ਐਲ.ਬੀ.ਸੀ.ਟੀ. ਵੱਲੋਂ ਜੈਯੰਤੀ ਸਮਾਰੋਹ ਸਬੰਧੀ ਤਿਆਰੀ ਮੀਟਿੰਗ ਕੀਤੀ ਗਈ : ਮਿਸ ਪਰਮਜੀਤ ਤੇਜੀ
— 10 ਅਪ੍ਰੈਲ ਨੂੰ ਹੋਵੇਗਾ ਸਮਾਰੋਹ —
ਫਰੀਦਕੋਟ, 04 ਮਾਰਚ – ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲਟ ਟਰੱਸਟ) ਦੀ ਵਿਸ਼ੇਸ਼ ਤਿਆਰੀ ਮੀਟਿੰਗ ਜਿਲਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਦੀ ਪ੍ਰਧਾਨਗੀ ਹੇਠ ਸਥਾਨਕ ਜੈਸਮੀਨ ਹੋਟਲ ਵਿਖੇ ਹੋਈ। ਮੀਟਿੰਗ ਦੌਰਾਨ ਟਰੱਸਟ ਦੀ ਚੀਫ਼ ਪੈਟਰਨ ਹੀਰਾਵਤੀ ਨਾਇਬ ਤਹਿਸੀਲਦਾਰ (ਰ) ਸਲਾਹਕਾਰ ਪਿ੍ਰੰ. ਕਿ੍ਰਸ਼ਨ ਲਾਲ ਅਤੇ ਜਨਰਲ ਸਕੱਤਰ ਡਾ. ਸੋਹਣ ਲਾਲ ਨਿਗਾਹ ਸਮੇਤ ਉਪ ਪ੍ਰਧਾਨ ਮਿਸ ਪਰਮਜੀਤ ਤੇਜੀ, ਸੁਖਵਿੰਦਰ ਸੁੱਖੀ, ਸੰਦੀਪ ਕੌਰ, ਸੁਖਮਨਜੀਤ ਤੇਜੀ, ਸ੍ਰੀ ਕਿ੍ਰਸ਼ਨ ਆਰ.ਏ., ਮਨਜੀਤ ਖਿੱਚੀ, ਗਿਆਨ ਚੰਦ ਭਾਰਤੀ, ਸੂਬੇਦਾਰ ਮੇਜਰ ਰਾਮ ਸਿੰਘ, ਜੀਤ ਸਿੰਘ ਸੰਧੂ ਅਤੇ ਜੀਵਨ ਸਿੰਘ ਆਦਿ ਮੌਜੂਦ ਸਨ। ਮੀਟਿੰਗ ਦੇ ਸ਼ੁਰੂ ਵਿੱਚ ਟਰੱਸਟ ਦੇ ਸੀਨੀਅਰ ਮੈਂਬਰ ਸੇਵਾ ਮੁਕਤ ਸਹਾਇਕ ਐਕਸੀਅਨ ਭੂਪਿੰਦਰ ਕੁਮਾਰ ਦੇ ਮਾਮਾ ਬਨਵਾਰੀ ਲਾਲ (80) ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਟਰੱਸਟ ਵਲੋਂ ਆਉਂਦੀ 10 ਅਪ੍ਰੈਲ ਐਤਵਾਰ ਨੂੰ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਮੁਹੱਲਾ ਖੋਖਰਾਂ ਵਿਖੇ ਡਾ. ਅੰਬੇਡਕਰ ਜੈਯੰਤੀ ਸਬੰਧੀ ਕੀਤੇ ਜਾਣ ਵਾਲੇ ਸਮਾਰੋਹ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕਰਕੇ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।। ਇਹ ਜਾਣਕਾਰੀ ਦਿੰਦੇ ਹੋਏ ਟਰੱਸਟ ਦੀ ਜਿਲਾ ਉਪ ਪ੍ਰਧਾਨ ਪਰਮਜੀਤ ਤੇਜੀ ਨੇ ਦੱਸਿਆ ਹੈ ਕਿ ਉਕਤ ਸਮਾਰੋਹ ਦੀ ਪ੍ਰਧਾਨਗੀ ਜਿਲਾ ਪ੍ਰਧਾਨ ਸ੍ਰੀ ਭਾਰਤੀ ਕਰਨਗੇ। ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਮੁਕਤਸਰ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਪਿ੍ਰੰ. ਕਿ੍ਰਸ਼ਨ ਲਾਲ ਸਮਾਰੋਹ ਸਮੇਂ ਸਟੇਜ ਸਕੱਤਰ ਦੀ ਡਿਊਟੀ ਨਿਭਾਉਣਗੇ। ਮਿਸ ਤੇਜੀ ਨੇ ਅੱਗੇ ਦੱਸਿਆ ਹੈ ਕਿ ਸਮਾਰੋਹ ਦੌਰਾਨ ਵਿਦਿਆ ਦੇ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 40 ਦੇ ਕਰੀਬ ਵਿਦਿਆਰਥੀਆਂ ਨੂੰ ਟਰੱਸਟ ਦੁਆਰਾ ਸ਼ਾਨਦਾਰ ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਜਾਵੇਗਾ। ਸਨਮਾਨਤ ਕਰਨ ਦੀ ਰਸਮ ਮੈਡਮ ਹੀਰਾਵਤੀ ਵੱਲੋਂ ਆਪਣੇ ਕਰ ਕਮਲਾਂ ਨਾਲ ਅਦਾ ਕੀਤਾ ਜਾਵੇਗੀ। ਮਿਸ ਤੇਜੀ ਨੇ ਅੱਗੇ ਦੱਸਿਆ ਕਿ ਸਮਾਰੋਹ ਦੌਰਾਨ ਪਿ੍ਰੰ. ਕਿ੍ਰਸ਼ਨ ਲਾਲ ਦੇ ਪਰਿਵਾਰ ਵਲੋਂ ਚਾਹ-ਪਾਣੀ ਤੇ ਮਠਿਆਈ ਅਤੇ ਢੋਸੀਵਾਲ ਪਰਿਵਾਰ ਵੱਲੋਂ ਫਲਾਂ ਦੀ ਸੇਵਾ ਕੀਤੀ ਜਾਵੇਗੀ।
ਫੋਟੋ ਕੈਪਸ਼ਨ : ਮੀਟਿੰਗ ਦੌਰਾਨ ਮੌਜੂਦ ਟਰੱਸਟ ਦੇ ਪ੍ਰਧਾਨ ਸ੍ਰੀ ਭਾਰਤੀ ਤੇ ਹੋਰ ਮੈਂਬਰ।