ਡਾ. ਅੰਬੇਡਕਰ ਜੈਯੰਤੀ ਮੌਕੇ ਸ਼ਾਈਨਿੰਗ ਸਟਾਰ ਸਨਮਾਨ ਸਮਾਰੋਹ ਆਯੋਜਿਤ : ਢੋਸੀਵਾਲ
— ਵਿਕਾਸ ਮਿਸ਼ਨ ਦਾ ਵਿਲੱਖਣ ਉਪਰਾਲਾ –
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ – ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਅੱਜ ਡਾ. ਅੰਬੇਡਕਰ ਜੈਯੰਤੀ ਮੌਕੇ ਸਥਾਨਕ ਸਿਟੀ ਹੋਟਲ ਵਿਖੇ “ਸ਼ਾਈਨਿੰਗ ਸਟਾਰ ਸਨਮਾਨ ਸਮਾਰੋਹ” ਆਯੋਜਿਤ ਕੀਤਾ ਗਿਆ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਇਲਾਕੇ ਦੇ ਉੱਘੇ ਸਿਆਸਤੀ ਫੱਤਣਵਾਲਾ ਪਰਿਵਾਰ ਦੇ ਮੁਖੀ ਅਤੇ ਸ਼ੂਗਰ ਮਿਲ ਫਰੀਦਕੋਟ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਬਰਾੜ ਫੱਤਣਵਾਲਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸਥਾਨਕ ਕੋਟਕਪੂਰਾ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਰਾਕੇਸ਼ ਕੁਮਾਰ ਨੇ ਸਮਾਰੋਹ ਸਮੇਂ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਡਾ. ਅੰਬੇਡਕਰ ਦੇ ਚਿੱਤਰ ਨੂੰ ਹਾਰ ਪਹਿਨਾਏ ਗਏ ਅਤੇ ਸਭਨਾਂ ਨੇ ਭੁੱਲ ਭੇਂਟ ਕਰਕੇ ਸਿਜਦਾ ਕੀਤਾ। ਮਿਸ਼ਨ ਦੇ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਸਮਾਰੋਹ ’ਚ ਪਹੁੰਚੇ ਸਭਨਾਂ ਦਾ ਸਵਾਗਤ ਕੀਤਾ ਅਤੇ ਮਿਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸੰਖੇਪ ਵਿਚ ਜਾਣਕਾਰੀ ਦਿੱਤੀ। ਉਪਰੰਤ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਗੁਲਦਸਤਾ ਭੇਂਟ ਕਰਕੇ ਉਨਾਂ ਦਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਆਪਣੀਆਂ ਕਲਾਸਾਂ ਵਿਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਫਤਿਹਵੀਰ, ਮਾਧਵ, ਗੋਵਿੰਦ, ਹਰਗੁਣਦੀਪ, ਮੰਨਤ, ਮਨਤੇਸ਼ਵਰ, ਅਨਵੀਰ ਪ੍ਰਤਾਪ, ਇਬਾਦਤ, ਧਰੁਵ, ਭੂਮਿਕਾ, ਹਰਮਨ ਸਿੰਘ, ਅਸਮੀ, ਅੰਨਯਾ, ਨੰਦਿਤਾ, ਸੁਨਿਧੀ, ਅਰਨਵ, ਵਿਸ਼ਨੂੰ, ਯੁਵਰਾਜ, ਏਕਮ, ਰਬੀਨਾ, ਪੀਹੂ, ਸਿਮਰਨ, ਰਿਆਂਸ਼, ਰੇਵਾ, ਅਨਿਕੇਤ ਕਟਾਰੀਆ ਅਤੇ ਵਿਵੇਕ ਆਦਿ ਸਮੇਤ 33 ਵਿਦਿਆਰਥੀਆਂ ਨੂੰ ਮਿਸ਼ਨ ਵੱਲੋਂ ਸ਼ਾਨਦਾਰ ਮੋਮੈਂਟੋ, ਸਰਟੀਫਿਕੇਟ ਅਤੇ ਗਿਫਟ ਪੈਕ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮਿਸਟਰ ਐਂਡ ਮਿਸ ਇੰਡੀਆ ਮੁਕਾਬਲੇ ਵਿੱਚ ਜੇਤੂ ਰਹੀ ਨਾਮਿਆ ਪੁੱਤਰੀ ਬੌਬੀ ਮਿੱਡਾ ਅਤੇ ਪੰਜਾਬ ਯੂਨੀਵਰਸਿਟੀ ਦੀ ਬੀ.ਬੀ.ਏ. ਦੀ ਸਲਾਨਾ ਪ੍ਰੀਖਿਆ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਬਵਲੀਨ ਕੌਰ ਪੁੱਤਰੀ ਪਰਮਿੰਦਰ ਵਿਜ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਪਿਛਲੇ ਕਈ ਸਾਲਾਂ ਤੋਂ ਯੋਗਾ ਦੀ ਸਫਲ ਟਰੇਨਿੰਗ ਦੇ ਰਹੀ ਮੈਡਮ ਸਵਰੀਤ ਕੌਰ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਉਚੇਚੇ ਤੌਰ ’ਤੇ ਸ਼ਾਮਲ ਹੋਏ ਸਾਬਕਾ ਡੀ.ਜੀ.ਪੀ.ਓ. ਮੈਡਮ ਰੁਚੀ ਕਾਲੜਾ ਪਠੇਲਾ ਨੂੰ ਵੀ ਸ਼ਾਨਦਾਰ ਸਮਾਜਿਕ ਸੇਵਾਵਾਂ ਲਈ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਸ੍ਰ. ਫੱਤਣਵਾਲਾ ਨੇ ਕਿਹਾ ਕਿ ਡਾ. ਅੰਬੇਡਕਰ ਸਮੁੱਚੇ ਦੇਸ਼ ਦਾ ਕੀਮਤੀ ਗਹਿਣਾ ਹਨ। ਉਨਾਂ ਵੱਲੋਂ ਸਾਰੇ ਸਮਾਜ ਨੂੰ ਸੰਵਿਧਾਨਕ ਅਧਿਕਾਰ ਦਿੱਤੇ ਜਿੰਨਾਂ ਦਾ ਅੱਜ ਅਸੀਂ ਆਨੰਦ ਮਾਣ ਰਹੇ ਹਾਂ। ਆਪਣੇ ਸੰਖੇਪ ਸੰਬੋਧਨ ਵਿੱਚ ਵਿਸ਼ੇਸ਼ ਮਹਿਮਾਨ ਮੈਨੇਜਰ ਰਾਕੇਸ਼ ਕੁਮਾਰ ਨੇ ਕਿਹਾ ਕਿ ਡਾ. ਅੰਬੇਡਕਰ ਦੀ ਦੇਸ਼ ਦਾ ਸੰਵਿਧਾਨ ਬਣਾਉਣ ਸਮੇਤ ਦਿੱਤੇ ਹੋਏ ਬਹੁਮੁੱਲੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਸਟੇਜ ਸਕੱਤਰ ਦੀ ਭੂਮਿਕਾ ਮਿਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਨੇ ਬਾਖੂਬੀ ਨਿਭਾਈ। ਮਿਸ਼ਨ ਦੇ ਚੀਫ ਪੈਟਰਨ ਗੁਰਚਰਨ ਸਿੰਘ ਸੰਧੂ ਡੀ.ਟੀ.ਓ. ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਾਰੇ ਸਮਾਜਿਕ ਕਾਰਜਾਂ ਲਈ ਮਿਸ਼ਨ ਪ੍ਰਧਾਨ ਢੋਸੀਵਾਲ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਢੋਸੀਵਾਲ ਨੇ ਸਨਮਾਨਿਤ ਕੀਤੇ ਗਏ ਸਾਰੇ ਵਿਅਕਤੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੜ ਲਿਖ ਕੇ ਚੰਗੇ ਇਨਸਾਨ ਬਣਨਾ ਹੀ ਅਸਲ ਵਿਚ ਡਾ. ਅੰਬੇਡਕਰ ਦੀਆਂ ਸਿੱਖਿਆਂ ’ਤੇ ਸਹੀ ਢੰਗ ਨਾਲ ਚੱਲਣਾ ਹੈ। ਸਮਾਗਮ ਦੌਰਾਨ ਪਿਛਲੇ ਲੰਮੇ ਸਮੇਂ ਤੋਂ ਵਿਕਾਸ ਮਿਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਅਹਿਮ ਹਿੱਸਾ ਅਤੇ ਯੋਗਦਾਨ ਪਾਉਣ ਵਾਲੇ ਹਨੀ ਫੱਤਣਵਾਲਾ, ਇੰਜ. ਅਸ਼ੋਕ ਭਾਰਤੀ, ਨਿਰੰਜਣ ਰੱਖਰਾ, ਬਿੰਦਰ ਗੋਨਿਆਣਾ ਪੀ.ਏ., ਪਰਮਜੀਤ ਸੰਧੂ, ਡਾ. ਸਤੀਸ਼ ਗਲਹੋਤਰਾ, ਜਗਦੀਸ਼ ਧਵਾਲ, ਡਾ. ਸੁਰਿੰਦਰ ਗਿਰਧਰ, ਗੁਰਪਾਲ ਪਾਲੀ, ਰਾਜੀਵ ਕਟਾਰੀਆ, ਬਰਨੇਕ ਸਿੰਘ ਦਿਓਲ, ਚੰਦ ਸਿੰਘ ਲੱਧੂਵਾਲਾ, ਵਿਜੇ ਸਿਡਾਨਾ, ਸਾਹਿਲ ਕੁਮਾਰ ਹੈਪੀ, ਰਜਿੰਦਰ ਖੁਰਾਣਾ, ਚੌ. ਬਲਬੀਰ ਸਿੰਘ, ਓ.ਪੀ. ਖਿੱਚੀ, ਨਰਿੰਦਰ ਕਾਕਾ ਫੋਟੋ ਗ੍ਰਾਫਰ, ਬਿਮਲਾ ਜੈਨ, ਅਨਿਲ ਅਨੇਜਾ, ਯਾਦਵਿੰਦਰ ਸਿੰਧੂ ਅਤੇ ਹੋਰਨਾ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਮੌਕੇ ਸੁਖਦੀਪ ਸਿੰਘ, ਗੁਰਮੀਤ ਸਿੰਘ, ਚੰਦ ਸਿੰਘ ਲੱਧੂਵਾਲਾ, ਬੂਟਾ ਰਾਮ, ਮਾਸਟਰ ਮਹਿੰਦਰ ਸਿੰਘ, ਹਰਿੰਦਰ ਢੋਸੀਵਾਲ, ਵੇਦ ਪ੍ਰਕਾਸ਼ ਖੰਨਾ, ਅਰਵਿੰਦ ਕਿਨਰਾ, ਸ਼ੀਨੂ ਕਿਨਰਾ, ਪਰਮਿੰਦਰ ਵਿਜ, ਸੋਮਨਾ, ਸੁਖਪਾਲ ਕੌਰ, ਸਾਧੂ ਰਾਮ ਗਰਗ, ਨਿਸ਼ੂ ਗਰਗ, ਮਹਿਰਾਨ, ਇੰਸ. ਪ੍ਰੇਮ ਨਾਥ, ਬਲਜਿੰਦਰ ਕੌਰ, ਸੁਖਪਾਲ ਮੱਕੜ, ਪਰਮਜੀਤ ਕੌਰ ਮੱਕੜ, ਬਿਮਲਾ ਢੋਸੀਵਾਲ, ਪ੍ਰੋ. ਵੰਦਨਾ ਢੋਸੀਵਾਲ, ਸਾਗਰ, ਜਸਵਿੰਦਰ ਯੂ.ਕੇ., ਕੰਵਲਜੀਤ ਸ਼ਰਮਾ, ਵਰੁਣ ਗਿਰਧਰ, ਸੁਮਨ ਗਿਰਧਰ, ਸ਼ਿਵਾਨੀ ਗਿਰਧਰ, ਬੌਬੀ ਮਿੱਡਾ, ਸ਼ੈਲਜਾ, ਚਮਕ, ਨਵਨੀਤ ਕੌਰ, ਮਨਦੀਪ ਭੰਡਾਰੀ ਅਤੇ ਸੁਨੀਤਾ ਰਾਣੀ ਆਦਿ ਵੀ ਉਚੇਚੇ ਤੌਰ ’ਤੇ ਮੌਜੂਦ ਸਨ। ਸਮਾਰੋਹ ਦੇ ਅੰਤ ਵਿੱਚ ਸਭਨਾਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
ਫੋਟੋ ਕੈਪਸ਼ਨ : ਸਨਮਾਨਤ ਕੀਤੇ ਵਿਦਿਆਰਥੀਆਂ ਨਾਲ ਮੁੱਖ ਮਹਿਮਾਨ ਫੱਤਣਵਾਲਾ, ਪ੍ਰਧਾਨ ਢੋਸੀਵਾਲ ਅਤੇ ਹੋਰ।