Thursday, September 3, 2026
Google search engine
Homeਤਾਜ਼ਾ ਖਬਰਪੰਜਾਬ ’ਚ ਸਕੂਲੀ ਵਾਹਨਾਂ ਦੇ ਪਹੀਏ ਅੱਜ ਰਹਿਣਗੇ ਜਾਮ, ਬਠਿੰਡਾ ’ਚ ਟਰਾਂਸਪੋਰਟਰਾਂ...

ਪੰਜਾਬ ’ਚ ਸਕੂਲੀ ਵਾਹਨਾਂ ਦੇ ਪਹੀਏ ਅੱਜ ਰਹਿਣਗੇ ਜਾਮ, ਬਠਿੰਡਾ ’ਚ ਟਰਾਂਸਪੋਰਟਰਾਂ ਦੀ ਵੱਡੀ ਇਕੱਠ

ਪੰਜਾਬ ’ਚ ਸਕੂਲੀ ਵਾਹਨਾਂ ਦੇ ਪਹੀਏ ਅੱਜ ਰਹਿਣਗੇ ਜਾਮ, ਬਠਿੰਡਾ ’ਚ ਟਰਾਂਸਪੋਰਟਰਾਂ ਦੀ ਵੱਡੀ ਇਕੱਠ

ਪੰਜਾਬ ਦੇ ਪ੍ਰਾਈਵੇਟ ਸਕੂਲ ਬੱਸ ਅਤੇ ਵੈਨ ਆਪਰੇਟਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਅੱਜ ਸੂਬੇ ਭਰ ਵਿੱਚ ਸਕੂਲੀ ਬੱਸਾਂ ਅਤੇ ਵੈਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ।

ਬਠਿੰਡਾ

ਪੰਜਾਬ ਦੇ ਪ੍ਰਾਈਵੇਟ ਸਕੂਲ ਬੱਸ ਅਤੇ ਵੈਨ ਆਪਰੇਟਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਅੱਜ ਸੂਬੇ ਭਰ ਵਿੱਚ ਸਕੂਲੀ ਬੱਸਾਂ ਅਤੇ ਵੈਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਬਠਿੰਡਾ ਦੀ ਅਨਾਜ ਮੰਡੀ ਵਿੱਚ ਆਪਰੇਟਰਾਂ ਵੱਲੋਂ ਵੱਡੀ ‘ਮਹਾਂਪੰਚਾਇਤ’ ਕਰਵਾਈ ਜਾ ਰਹੀ ਹੈ। ਇਸ ਇਕੱਠ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬੱਸ ਮਾਲਕਾਂ ਦੇ ਨਾਲ-ਨਾਲ ਡਰਾਈਵਰ ਅਤੇ ਕੰਡਕਟਰ ਵੀ ਪਹੁੰਚਣਗੇ।

ਪੰਜਾਬ ਸਕੂਲ ਅਤੇ ਕਾਲਜ ਪ੍ਰਾਈਵੇਟ ਬੱਸ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਰਾ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਰਕਾਰ ਤੱਕ ਆਪਣੀਆਂ ਮੰਗਾਂ ਪਹੁੰਚਾਉਣ ਲਈ ਇਹ ਮਹਾਂਪੰਚਾਇਤ ਬੁਲਾਈ ਗਈ ਹੈ। ਉਨ੍ਹਾਂ ਮੁਤਾਬਕ ਇਸ ਵਿੱਚ ਸੂਬੇ ਭਰ ਦੇ ਸਕੂਲ ਬੱਸ ਆਪਰੇਟਰ ਹਿੱਸਾ ਲੈਣਗੇ।

ਸਰਕਾਰ ’ਤੇ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼

ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਸਰਕਾਰ ਦੇ ਸਾਹਮਣੇ ਰੱਖ ਰਹੇ ਹਨ, ਪਰ ਉਨ੍ਹਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦਾ ਦੋਸ਼ ਹੈ ਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਤੇ ਮੰਤਰੀਆਂ ਵੱਲੋਂ ਉਨ੍ਹਾਂ ਨੂੰ ਗੱਲਬਾਤ ਲਈ ਵੀ ਢੁੱਕਵਾਂ ਸਮਾਂ ਨਹੀਂ ਦਿੱਤਾ ਜਾ ਰਿਹਾ।

ਆਗੂਆਂ ਮੁਤਾਬਕ ਸਕੂਲੀ ਬੱਸਾਂ ਰਾਹੀਂ ਹਰ ਰੋਜ਼ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਇਸ ਕਾਰੋਬਾਰ ਨਾਲ ਹਜ਼ਾਰਾਂ ਡਰਾਈਵਰਾਂ, ਕੰਡਕਟਰਾਂ ਅਤੇ ਬੱਸ ਮਾਲਕਾਂ ਦੇ ਪਰਿਵਾਰ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸਕੂਲ ਬੱਸਾਂ ਦਾ ਕੰਮ ਆਮ ਪਬਲਿਕ ਟਰਾਂਸਪੋਰਟ ਨਾਲੋਂ ਵੱਖਰਾ ਹੈ, ਇਸ ਲਈ ਇਨ੍ਹਾਂ ਲਈ ਵੱਖਰੀ ਟਰਾਂਸਪੋਰਟ ਨੀਤੀ ਬਣਾਈ ਜਾਣੀ ਚਾਹੀਦੀ ਹੈ।

ਵੱਡੀਆਂ ਬੱਸਾਂ ਵਾਲੀ ਨੀਤੀ ਛੋਟੇ ਆਪਰੇਟਰਾਂ ’ਤੇ ਲਾਗੂ ਕਰਨ ਦਾ ਵਿਰੋਧ

ਯੂਨੀਅਨ ਨੇ ਕਿਹਾ ਕਿ ਮੌਜੂਦਾ ਟਰਾਂਸਪੋਰਟ ਨੀਤੀ ਵਿੱਚ ਵੱਡੀਆਂ ਬੱਸਾਂ ਅਤੇ ਸਕੂਲੀ ਵਾਹਨਾਂ ਨੂੰ ਇੱਕੋ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਆਗੂਆਂ ਅਨੁਸਾਰ ਸਕੂਲ ਬੱਸਾਂ ਆਮ ਤੌਰ ’ਤੇ ਸੀਮਤ ਦੂਰੀ ਤੈਅ ਕਰਦੀਆਂ ਹਨ, ਜਦਕਿ ਵੱਡੀਆਂ ਟਰਾਂਸਪੋਰਟ ਬੱਸਾਂ ਸੈਂਕੜੇ ਕਿਲੋਮੀਟਰ ਤੱਕ ਚੱਲਦੀਆਂ ਹਨ। ਇਸ ਲਈ ਦੋਵਾਂ ਲਈ ਨਿਯਮ ਅਤੇ ਨੀਤੀਆਂ ਵੀ ਵੱਖਰੀਆਂ ਹੋਣੀਆਂ ਚਾਹੀਦੀਆਂ ਹਨ।

ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਜਲਦ ਵਿਚਾਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਜ਼ਿਲ੍ਹਾ ਪੱਧਰ ਤੱਕ ਲਿਜਾਇਆ ਜਾਵੇਗਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਟਕਰਾਅ ਦੀ ਬਜਾਏ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਿਆ ਜਾਵੇ।

ਸਕੂਲ ਬੱਸ ਆਪਰੇਟਰਾਂ ਦੀਆਂ ਮੁੱਖ ਮੰਗਾਂ

  • ਸਕੂਲ ਬੱਸਾਂ ਲਈ ਵੱਖਰੀ ਟਰਾਂਸਪੋਰਟ ਨੀਤੀ ਬਣਾਈ ਜਾਵੇ।
  • ਆਰਟੀਓ ਵਿਭਾਗ ਵੱਲੋਂ ਸੜਕਾਂ ’ਤੇ ਕੀਤੀ ਜਾਂਦੀ ਕਥਿਤ ਪਰੇਸ਼ਾਨੀ ਨੂੰ ਰੋਕਿਆ ਜਾਵੇ।
  • ਵਾਹਨਾਂ ’ਤੇ ਲੱਗਣ ਵਾਲੇ ਭਾਰੀ ਟੈਕਸਾਂ ਵਿੱਚ ਕਟੌਤੀ ਕੀਤੀ ਜਾਵੇ ਅਤੇ ਟੈਕਸ ਰਾਹਤ ਦਿੱਤੀ ਜਾਵੇ।
  • ਸਕੂਲੀ ਬੱਸਾਂ ਅਤੇ ਵੈਨਾਂ ਦੀ ਵਾਹਨ ਲਾਈਫ 15 ਸਾਲ ਤੋਂ ਵਧਾ ਕੇ 25 ਸਾਲ ਕੀਤੀ ਜਾਵੇ।

ਯੂਨੀਅਨ ਦਾ ਕਹਿਣਾ ਹੈ ਕਿ ਜੇ ਸਰਕਾਰ ਇਨ੍ਹਾਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦੀ ਹੈ ਤਾਂ ਹਜ਼ਾਰਾਂ ਸਕੂਲ ਬੱਸ ਆਪਰੇਟਰਾਂ ਨੂੰ ਰਾਹਤ ਮਿਲ ਸਕਦੀ ਹੈ।

-(ਪੀਟੀਸੀ ਨਿਊਜ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments