Image default
ਤਾਜਾ ਖਬਰਾਂ

ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲਾ ਫਰੀਦਕੋਟ ਨੇ 43 ਪੈਨਸ਼ਨਰ ਕੀਤੇ ਸਨਮਾਨਿਤ

ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲਾ ਫਰੀਦਕੋਟ ਨੇ 43 ਪੈਨਸ਼ਨਰ ਕੀਤੇ ਸਨਮਾਨਿਤ

ਕੋਟਕਪੂਰਾ, 24 ਮਾਰਚ – ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲਾ ਫਰੀਦਕੋਟ ਦੇ ਜਨਰਲ ਸਕੱਤਰ ਅਸ਼ੋਕ ਕੌਸ਼ਲ, ਮੀਤ ਪ੍ਰਧਾਨ ਗੁਰਚਰਨ ਸਿੰਘ ਮਾਨ, ਸਹਾਇਕ ਵਿੱਤ ਸਕੱਤਰ ਤਰਸੇਮ ਨਰੂਲਾ ਤੇ ਅਧਿਆਪਕ ਆਗੂ ਪ੍ਰੇਮ ਚਾਵਲਾ ਨੇ ਦੱਸਿਆ ਕਿ ਜੱਥੇਬੰਦੀ ਵੱਲੋੰ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ, ਪੁਰਾਣਾ ਕਿਲਾ ਕੋਟਕਪੂਰਾ ਵਿਖੇ ਪੰਜਾਬ ਸਰਕਾਰ ਅਧੀਨ ਆਪਣੇ ਸੇਵਾ ਕਾਲ ਦੌਰਾਨ ਅਤੇ ਸੇਵਾ ਨਵਿਰਤ ਹੋਣ ਤੋੰ ਬਾਅਦ ਪੰਜਾਬ ਪੈਨਸ਼ਨਰ ਯੂਨੀਅਨ ਨੂੰ ਸਹਿਯੋਗ ਕਰਦੇ ਹੋਏ ਅਤੇ ਸਾਂਝੇ ਸੰਘਰਸ਼ਾਂ ਵਿੱਚ ਯੋਗਦਾਨ ਪਾਉਣ ਵਾਲੇ ਪੈਨਸ਼ਨਰਾਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕੀਤਾ ਗਿਆ। ਇਸ ਸਮਾਗਮ ਦੌਰਾਨ 70 ਸਾਲ ਦੀ ਉਮਰ ਪੂਰੀ ਕਰ ਚੁੱਕੇ 43 ਪੈਨਸ਼ਨਰ ਸਨਮਾਨਿਤ ਕੀਤੇ ਗਏ। ਆਗੂਆਂ ਨੇ ਅੱਗੇ ਦੱਸਿਆ ਕਿ ਸਨਮਾਨਿਤ ਹੋਣ ਵਾਲੇ ਪ੍ਰਮੁੱਖ ਸਾਥੀਆਂ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਤੇ ਪੈਨਸ਼ਨਰ ਆਗੂ ਬਲਦੇਵ ਸਿੰਘ ਸਹਿਦੇਵ ਤੇ ਉਨ੍ਹਾਂ ਦੀ ਧਰਮ ਪਤਨੀ ਅਮਰਜੀਤ ਕੌਰ ਸਹਿਦੇਵ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮ ਨਾਥ ਅਰੋਡ਼ਾ, ਪ੍ਰੈੱਸ ਸਕੱਤਰ ਇਕਬਾਲ ਸਿੰਘ ਮੰਘੇਡ਼ਾ, ਅਧਿਆਪਕ ਆਗੂ ਤੇ ਪੱਤਰਕਾਰ ਮੇਘ ਰਾਜ ਸ਼ਰਮਾ, ਪ੍ਰਿੰਸੀਪਲ ਦਰਸ਼ਨ ਸਿੰਘ, ਜੋਗਿੰਦਰ ਸਿੰਘ ਛਾਬੜਾ ‘, ਸੁਖਮੰਦਰ ਸਿੰਘ ਰਾਮਸਰ ਤੇ ਉਨ੍ਹਾਂ ਦੀ ਧਰਮ ਪਤਨੀ ਜੀਤ ਕੌਰ, ਮੇਜਰ ਸਿੰਘ ਡੀ.ਪੀ.ਈ., ਪ੍ਰਿੰਸੀਪਲ ਹਰੀ ਚੰਦ ਧਿੰਗੜਾ, ਮੰਗਲਜੀਤ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਇੰਦਰਜੀਤ ਕੌਰ, ਬਾਬੂ ਸਿੰਘ ਧਾਲੀਵਾਲ ਤੇ ਉਨ੍ਹਾਂ ਦੀ ਧਰਮ ਪਤਨੀ ਅਮਰਜੀਤ ਕੌਰ ਧਾਲੀਵਾਲ, ਕਰਨੈਲ ਸਿੰਘ ਸੋਲੰਕੀ, ਜਗਰਾਜ ਸਿੰਘ ਜਟਾਣਾ ਰਿਟਾਇਰਡ ਡੀ ਐੱਸ ਪੀ, ਮਿੱਠੂ ਸਿੰਘ ਨਹਿਰੀ ਵਿਭਾਗ, ਦਰਸ਼ਨ ਸਿੰਘ ਫੌਜੀ ਢਿੱਲਵਾਂ ਕਲਾਂ, ਨਾਵਲਕਾਰ ਤੇ ਪ੍ਰਿੰਸੀਪਲ ਸ਼ਾਮ ਸੁੰਦਰ ਕਾਲਡ਼ਾ, ਪ੍ਰਿੰਸੀਪਲ ਨਵਦੀਪ ਸ਼ਰਮਾ ਦੇ ਸਤਿਕਾਰਯੋਗ ਮਾਤਾ ਕ੍ਰਿਸ਼ਨਾ ਦੇਵੀ, ਅਮਰਜੀਤ ਕੌਰ ਛਾਬਡ਼ਾ, ਸੁਦੇਸ਼ ਰਾਣੀ,ਗਿਆਨ ਚੰਦ ਸ਼ਰਮਾ ਪੀ. ਆਰ .ਟੀ. ਸੀ .ਤੇ ਕੇਵਲ ਸਿੰਘ ਲੰਭਵਾਲੀ ਆਦਿ ਸ਼ਾਮਲ ਸਨ। ਇਨ੍ਹਾਂ ਪੈਨਸ਼ਨਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਰਾਜਿੰਦਰ ਸਿੰਘ ਸਰਾਂ ਸੇਵਾ ਮੁਕਤ ਤਹਿਸੀਲਦਾਰ, ਗੁਰਚਰਨ ਸਿੰਘ ਬਰਾਡ਼ ਨਾਇਬ ਤਹਿਸੀਲਦਾਰ, ਪ੍ਰੋ. ਹਰਬੰਸ ਸਿੰਘ ਪਦਮ, ਗੁਰਿੰਦਰ ਸਿੰਘ ਮਹਿੰਦੀਰੱਤਾ, ਸ਼ਾਮ ਲਾਲ ਚਾਵਲਾ, ਗੇਜ ਰਾਮ ਭੋਰਾ, ਹਰੀ ਪ੍ਰਕਾਸ਼ ਸ਼ਰਮਾ ਤੇ ਅਧਿਆਪਕ ਆਗੂ ਨਵੀਨ ਸਚਦੇਵਾ ਵੱਲੋਂ ਨਿਭਾਈ ਗਈ।

Related posts

ਸੰਤ ਮੋਹਨ ਦਾਸ ‘ਚ ਪੰਦਰਾਂ ਰੋਜ਼ਾ ਸਮਰ ਕੈਂਪ 16 ਮਈ ਤੋ ਸ਼ੁਰੂ

punjabdiary

ਅਹਿਮ ਖ਼ਬਰ – ਭਾਈ ਘਨੱਈਆ ਸੇਵਾ ਸੁਸਾਇਟੀ ਨੇ 12 ਕੈਂਸਰ ਪੀੜਤਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ

punjabdiary

Breaking- ਸੀਵਰੇਜ ਅਤੇ ਡ੍ਰੇਨਾਂ ਦੀ ਸਫਾਈ ਸਬੰਧੀ ਉਲੀਕੀਆਂ ਗਈਆਂ ਯੋਜਨਾਵਾਂ ਦੇ ਕੰਮ ਜਲਦ ਕੀਤੇ ਜਾਣ ਸ਼ੁਰੂ – ਚੇਅਰਮੈਨ ਢਿੱਲਵਾਂ

punjabdiary

Leave a Comment