ਪ੍ਰਿੰਸੀਪਲ ਰਾਵਤ ਵਿਰੁੱਧ ਸ਼ਿਕਾਇਤ ਦੀ ਪੜਤਾਲ ਅੰਤਿਮ ਚਰਨ ’ਚ : ਢੋਸੀਵਾਲ
— ਆਰ.ਟੀ.ਆਈ. ਰਾਹੀਂ ਜਾਣਕਾਰੀ ਮਿਲੀ
ਸ੍ਰੀ ਮੁਕਤਸਰ ਸਾਹਿਬ, 02 ਅਪ੍ਰੈਲ – ਬਾਬਾ ਫਰੀਦ ਯੂਨੀਵਰਸਿਟੀ ਅਧੀਨ ਚੱਲ ਰਹੇ ਯੂਕੋਨ (ਯੂਨੀਵਰਸਿਟੀ ਕਾਲਿਜ ਆਫ਼ ਨਰਸਿੰਗ) ਫਰੀਦਕੋਟ ਵਿਖੇ ਐਸ.ਐਨ.ਏ. ਫੰਡ ਗਬਨ ਕਾਂਡ ਦਾ ਮਾਮਲਾ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਵੱਲੋਂ ਯੂਨੀਵਰਸਿਟੀ ਦੇ ਧਿਆਨ ਵਿਚ ਲਿਖਤੀ ਰੂਪ ’ਚ ਲਿਆਂਦਾ ਗਿਆ ਸੀ। ਮੰਚ ਵੱਲੋਂ 02 ਅਗਸਤ 2020 ਨੂੰ ਯੂਕੋਨ ਦੀ ਪ੍ਰੋ. ਭੂਪਿੰਦਰ ਕੌਰ ਵੱਲੋਂ ਐਸ.ਐਨ.ਏ. ਫੰਡ ਦਾ ਬੈਂਕ ਖਾਤਾ ਅਣਅਧਿਕਾਰਤ ਤਰੀਕੇ ਨਾਲ ਬੰਦ ਕਰਾਉਣ, ਉਸ ਵੇਲੇ ਦੇ ਕਾਲਿਜ ਪਿ੍ਰੰਸੀਪਲ ਐਚ.ਸੀ.ਐਲ. ਰਾਵਤ ਵੱਲੋਂ ਲੱਖਾਂ ਰੁਪਏ ਦੀ ਘਪਲੇ ਬਾਜੀ, ਲੱਖਾਂ ਰੁਪਏ ਦੀ ਸਾਦੇ ਕਾਗਜਾਂ ਉਪਰ ਕੀਤੀ ਅਦਾਇਗੀ ਅਤੇ ਫੰਡਾਂ ਦੀ ਸਹੀ ਸੇਵਾ ਸੰਭਾਲ ਨਾ ਕਰਨ ਆਦਿ ਦਾ ਮਾਮਲਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲੋੜੀਂਦੀ ਕਾਰਵਾਈ ਹਿੱਤ ਲਿਖਤੀ ਰੂਪ ਵਿਚ ਦਿੱਤਾ ਸੀ। ਭਿ੍ਰਸ਼ਟਾਚਾਰ ਅਤੇ ਬੇਨਿਯਮੀ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਾ ਕਰਨ ਵਾਲੇ ਯੂਨੀਵਰਸਿਟੀ ਦੇ ਕੁਸ਼ਲ ਪ੍ਰਸ਼ਾਸਕ ਵਾਇਸ ਚਾਂਸਲਰ ਡਾ. ਰਾਜ ਬਹਾਦਰ ਨੇ ਮਾਮਲੇ ਦੀ ਜਾਂਚ ਉਸ ਵੇਲੇ ਦੀ ਆਈ.ਏ.ਐਸ. ਅਧਿਕਾਰੀ ਡਾ. ਰੂਹੀ ਦੁੱਗ ਕੋਲੋਂ ਕਰਵਾਈ ਗਈ। ਮੰਚ ਵੱਲੋਂ ਸ਼ਿਕਾਇਤ ਵਿੱਚ ਉਠਾਏ ਗਏ ਸਾਰੇ ਦੋਸ਼ ਸਹੀ ਪਾਏ ਗਏ। ਬੇਨਿਯਮੀਆਂ ਲਈ ਜਿੰਮੇਵਾਰ ਕਰਮਚਾਰੀਆਂ ਨੂੰ ਸ਼ੋਅ ਕਾਜ ਨੋਟਿਸ ਜਾਰੀ ਕੀਤੇ ਗਏ ਅਤੇ ਚਾਰਜ ਸ਼ੀਟ ਵੀ ਕੀਤਾ ਗਿਆ। ਅੱਜ ਇਥੇ ਬੁੱਧ ਵਿਹਾਰ ਸਥਿਤ ਮੰਚ ਦੇ ਮੁੱਖ ਦਫਤਰ ਤੋਂ ਇਹ ਜਾਣਕਾਰੀ ਦਿੰਦੇ ਹੋਏ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਉਹਨਾਂ ਨੇ ਰਾਵਤ ਵਿਰੁੱਧ ਚਲ ਰਹੀ ਪੜਤਾਲ ਵਿਚ ਤੇਜੀ ਲਿਆਉਣ ਅਤੇ ਮੌਜੂਦਾ ਸਟੇਟਸ ਜਾਣਨ ਲਈ ਰਾਜ ਦੇ ਮੁੱਖ ਮੰਤਰੀ ਨੂੰ ਆਰ.ਟੀ.ਆਈ. ਪਾਈ ਸੀ। ਯੂਨੀਵਰਸਿਟੀ ਨੇ ਆਪਣੇ ਪੱਤਰ ਨੰ: 08ਬ.ਫ.ਯ.ਹ.ਸ. (ਅਮਲਾ ਸ਼ਾਖਾ-1)22-5827-29 ਮਿਤੀ 30-03-2022 ਅਨੁਸਾਰ ਜਾਣਕਾਰੀ ਦਿੱਤੀ ਹੈ ਕਿ ਪਿ੍ਰੰ. ਰਾਵਤ ਵਿਰੁੱਧ ਪੜਤਾਲ ਦੀ ਕਾਰਵਾਈ ਅੰਤਿਮ ਚਰਨ ਵਿਚ ਚੱਲ ਰਹੀ ਹੈ। ਪੱਤਰ ਕੀ ਕਾਪੀ ਮੰਚ ਪ੍ਰਧਾਨ ਢੋਸੀਵਾਲ ਸਮੇਤ ਉਪ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਪੀ.ਏ. ਟੂ ਰਜਿਸਟਰਾਰ ਅਤੇ ਐਸ.ਵੀ.ਸੀ. ਨੂੰ ਵੀ ਜਾਣਕਾਰੀ ਹਿੱਤ ਭੇਜੀ ਗਈ ਹੈ। ਫੋਟੋ ਕੈਪਸ਼ਨ : ਪ੍ਰਧਾਨ ਢੋਸੀਵਾਲ ਪੱਤਰ ਦੀ ਨਕਲ ਦਿਖਾਉਂਦੇ ਹੋਏ।