Image default
ਤਾਜਾ ਖਬਰਾਂ

ਗੁਰੂ-ਪਰਿਵਾਰ ਉੱਤੇ ਵਪਾਰਕ ਐਨੀਮੇਸ਼ਨ ਫਿਲਮ ਨੂੰ ਮੁੱਖ ਮੰਤਰੀ ਵੱਲੋਂ ਉਤਸ਼ਾਹਿਤ ਕਰਨਾ, ਬੁੱਤ ਪੂਜਾ ਨੂੰ ਹੱਲਾ ਸ਼ੇਰੀ ਦੇਣਾ: ਕੇਂਦਰੀ ਸਿੰਘ ਸਭਾ

ਪ੍ਰੈੱਸ ਨੋਟ
ਗੁਰੂ-ਪਰਿਵਾਰ ਉੱਤੇ ਵਪਾਰਕ ਐਨੀਮੇਸ਼ਨ ਫਿਲਮ ਨੂੰ ਮੁੱਖ ਮੰਤਰੀ ਵੱਲੋਂ ਉਤਸ਼ਾਹਿਤ ਕਰਨਾ, ਬੁੱਤ ਪੂਜਾ ਨੂੰ ਹੱਲਾ ਸ਼ੇਰੀ ਦੇਣਾ: ਕੇਂਦਰੀ ਸਿੰਘ ਸਭਾ
ਚੰਡੀਗੜ੍ਹ 7 ਅਪ੍ਰੈਲ (2022) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਲ ਚੰਡੀਗੜ੍ਹ ਦੇ ਐਲਾਂਤੇ ਮਾਲ ਵਿੱਚ ਪੰਜਾਬ ਦੇ ਵਿਧਾਇਕਾਂ ਨੂੰ ‘ਮਾਤਾ ਸਾਹਿਬ ਕੌਰ’ ਉੱਤੇ ਬਣੀ ਐਨੀਮੇਸ਼ਨ ਫਿਲਮ ਨੂੰ ਦੇਖਣ ਦਾ ਸੱਦਾ ਦੇਣਾ, ਸਿਰਫ ਵਪਾਰਕ ਫਿਲਮ ਨੂੰ ‘ਪ੍ਰਮੋਟ’ ਕਰਨਾ ਹੀ ਨਹੀਂ ਬਲਕਿ ਸਿੱਖਾਂ ਅੰਦਰ ਬੁੱਤ-ਪੂਜਾ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨਾ ਵੀ ਹੈ। ਇਸ ਫਿਲਮ, “ਸੁਪਰੀਮ ਮਦਰਹੁੱਡ: ਮਾਤਾ ਸਾਹਿਬ ਕੌਰ” ਨੂੰ ਜਦੋਂ ਸਿੱਖਾਂ ਦੀ ਧਾਰਮਿਕ ਸੰਸਥਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜੇ ‘ਪ੍ਰਵਾਨ ਪੱਤਰ’ ਹੀ ਨਹੀਂ ਦਿੱਤਾ ਤਾਂ ਇਸ ਫਿਲਮ ਨੂੰ ਮੁੱਖ ਮੰਤਰੀ ਵੱਲੋਂ ਉਤਸ਼ਾਹਿਤ ਕਰਨਾ ਜਾਇਜ਼ ਨਹੀਂ ਹੈ। ਮੁੱਖ ਮੰਤਰੀ ਦਾ ਇਹ ਕਦਮ ਸ਼੍ਰੋਮਣੀ ਕਮੇਟੀ ਨੂੰ ਛੁਟਿਆਉਦਾ ਹੈ। ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਇਸ ਫਿਲਮ ਉੱਤੇ ਸੱਤ ਇਤਰਾਜ਼ ਉਠਾਏ ਹਨ। ਅਤੇ ਪ੍ਰਵਾਨਗੀ ਨਹੀਂ ਦਿੱਤੀ। ਸ਼੍ਰੋਮਣੀ ਕਮੇਟੀ ਨੇ ਇਕ ਫਿਲਮ ਦੇ ਨਿਰਮਾਤਾਵਾਂ ਨੂੰ ਕਿਹਾ ਕਿ ਅਕਾਲ ਤਖਤ ਦੇ ਸਪਸ਼ਟ ਨਿਰਦੇਸ਼ ਹੈ ਕਿ ਸਿੱਖ ਗੁਰੂਆਂ ਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ। ਕਮੇਟੀ ਦਾ ਇਤਰਾਜ਼ ਹੈ ਕਿ ਫਿਲਮ ਵਿੱਚ ਕੁਝ ਘਟਨਾਵਾਂ ਨੂੰ ਤੱਥਾਂ ਨਾਲ ਨਹੀਂ ਦਰਸਾਇਆ ਗਿਆ ਹੈ। ਕਮੇਟੀ ਮੈਂਬਰਾਂ ਨੇ ਫਿਲਮ ਦੇ ਨਿਰਦੇਸ਼ਨ ਉੱਤੇ ਵੀ ਉਗਲ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਲਈ ਫਿਲਮ ਦਿਖਾਉਣ ਦੇ ਫੈਸਲੇ ਤੋਂ ਬਾਅਦ ਵੀਂ ਸ਼੍ਰੋਮਣੀ ਕਮੇਟੀ ਨੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ। ਸਿੱਖ ਸਿਧਾਂਤ ਅਨੁਸਾਰ ਸਾਰਾ ਬ੍ਰਹਿਮੰਡ “ਨਿਰਗੁਣ” ਦਾ ਪਸਾਰਾ ਹੈ ਅਤੇ ‘ਨਿਰਗੁਣ’ ਹੀ “ਸਰ ਗੁਣ” ਰਾਹੀ ਦ੍ਰਿਸ਼ਟਮਾਣ ਹੁੰਦਾ ਜਦੋਂ ਕਿ ਬੁੱਤ ਪੂਜਕ ਲਈ “ਸਰਗੁਣ” ਹੀ ਅੰਤਿਮ ਸੱਚ ਹੈ। ਇਸਲਾਮ ਬੁੱਤ ਪੂਜਾ ਖਿਲਾਫ ਹੈ। ਇੱਥੋਂ ਤੱਕ ਕਿ ਇਸਲਾਮ ਮਹੁੰਮਦ ਸਾਹਿਬ ਫੋਟੋਂ ਵੀਂ ਨਹੀਂ ਬਣਨ ਦਿੰਦਾ। ਐਨੀਮੇਸ਼ਨ ਫਿਲਮ ਗੁਰੂ ਪਰਿਵਾਰਾਂ ਨੂੰ ਸਥੂਲ ਰੂਪ ਵਿੱਚ ਪੇਸ਼ ਕਰਕੇ, ਪਵਿੱਤਰ ਵਿਚਾਰਾਂ ਅਤੇ ਭਾਵਨਾਵਾਂ ਨੂੰ ਨੀਵੇ ਪੱਧਰ ਉੱਤੇ ਮਨੁੱਖ ਰਾਹੀ ਬਣਾਏ ਬੁੱਤਾਂ ਰਾਹੀਂ ਪੇਸ਼ ਕਰਦੀ ਹੈ। ਅਸਲ ਵਿੱਚ, ਸਿੱਖ “ਸ਼ਬਦ ਗੁਰੂ” ਦੇ ਉਪਾਸ਼ਕ ਹਨ ਐਨੀਮੇਟਿਡ ਦ੍ਰਿਸ਼ ਇਸ ਸੰਕਲਪ ਨੂੰ ਬਿਗਾੜਦੇ ਹਨ। ਸਿੱਖ ਇਤਿਹਾਸ ਤੇ ਬਣੀਆਂ ਫਿਲਮਾਂ ਨੇ ਪਹਿਲਾਂ ਹੀ ਵਿਵਾਦ ਪੈਦਾ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਆਧਾਰਿਤ ਫਿਲਮ ‘ਚਾਰ ਸਾਹਿਬਜ਼ਾਦੇ’ ਦੇ ਅਧਿਕਾਰ ਖਰੀਦਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਵੱਲੋਂ ਪੰਜਾਬ ਦੇ ਸਾਰੇ 117 ਵਿਧਾਇਕਾਂ ਨੂੰ ਫਿਲਮ ਵੇਖਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ (ਸੰਪਾਦਕ ਦੇਸ਼ ਪੰਜਾਬ), ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਆਦਿ ਸ਼ਾਮਿਲ ਹੋਏ।
ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇੱਦਰੀ ਸ੍ਰੀ ਗੁਰੂ ਸਿੰਘ ਸਭਾ, 93161-07093

Related posts

ਪੰਜਾਬ ‘ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, 48 ਡਿਗਰੀ ਤੋਂ ਪਾਰ ਹੋਇਆ ਪਾਰਾ

punjabdiary

Breaking- ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦਾ ਕੱਢਿਆ ਗਿਆ ਡਰਾਅ – ਡੀ.ਸੀ

punjabdiary

ਰਾਜਪਾਲ ਨੇ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਿੱਲ 2024 ਨੂੰ ਦਿੱਤੀ ਪ੍ਰਵਾਨਗੀ

Balwinder hali

Leave a Comment