ਬਜ਼ੁਰਗਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਸਬੰਧੀ ਕੀਤਾ ਜਾਗਰੂਕ
ਸੁਸਾਇਟੀ ਵੱਲੋਂ ਕਰਵਾਏ ਜਾ ਚੁੱਕੇ ਹਨ 4000 ਤੋਂ ਵੱਧ ਬਜ਼ੁਰਗਾਂ ਦੀਆਂ ਅੱਖਾਂ ਦੇ ਉਪਰੇਸ਼ਨ
ਸਾਦਿਕ – ਸਾਦਿਕ ਵਿਖੇ ਬਜ਼ੁਰਗਾਂ ਦੀ ਭਲਾਈ ਲਈ ਸ਼ਾਨਦਾਰ ਕਾਰਜ ਕਰ ਰਹੀ ਐਲਡਰ ਸਰਵਿਸ ਸੁਸਾਇਟੀ ਵੱਲੋਂ ਲਗਾਏ ਜਾਗਰੂਕਤਾ ਅਤੇ ਅੱਖਾਂ ਦੀ ਮੁਫਤ ਜਾਂਚ ਕੈਂਪ ਵਿੱਚ ਸਿਹਤ ਵਿਭਾਗ ਦੇ ਨੋਡਲ ਅਫਸਰ ਆਈ.ਈ.ਸੀ ਗਤੀਵਿਧੀਆਂ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਭਾਰੀ ਗਿਣਤੀ ਵਿੱਚ ਪਹੁੰਚੇ ਬਜ਼ੁਰਗਾਂ ਨੂੰ ਸਿਹਤ ਵਿਭਾਗ ਵੱਲੋਂ ਮੁਹੱਈਆ ਸਿਹਤ ਸਕੀਮਾਂ, ਸਹੁੂਲਤਾਂ ਅਤੇ ਇਲਾਜ ਸੇਵਾਵਾਂ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਸਿਵਲ ਸਰਜਨ ਡਾ.ਸੰਜੇ ਕਪੂਰ ਅਤੇ ਐਸ.ਐਮ.ਓ ਡਾ.ਰਾਜੀਵ ਭੰਡਾਰੀ ਦੀ ਯੋਗ ਅਗਵਾਈ ਹੇਠ ਬਜ਼ੁਰਗਾਂ ਦੀ ਦੇਖਭਾਲ ਲਈ ਚਲਾਏ ਜਾ ਰਹੇ ਰਾਸ਼ਟਰੀ ਪ੍ਰੋਗਰਾਮ,ਟੈਲੀਕੰਸਲਟੇਸ਼ਨ ਈ-ਸੰਜਵਿਨੀ ਓਪੀਡੀ ਅਤੇ ਰਾਸ਼ਟਰੀ ਹੈਲਪ ਲਾਈਨ ਨੰਬਰ 14567 ਅਤੇ ਸਟੇਟ ਹੈਲਪ ਲਾਈਨ 104 ਸਬੰਧੀ ਮੈਡੀਕਲ,ਪੈਰਾ-ਮੈਡੀਕਲ ਅਤੇ ਮਾਸ ਮੀਡੀਆ ਸਟਾਫ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਐਲਡਰ ਸੁਸਾਇਟੀ ਦੇ ਪ੍ਰਧਾਨ ਸੇਵਾ ਮੁਕਤ ਨੇਵੀ ਕਮਾਂਡਰ ਬੀ.ਐੱਸ ਢਿੱਲੋਂ ਨੇ ਜਾਣਕਾਰੀ ਦੇਣ ਤੇ ਡਾ.ਪ੍ਰਭਦੀਪ ਦਾ ਧੰਨਵਾਦ ਕੀਤਾ,ਉਨਾਂ ਨੂੰ ਸੁਸਾਇਟੀ ਦੇ ਕਾਰਜਪ੍ਰਣਾਲੀ ਅਤੇ ਬਜ਼ੁਰਗਾਂ ਲਈ ਕੀਤੇ ਸੇਵਾਕਾਰਜ ਬਾਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਵੱਲੋਂ ਸਥਾਪਿਤ ਅੱਖਾਂ ਦੀ ਜਾਂਚ ਲਈ ਸਕਰੀਨਿੰਗ ਰੂਮ,ਫੀਜ਼ੀਓਥਰੈਪੀ ਸੈਂਟਰ,ਡੈਂਟਲ ਕਲੀਨਕ ਅਤੇ ਲਾਇਬਰੇਰੀ ਦਾ ਦੌਰਾ ਵੀ ਕਰਵਾਇਆ। ਉਂਨਾਂ ਦੱਸਿਆ ਕਿ ਸੇਵਾ ਮੁਕਤ ਸੰਯੁਕਤ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਸ.ਜਗਮੋਹਨ ਸਿੰਘ ਬਰਾੜ ਇਸ ਸੁਸਾਇਟੀ ਦੇ ਬਾਨੀ ਹਨ,1997 ‘ਚ ਇਹ ਸੁਸਾਇਟੀ ਦਾ ਗਠਨ ਕੀਤਾ ਗਿਆ ਸੀ,4000 ਤੋਂ ਵੱਧ ਲੋੜਵੰਦ ਅਤੇ ਗਰੀਬ ਬਜ਼ੁਰਗਾਂ ਦੀਆਂ ਅੱਖਾਂ ਦੇ ਉਪਰੇਸ਼ਨ ਇਸ ਸੁਸਾਇਟੀ ਵੱਲੋਂ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਗੁਰਚੰਦ ਸਿੰਘ ਮੁਮਰਾ,ਕੈਸ਼ੀਅਰ ਸੀ.ਐਲ.ਨਰੂਲਾ,ਸਕੱਤਰ ਸੁਖਚਰਨ ਸਿੰਘ ਬਰਾੜ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।
ਬਜ਼ੁਰਗਾਂ ਨੂੰ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨਾਲ ਪ੍ਰਧਾਨ ਬੀ.ਐੱਸ ਢਿੱਲੋਂ ਅਤੇ ਹੋਰ ਮੈਂਬਰ।