ਮੈਰੀਟੋਰੀਅਸ ਸਕੂਲ ਨੂੰ ਸਟੇਟ ਬੈਂਕ ਆਫ਼ ਇੰਡੀਆ ਨੇ 25000 ਦੀਆਂ ਕਿਤਾਬਾਂ ਲਾਈਬ੍ਰੇਰੀ ਲਈ ਭੇਂਟ ਕੀਤੀਆਂ
ਮੋਹਾਲੀ, 25 ਮਾਰਚ – (ਅੰਗਰੇਜ ਸਿੰਘ ਵਿੱਕੀ)ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਪ੍ਰਿੰਸੀਪਲ ਰੀਤੂ ਸ਼ਰਮਾ ਦੀ ਪ੍ਰੇਰਨਾ ਸਦਕਾ ਸਟੇਟ ਬੈਂਕ ਆਫ਼ ਇੰਡੀਆ ਫੇਜ਼-7 ਮੋਹਾਲੀ ਵੱਲੋਂ ਅਰਵਿੰਦ ਗੁਪਤਾ ਚੀਫ਼ ਮੈਨੇਜਰ, ਰੀਜ਼ਨਲ ਬਿਜ਼ਨੈੱਸ ਦਫ਼ਤਰ ਅਤੇ ਜਤਿੰਦਰ ਕੁਮਾਰ ਚੀਫ਼ ਮੈਨੇਜਰ ਦੀ ਸਾਂਝੀ ਅਗਵਾਈ ਵਿੱਚ ਮੈਰੀਟੋਰੀਅਸ ਸਕੂਲ ਦੀ ਲਾਇਬ੍ਰੇਰੀ ਵਿੱਚ ਲਗਭਗ 25000 ਰੁਪਏ ਦੀ ਕੀਮਤ ਦੀਆਂ ਕਿਤਾਬਾਂ ਬੱਚਿਆਂ ਦੇ ਪੜ੍ਹਣ ਲਈ ਭੇਂਟ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਮੋਹਾਲੀ ਰੀਤੂ ਸ਼ਰਮਾ ਨੇ ਦੱਸਿਆ ਕਿ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਸਕੂਲ ਦੀ ਲਾਇਬ੍ਰੇਰੀ ਲਈ ਜੇ.ਈ.ਈ., ਨੀਟ, ਕਲੈਟ, ਐੱਨ.ਡੀ.ਏ. ਆਦਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਕਿਤਾਬਾਂ ਭੇਂਟ ਕੀਤੀਆਂ ਗਈਆਂ ਹਨ। ਇਹਨਾਂ ਕਿਤਾਬਾਂ ਦੀ ਬਜ਼ਾਰ ਦੀ ਕੀਮਤ ਲਗਭਗ 25000 ਰੁਪਏ ਹੈ। ਉਹਨਾਂ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਇਹ ਭਲੇ ਦਾ ਕਾਰਜ ਕੀਤਾ ਗਿਆ ਹੈ। ਕਿਉਂਕਿ ਮੈਰੀਟੋਰੀਅਸ ਸਕੂਲ ਵਿੱਚ ਪੰਜਾਬ ਦੇ ਅਗਾਂਹਵਧੂ ਬੱਚੇ ਪੜ੍ਹਦੇ ਹਨ ਅਤੇ ਸਾਰਾ ਸਾਲ ਆਪਣੀ ਜਮਾਤ ਦੀ ਪੜ੍ਹਾਈ ਦੇ ਨਾਲ-ਨਾਲ ਮਿਆਰੀ ਕੋਰਸਾਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਦੇ ਹਨ। ਇਹਨਾਂ ਹੋਣਹਾਰ ਵਿਦਿਆਰਥੀਆਂ ਲਈ ਇਹ ਕਿਤਾਬਾਂ ਅਨਮੋਲ ਖਜ਼ਾਨਾ ਹਨ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਲਾਭ ਹੋਣਾ ਹੈ। ਪ੍ਰਿੰਸ਼ੀਪਲ ਰੀਤੂ ਸ਼ਰਮਾ ਨੇ ਅਤੇ ਸਮੂਹ ਸਟਾਫ਼ ਨੇ ਸਟੇਟ ਬੈਂਕ ਆਫ਼ ਇੰਡੀਆ ਫੇਜ਼-7 ਮੋਹਾਲੀ ਵੱਲੋਂ ਮੈਰੀਟੋਰੀਅਸ ਸਕੂਲ ਵਿੱਚ ਕਿਤਾਬਾਂ ਭੇਂਟ ਕਰਨ ਲਈ ਪਹੁੰਚੇ ਅਰਵਿੰਦ ਗੁਪਤਾ ਚੀਫ਼ ਮੈਨੇਜਰ ਰੀਜ਼ਨਲ ਬਿਜ਼ਨੈੱਸ ਦਫ਼ਤਰ, ਜਤਿੰਦਰ ਕੁਮਾਰ ਚੀਫ਼ ਮੈਨੇਜਰ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੈਰੀਟੋਰੀਅਸ ਸਕੂਲ ਮੋਹਾਲੀ ਦੇ ਸਟਾਫ਼ ਵਿੱਚ ਲਾਇਬ੍ਰੇਰੀਅਨ ਪਰਮਜੀਤ ਕੌਰ, ਵੰਦਨਾ ਕਾਹਲੋਂ, ਡਾ. ਟੀਨਾ, ਜਸਲੀਨ ਕੌਰ, ਹਰਪਾਲ ਕੌਰ, ਅਮਨਦੀਪ ਕੌਰ, ਨਵਨੀਤ ਕੌਰ, ਭਾਵਨਾ ਡੀਪੀਈ, ਮਨਪ੍ਰੀਤ ਸਿੰਘ ਡੀਪੀਈ, ਪਰਨੀਤ ਕੌਰ, ਅੰਮ੍ਰਿਤਪਾਲ ਸਿੰਘ, ਪਰਮਿੰਦਰ ਕੌਰ, ਗੁਰਪ੍ਰੀਤ ਕੌਰ, ਹਰਸ਼ ਰਾਣਾ, ਅਕਾਸ਼ਦੀਪ ਅਤੇ ਸਕੂਲ ਦੇ ਵਿਦਿਆਰਥੀ ਵੀ ਮੌਜੂਦ ਰਹੇ।