Thursday, August 6, 2026
Google search engine
Homeਰਾਜਨੀਤੀਅੰਮ੍ਰਿਤਸਰ ਤੋਂ ਫਿਰੋਜ਼ਪੁਰ ਤੱਕ ਕਾਂਗਰਸ 'ਚ ਪੋਸਟਰ ਵਾਰ ਤੇਜ਼, ਚੰਨੀ ਖ਼ਿਲਾਫ਼ ਲੱਗੇ...

ਅੰਮ੍ਰਿਤਸਰ ਤੋਂ ਫਿਰੋਜ਼ਪੁਰ ਤੱਕ ਕਾਂਗਰਸ ‘ਚ ਪੋਸਟਰ ਵਾਰ ਤੇਜ਼, ਚੰਨੀ ਖ਼ਿਲਾਫ਼ ਲੱਗੇ ਵਿਵਾਦਤ ਪੋਸਟਰ

ਅੰਮ੍ਰਿਤਸਰ ਤੋਂ ਫਿਰੋਜ਼ਪੁਰ ਤੱਕ ਕਾਂਗਰਸ ‘ਚ ਪੋਸਟਰ ਵਾਰ ਤੇਜ਼, ਚੰਨੀ ਖ਼ਿਲਾਫ਼ ਲੱਗੇ ਵਿਵਾਦਤ ਪੋਸਟਰ

ਪੋਸਟਰਾਂ ‘ਤੇ ਲਿਖਿਆ ਗਿਆ ਹੈ, “ਰਾਹੁਲ ਗਾਂਧੀ ਨੂੰ ਇੱਕੋ ਪੁਕਾਰ, ਚੰਨੀ ਨੂੰ ਕਰੋ ਕਾਂਗਰਸ ‘ਚੋਂ ਬਾਹਰ।”

ਸ੍ਰੀ ਅੰਮ੍ਰਿਤਸਰ ਸਾਹਿਬ

ਪੰਜਾਬ ਕਾਂਗਰਸ ਅੰਦਰ ਚੱਲ ਰਿਹਾ ਅੰਦਰੂਨੀ ਟਕਰਾਅ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਅੰਮ੍ਰਿਤਸਰ ਦੇ ਪਾਸ਼ ਇਲਾਕੇ ਲਾਰੈਂਸ ਰੋਡ ਸਥਿਤ ਕੰਪਨੀ ਬਾਗ਼ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਵਿਰੋਧ ਵਿੱਚ ਵਿਵਾਦਤ ਪੋਸਟਰ ਲਗਾਏ ਗਏ ਹਨ। ਚਰਚਾ ਹੈ ਕਿ ਇਹ ਪੋਸਟਰ ਕਾਂਗਰਸ ਦੇ ਕੁਝ ਆਗੂਆਂ ਵੱਲੋਂ ਲਗਾਏ ਗਏ ਹਨ, ਜਿਨ੍ਹਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਕ ਮੰਨਿਆ ਜਾ ਰਿਹਾ ਹੈ। ਪੋਸਟਰਾਂ ‘ਤੇ ਲਿਖਿਆ ਗਿਆ ਹੈ, “ਰਾਹੁਲ ਗਾਂਧੀ ਨੂੰ ਇੱਕੋ ਪੁਕਾਰ, ਚੰਨੀ ਨੂੰ ਕਰੋ ਕਾਂਗਰਸ ‘ਚੋਂ ਬਾਹਰ।”

ਫਿਰੋਜ਼ਪੁਰ ਵਿੱਚ ਵੀ ਚੰਨੀ ਨੂੰ ਬਣਾਇਆ ਗਿਆ ਨਿਸ਼ਾਨਾ

ਇਸ ਤੋਂ ਪਹਿਲਾਂ ਫਿਰੋਜ਼ਪੁਰ ਵਿੱਚ ਵੀ ਚੰਨੀ ਦੇ ਵਿਰੋਧ ਵਿੱਚ ਪੋਸਟਰ ਲਗਾਏ ਗਏ ਸਨ। ਇਨ੍ਹਾਂ ਪੋਸਟਰਾਂ ਵਿੱਚ ਚੰਨੀ ਦੀ ਤਸਵੀਰ ਨੂੰ ਆਰਐੱਸਐੱਸ ਲਿਖੀ ਟੀ-ਸ਼ਰਟ ਵਿੱਚ ਦਰਸਾਇਆ ਗਿਆ ਸੀ ਅਤੇ ਉੱਪਰ ਵੱਡੇ ਅੱਖਰਾਂ ਵਿੱਚ “ਚੰਨੀ ਭਜਾਓ, ਕਾਂਗਰਸ ਬਚਾਓ” ਦਾ ਨਾਅਰਾ ਲਿਖਿਆ ਹੋਇਆ ਸੀ। ਇਹ ਪੋਸਟਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਲੱਗੇ ਹੋਏ ਨਜ਼ਰ ਆਏ।

