ ਕੇ ਵਿਦਿਆਰਥੀਆਂ ਖੇਡ ਕਿੱਟਾਂ ਅਤੇ ਹੋਰ ਲੋੜੀਂਦਾ ਸਾਮਾਨ ਖੇਡ ਵਿਭਾਗ ਰਾਹੀਂ ਮੁਹੱਈਆ ਕਰਵਾਇਆ ਜਾਵੇਗਾ।
ਕੈਪਸ਼ਨ: 16fdk02- ਖੇਡ ਮੈਦਾਨ ਵਿੱਚ ਖਿਡਾਰੀਆਂ ਨਾਲ ਵਿਧਾਇਕ ਗੁਰਦਿੱਤ ਸਿੰਘ ਸੇਖੋਂ।

Related posts

Kacha Badam ਆਡੀਓ ‘ਤੇ ਏਅਰ ਹੋਸਟੈਸ ਨੇ ਲਾਏ ਠੁਮਕੇ

Balwinder hali

ਅਫਗਾਨਿਸਤਾਨ ਨੂੰ ਲੱਗਾ ਵੱਡਾ ਝਟਕਾ, ਨਿਊਜ਼ੀਲੈਂਡ ਖਿਲਾਫ ਟੈਸਟ ਮੈਚ ਤੋਂ ਪਹਿਲਾਂ ਹੀ ਸਲਾਮੀ ਬੱਲੇਬਾਜ਼ ਟੀਮ ਤੋਂ ਬਾਹਰ

Balwinder hali

Breaking- ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਫਰੀਦਕੋਟ ‘ਚ ਸ਼ਾਨੋ–ਸ਼ੌਕਤ ਨਾਲ ਸ਼ੁਰੂ

punjabdiary

Leave a Comment