ਆਮ ਆਦਮੀ ਸਰਕਾਰ ਪੀਟੀਸੀ ਵਿਰੁੱਧ ਮੁਹਾਲੀ ਵਿੱਚ ਹੋਏ ਪੁਲਿਸ ਕੇਸ ਉੱਤੇ ਮਿੱਟੀ ਪਾ ਰਹੀ: ਕੇਂਦਰੀ ਸਿੰਘ ਸਭਾ
ਚੰਡੀਗੜ੍ਹ, 5 ਅਪ੍ਰੈਲ (2022) – ਤਿੰਨ ਹਫਤੇ ਪਹਿਲਾ ਪੀਟੀਸੀ ਵਿਰੁੱਧ ਪੁਲਿਸ ਵੱਲੋਂ ਦਰਜ਼ ਕੀਤੇ ਸੈਕਸ ਸਕੈਂਡਲ ਕੇਸ ਦੇ ਸਬੰਧ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਸੰਕੇਤ ਮਿਲ ਰਹੇ ਹਨ ਕਿ ਭਗੰਵਤ ਸਿੰਘ ਮਾਨ ਸਰਕਾਰ ਬਾਦਲਾਂ ਦੀ ਮਲਕੀਅਤ ਵਾਲੇ ਇਸ ਚੈਨਲ ਵਿਰੁੱਧ ਕਾਰਵਾਈ ਕਰਨ ਤੋਂ ਕੰਨੀ ਵੱਟ ਰਹੀ ਹੈ। ਪੀਟੀਸੀ ਚੈਨਲ ਦਾ ਮੈਨੇਜ਼ਿੰਗ ਡਾਇਰੈਕਟਰ ਰਬਿੰਦਰ ਨਰਾਇਣ ਦਾ ਪੁਲਿਸ ਵੱਲੋਂ ਨਾਮਜ਼ਦ ਮੁੱਖ ਦੋਸ਼ੀਆਂ ਵਿੱਚ ਨਾਮ ਦਰਜ਼ ਹੈ। ਉਸਦੇ ਅਤੇ ਐਫ ਆਈ ਆਰ ਵਿੱਚ ਦਰਜ਼ ਤਿੰਨ ਦਰਜ਼ਨ ਦੋਸ਼ੀਆਂ ਵਿਰੁੱਧ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਸਗੋਂ, ਰਬਿੰਦਰ ਨਰਾਇਣ ਹੋਰ ਪ੍ਰਾਈਵੇਟ ਚੈਨਲਾਂ ਨੂੰ ਇੰਟਰਵਿਊ ਦੇ ਰਿਹਾ ਅਤੇ ਸ਼ਰੇਆਮ ਸ਼ਿਕਾਇਤ ਕਰਤਾਵਾਂ ਨੂੰ ਡਰਾ ਧਮਕਾ ਰਿਹਾ ਹੈ। ਪਰ ਪੁਲਿਸ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਪਹਿਲਾਂ ਹੀ, ਪੀਟੀਸੀ ਅਧਿਕਾਰੀਆਂ ਨੇ ਕੇਸ ਦੇ ਸਬੂਤਾਂ ਨੂੰ ਖੁਰਦ-ਬੁਰਦ ਕਰ ਦਿੱਤਾ ਹੈ। ਅਤੇ ਦੋਸ਼ੀ ਧੱਕੇ ਦੀਆਂ ਸ਼ਿਕਾਰ ਦੂਜੀਆਂ ਹੋਰ ਲੜਕੀਆਂ ਨੂੰ ਵੀ ਧਮਕੀਆਂ ਭੇਜ ਰਹੇ ਹਨ। ਉਹਨਾਂ ਨੂੰ ਅੱਗੇ ਆਕੇ ਸੱਚ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ, ਕਿ ਕੇਸ ਦੀ ਪੜ੍ਹਤਾਲ ਕਰਦੇ ਪੁਲਿਸ ਅਫਸਰ ਉਲਟਾਂ ਕੇਸ ਦੇ ਦੋਸ਼ੀਆਂ ਸਾਹਮਣੇ ਫਰਿਆਦੀ ਬਣਕੇ ਪੇਸ਼ ਹੋ ਰਹੇ ਹਨ। ਲਲਕਾਰੇ ਫਿਰਦੇ ਦੋਸ਼ੀ ਖੁਦ ਪੀੜ੍ਹਤ ਲੜਕੀਆਂ ਨੂੰ ਵੰਗਾਰ ਧਮਕਾ ਰਹੇ ਹਨ, ਕਿ ਜਿਹੜਾ ਮੁੱਖ ਔਰਤ ਦੋਸ਼ੀ ਨਾਲ ਚੈਨਲ ਦੇ ਸਬੰਧ ਸਾਬਤ ਕਰਨ ਵਾਲੇ ਸਾਹਮਣੇ ਇੱਕ ਲੱਖ ਰੁਪਏ ਦੀ ਸ਼ਰਤ ਰੱਖੀ ਜਾ ਰਹੀ ਹੈ। ਕੇਂਦਰੀ ਸਿੰਘ ਸਭਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਕੇਸ ਦੀ ਪੜ੍ਹਤਾਲ ਨੂੰ ਤੇਜ਼ ਕਰਵਾਉਣ ਅਤੇ ਕਿਸੇ ਹੋਰ ਸਿਆਸੀ ਘਰਾਣੇ ਦੇ ਦੋਸ਼ਾਂ ਵਿੱਚ ਭਾਗੀਦਾਰ ਨਾ ਬਣਨ ਅਤੇ ਕੇਸ ਨੂੰ ਰਫੂ-ਦਫੂ ਕਰਨ ਵਾਲੇ ਪੁਲਿਸ ਅਫਸਰਾਂ ਵਿਰੁੱਧ ਤਰੁੰਤ ਐਕਸ਼ਨ ਲੈਣ। ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ (ਸੰਪਾਦਕ ਦੇਸ਼ ਪੰਜਾਬ), ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਆਦਿ ਸ਼ਾਮਿਲ ਹੋਏ। ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇੱਦਰੀ ਸ੍ਰੀ ਗੁਰੂ ਸਿੰਘ ਸਭਾ, 93161-07093
ਆਮ ਆਦਮੀ ਸਰਕਾਰ ਪੀਟੀਸੀ ਵਿਰੁੱਧ ਮੁਹਾਲੀ ਵਿੱਚ ਹੋਏ ਪੁਲਿਸ ਕੇਸ ਉੱਤੇ ਮਿੱਟੀ ਪਾ ਰਹੀ: ਕੇਂਦਰੀ ਸਿੰਘ ਸਭਾ
previous post
next post