ਕਾਂਗਰਸ ਅੰਦਰ ਪੋਸਟਰਾਂ ਦੀ ਸਿਆਸਤ ਜਾਰੀ

ਸੋਮਵਾਰ ਨੂੰ ਮੁਕਤਸਰ ਅਤੇ ਫਿਰੋਜ਼ਪੁਰ ਵਿੱਚ ਵੀ ਪੋਸਟਰਾਂ ਨੂੰ ਲੈ ਕੇ ਸਿਆਸੀ ਘਮਾਸਾਨ ਦੇਖਣ ਨੂੰ ਮਿਲਿਆ ਸੀ। ਮੁਕਤਸਰ ਵਿੱਚ ਲੱਗੇ ਕੁਝ ਪੋਸਟਰਾਂ ਵਿੱਚ ਭੂਪੇਸ਼ ਬਘੇਲ ਨੂੰ ਬ੍ਰਿਟਿਸ਼ ਰਾਜ ਦੇ ਇੱਕ ਅਧਿਕਾਰੀ ਦੀ ਵਰਦੀ ਵਿੱਚ ਦਰਸਾਇਆ ਗਿਆ ਸੀ, ਜਦਕਿ ਹੇਠਾਂ “Go Back Baghel” ਲਿਖਿਆ ਗਿਆ ਸੀ। ਇਹ ਪੋਸਟਰ ਆਜ਼ਾਦੀ ਤੋਂ ਪਹਿਲਾਂ ਦੇ “Simon Go Back” ਅੰਦੋਲਨ ਦੀ ਤਰਜ਼ ‘ਤੇ ਤਿਆਰ ਕੀਤੇ ਗਏ ਸਨ।

ਦੂਜੇ ਪਾਸੇ ਚੰਨੀ ਦੇ ਸਮਰਥਨ ਵਿੱਚ ਵੀ ਕਈ ਪੋਸਟਰ ਲਗਾਏ ਗਏ। ਇੱਕ ਪੋਸਟਰ ‘ਤੇ “ਰਾਜਾ-ਬਘੇਲ ਹਟਾਓ, ਕਾਂਗਰਸ ਬਚਾਓ” ਲਿਖਿਆ ਸੀ, ਜਦਕਿ ਦੂਜੇ ‘ਤੇ “ਰਾਹੁਲ ਗਾਂਧੀ ਜੀ ਸੁਣੋ ਪੰਜਾਬੀਆਂ ਦੀ ਪੁਕਾਰ, ਲਿਆਓ ਚੰਨੀ ਬਣਾਈਏ ਕਾਂਗਰਸ ਦੀ ਸਰਕਾਰ” ਦਾ ਸੰਦੇਸ਼ ਦਿੱਤਾ ਗਿਆ।

ਪਾਰਟੀ ਅੰਦਰ ਨਾਰਾਜ਼ਗੀ ਨੂੰ ਲੈ ਕੇ ਚਰਚਾ ਤੇਜ਼

ਇਸੇ ਦੌਰਾਨ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਲੀਡਰਸ਼ਿਪ ਦਰਮਿਆਨ ਵਧ ਰਹੀ ਦੂਰੀ ਵੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਪੰਜਾਬ ਦੌਰੇ ਦੌਰਾਨ ਭੂਪੇਸ਼ ਬਘੇਲ ਵੱਲੋਂ ਚੰਨੀ ਨਾਲ ਮੁਲਾਕਾਤ ਨਾ ਕਰਨ ਅਤੇ ਚੰਨੀ ਵੱਲੋਂ ਪਾਰਟੀ ਦੇ ਕੁਝ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਰੱਖਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਨਵੀਆਂ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।

-(ਟੀਵੀ 9 ਪੰਜਾਬੀ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments