ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਮੋਗਾ ਦੀ ਮੀਟਿੰਗ ਹੋਈ
– ਸਰਬਸੰਮਤੀ ਨਾਲ ਚੋਣ ਕਰਕੇ ਮਹਿੰਦਰ ਕੌਰ ਪੱਤੋਂ ਨੂੰ ਬਣਾਇਆ ਗਿਆ ਜ਼ਿਲਾ ਮੋਗਾ ਦਾ ਪ੍ਰਧਾਨ –
ਮੋਗਾ, 15 ਅਪ੍ਰੈਲ – ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਮੋਗਾ ਦੀ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਵਿਖੇ ਹੋਈ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਯੂਨੀਅਨ ਨਾਲ ਇੱਕ ਢਾਲ ਬਣਕੇ ਖੜਿਆ ਜਾਵੇ। ਕਿਉਂਕਿ ਏਕੇ ਤੋਂ ਬਿਨਾਂ ਸੰਘਰਸ਼ ਜਿੱਤੇ ਨਹੀਂ ਜਾਂਦੇ। ਉਹਨਾਂ ਕਿਹਾ ਕਿ ਯੂਨੀਅਨ ਨੇ ਹੁਣ ਤੱਕ ਜਿੰਨੇ ਵੀ ਸੰਘਰਸ਼ ਜਿੱਤੇ ਹਨ ਪ੍ਰਾਪਤੀਆਂ ਕੀਤੀਆਂ ਹਨ ਉਹ ਵਰਕਰਾਂ ਤੇ ਹੈਲਪਰਾਂ ਦੀ ਸ਼ਕਤੀ ਦੀ ਦੇਣ ਹੈ। ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸੂਬੇ ਅੰਦਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ। ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਪੱਕਾ ਕੀਤਾ ਜਾਵੇ। ਸਾਲ 2017 ਤੋਂ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਕੀਤੇ ਜਾਣ।
ਇਸੇ ਦੌਰਾਨ ਸਰਬਸੰਮਤੀ ਨਾਲ ਜ਼ਿਲਾ ਮੋਗਾ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ। ਜਿਸ ਦੌਰਾਨ ਮਹਿੰਦਰ ਕੌਰ ਪੱਤੋਂ ਨੂੰ ਜ਼ਿਲਾ ਮੋਗਾ ਦਾ ਪ੍ਰਧਾਨ ਬਣਾਇਆ ਗਿਆ। ਜਦੋਂ ਕਿ ਅਮਰਜੀਤ ਕੌਰ ਸਾਫੂ ਵਾਲਾ ਤੇ ਇਕਬਾਲ ਕੌਰ ਰਾਊਕੇ ਨੂੰ ਮੀਤ ਪ੍ਰਧਾਨ , ਜਸਪਾਲ ਕੌਰ ਮੰਗੇਵਾਲਾ ਨੂੰ ਜਨਰਲ ਸਕੱਤਰ , ਅਮਨਦੀਪ ਕੌਰ ਰਾਮਾ ਨੂੰ ਜਨਰਲ ਸਕੱਤਰ , ਕੁਲਵੰਤ ਕੌਰ ਲੁਹਾਰਾ ਨੂੰ ਪ੍ਰੈਸ ਸਕੱਤਰ , ਕਮਲੇਸ਼ ਮੀਨੀਆ ਨੂੰ ਪ੍ਰਚਾਰ ਸਕੱਤਰ , ਸੁਰਿੰਦਰ ਕੌਰ ਰੌਂਤਾ ਨੂੰ ਜਥੇਬੰਧਕ ਸਕੱਤਰ ਬਣਾਇਆ ਗਿਆ। ਇਸ ਤੋਂ ਇਲਾਵਾ ਇੰਦਰਜੀਤ ਕੌਰ ਰਣੀਆ , ਕੁਲਦੀਪ ਕੌਰ ਡਗਰੂ , ਸੁਰਜੀਤ ਕੌਰ ਲੁਹਾਰਾ , ਹਰਜੀਤ ਕੌਰ ਰਾਮਾ ਤੇ ਪਰਮਜੀਤ ਕੌਰ ਨੂੰ ਕਮੇਟੀ ਮੈਂਬਰ ਬਣਾਇਆ ਗਿਆ।
ਫੋਟੋ ਕੈਪਸ਼ਨ – ਮੋਗਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਹਰਗੋਬਿੰਦ ਕੌਰ
ਚੁਣੇ ਗਏ ਅਹੁਦੇਦਾਰਾਂ ਨਾਲ ਹਰਗੋਬਿੰਦ ਕੌਰ।