ਵਿਕਾਸ ਮਿਸ਼ਨ ਨੇ ਨਵੇਂ ਡੀ.ਸੀ. ਨੂੰ ਮਿਲ ਕੇ ਵਧਾਈ ਦਿੱਤੀ : ਢੋਸੀਵਾਲ
— ਸਵਾਗਤੀ ਸਨਮਾਨ ਚਿੰਨ ਭੇਂਟ–
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ – ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਉੱਚ ਪੱਧਰੀ ਵਫਦ ਨੇ ਜਿਲੇ ਦੇ ਨਵੇਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਆਈ.ਏ.ਐਸ., ਨਾਲ ਅੱਜ ਉਨਾਂ ਦੇ ਦਫਤਰ ਵਿਖੇ ਪਲੇਠੀ ਮੁਲਾਕਾਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਦੇ ਪੀ.ਏ. ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫਦ ਵਿੱਚ ਸੰਸਥਾ ਦੇ ਚੀਫ ਪੈਟਰਨ ਗੁਰਚਰਨ ਸਿੰਘ ਸੰਧੂ ਸਾਬਕਾ ਟਰਾਂਸਪੋਰਟ ਅਧਿਕਾਰੀ, ਚੇਅਰਮੈਨ ਜਗਜੀਤ ਸਿੰਘ ਬਰਾੜ ਫੱਤਣਵਾਲਾ, ਸਲਾਹਕਾਰ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ, ਚੌ. ਬਲਬੀਰ ਸਿੰਘ, ਓ.ਪੀ. ਖਿੱਚੀ, ਜਗਦੀਸ਼ ਧਵਾਲ, ਗੁਰਪਾਲ ਪਾਲੀ ਅਤੇ ਨਰਿੰਦਰ ਕਾਕਾ ਫੋਟੋਗ੍ਰਾਫਰ ਆਦਿ ਮੌਜੂਦ ਸਨ। ਸਭ ਤੋਂ ਪਹਿਲਾਂ ਮਿਸ਼ਨ ਮੁਖੀ ਸ੍ਰੀ ਢੋਸੀਵਾਲ ਨੇ ਸਮੂਹ ਮੈਂਬਰਾਂ ਦੀ ਨਵੇਂ ਡਿਪਟੀ ਕਮਿਸ਼ਨਰ ਨਾਲ ਜਾਣ ਪਛਾਣ ਕਰਵਾਈ। ਚੀਫ ਪੈਟਰਨ ਸੰਧੂ ਨੇ ਸਮੁੱਚੇ ਮਿਸ਼ਨ ਵੱਲੋਂ ਨਵ-ਨਿਯੁਕਤ ਡੀ.ਸੀ. ਵਿਨੀਤ ਕੁਮਾਰ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਅਹੁਦਾ ਸੰਭਾਲਣ ’ਤੇ ਜੀ ਆਇਆ ਕਿਹਾ ਅਤੇ ਵਧਾਈ ਦਿੱਤੀ। ਇਸ ਮੌਕੇ ਮਿਸ਼ਨ ਵੱਲੋਂ ਨਵਨਿਯੁਕਤ ਡੀ.ਸੀ. ਨੂੰ ਸ਼ਾਨਦਾਰ ਸਵਾਗਤੀ ਸਨਮਾਨ ਚਿੰਨ ਵੀ ਭੇਂਟ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਹਨੀ ਫੱਤਣਵਾਲਾ ਨੇ ਮਿਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਸੰਖੇਪ ਜਾਣਕਾਰੀ ਦਿੱਤੀ। ਇਹਨਾਂ ਸਮਾਜ ਸੇਵੀ ਕਾਰਜਾਂ ਬਾਰੇ ਸੁਣ ਕੇ ਡਿਪਟੀ ਕਮਿਸ਼ਨਰ ਨੇ ਮਿਸ਼ਨ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਸ਼ਾਸਨ, ਪ੍ਰਸ਼ਾਸਨ ਅਤੇ ਆਮ ਲੋਕਾਂ ਵਿਚਕਾਰ ਮਹੱਤਵਪੂਰਨ ਕੜੀ ਦਾ ਕਾਰਜ ਕਰਦੀਆਂ ਹਨ। ਇਹ ਸੰਸਥਾਵਾਂ ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਉਨਾਂ ਪ੍ਰਤੀ ਜਾਗਿ੍ਰਤ ਕਰਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਕਰੀਬ ਪੰਜ ਸਾਲ ਪਹਿਲਾਂ ਅੱਜ ਦੇ ਦਿਨ ਹੀ ਡਿਪਟੀ ਕਮਿਸ਼ਨਰ ਦੇ ਪੀ.ਏ. ਸੁਰਿੰਦਰ ਕੁਮਾਰ ਨੂੰ ਸ਼ਾਨਦਾਰ ਦਫਤਰੀ ਸੇਵਾਵਾਂ ਬਦਲੇ ‘ਬੈਸਟ ਇੰਪਲਾਈ ਆਫ ਡੀ.ਸੀ. ਆਫਿਸ’ ਦੇ ਸਨਮਾਨ ਨਾਲ ਨਿਵਾਜਿਆ ਗਿਆ ਸੀ। ਇਸ ਲਈ ਪੀ.ਏ. ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਵੀ ਦਿੱਤੀ। ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਜਲਦੀ ਹੀ ਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਸ਼ਹਿਰੀ ਸਮੱਸਿਆਵਾਂ ਬਾਰੇ ਉਨਾਂ ਨਾਲ ਗੱਲਬਾਤ ਕੀਤੀ ਜਾਵੇਗੀ।
ਫੋਟੋ ਕੈਪਸ਼ਨ : ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੂੰ ਪ੍ਰਧਾਨ ਢੋਸੀਵਾਲ ਅਤੇ ਹੋਰ ਸਵਾਗਤੀ ਸਨਮਾਨ ਚਿੰਨ ਭੇਂਡ ਕਰਦੇ ਹੋਏ।