ਅੰਬੇਡਕਰ ਜਯੰਤੀ ਸਬੰਧੀ ਤਿਆਰੀ ਮੀਟਿੰਗ 02 ਅਪ੍ਰੈਲ ਨੂੰ : ਮਿਸ ਪਰਮਜੀਤ ਤੇਜੀ
— ਡਿਊਟੀਆਂ ਲਗਾਈਆਂ ਜਾਣਗੀਆਂ —
ਫਰੀਦਕੋਟ, 30 ਮਾਰਚ – ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲਟ ਟਰੱਸਟ) ਵੱਲੋਂ ਡਾ. ਅੰਬੇਡਕਰ ਜਯੰਤੀ ਸਬੰਧੀ ਤਿਆਰੀ ਮੀਟਿੰਗ ਆਉਂਦੀ 02 ਅਪ੍ਰੈਲ ਸ਼ਨੀਵਾਰ ਨੂੰ ਸ਼ਾਮ ਦੇ 5:00 ਵਜੇ ਸਥਾਨਕ ਜੈਸਮੀਨ ਹੋਟਲ ਵਿਖੇ ਹੋਵੇਗੀ। ਮੀਟਿੰਗ ਦੀ ਪ੍ਰਧਾਨਗੀ ਟਰੱਸਦ ਦੇ ਜਿਲਾ ਪ੍ਰਧਾਨ ਸਾਬਕਾ ਬੈਂਕ ਮੈਨੇਜਰ ਜਗਦੀਸ਼ ਰਾਜ ਭਾਰਤੀ ਕਰਨਗੇ। ਮੀਟਿੰਗ ਦੌਰਾਨ ਟਰੱਸਟ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਉਚੇਚੇ ਤੌਰ ’ਤੇ ਪਹੁੰਚਣਗੇ। ਇਸ ਸਬੰਧੀ ਅੱਜ ਇਥੇ ਜਾਣਕਾਰੀ ਦਿੰਦੇ ਹੋਏ ਟਰੱਸਟ ਦੀ ਜਿਲਾ ਉਪ ਪ੍ਰਧਾਨ ਮਿਸ ਪਰਮਜੀਤ ਤੇਜੀ ਨੇ ਦੱਸਿਆ ਹੈ ਕਿ ਉਨਾਂ ਦੀ ਸੰਸਥਾ ਵੱਲੋਂ ਆਉਂਦੀ 10 ਅਪ੍ਰੈਲ ਐਤਵਾਰ ਨੂੰ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਮੁਹੱਲਾ ਖੋਖਰਾਂ ਵਿਖੇ ਮਨਾਈ ਜਾਣ ਵਾਲੀ ਡਾ. ਅੰਬੇਡਕਰ ਜਯੰਤੀ ਦੀ ਤਿਆਰੀ ਸਬੰਧੀ ਗੱਲਬਾਤ ਕੀਤੀ ਜਾਵੇਗੀ। ਜਯੰਤੀ ਮੋਕੇ ਵੱਖ ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ। ਜਿਕਰਯੋਗ ਹੈ ਕਿ ਟਰੱਸਟ ਵੱਲੋਂ ਮਨਾਈ ਜਾਣ ਵਾਲੀ ਉਕਤ ਜਯੰਤੀ ਮੌਕੇ 31 ਹੋਣਹਾਰ ਵਿਦਿਆਰਥੀਆਂ ਨੂੰ ਟਰੱਸਟ ਵੱਲੋਂ ਸ਼ਾਨਦਾਰ ਮੋਮੈਂਟੋ ਅਤੇ ਸਟਰੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਟਰੱਸਟ ਵੱਲੋਂ ਸਮੂਹ ਮੈਂਬਰਾਂ ਨੂੰ ਮੀਟਿੰਗ ਵਿਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਫੋਟੋ ਕੈਪਸ਼ਨ : ਮਿਸ ਪਰਮਜੀਤ ਤੇਜੀ