ਬਜੁਰਗ ਔਰਤ ਨੂੰ ਕਲੱਬ ਵਲੋਂ ਛੱਤ ਵਾਲਾ ਪੱਖਾ ਭੇਂਟ
ਕੋਟਕਪੂਰਾ, 23 ਅਪ੍ਰੈਲ :- ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਵਲੋਂ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੌਰੀਆ ਦੀ ਅਗਵਾਈ ਹੇਠ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਲਗਾਤਾਰ ਜਾਰੀ ਹਨ। ਸਥਾਨਕ ਮਿਉਸਪਲ ਪਾਰਕ ਵਿਖੇ ਰੋਜਾਨਾ ਨਿੱਕਸੁੱਕ ਵਾਲਾ ਬਾਲਣ ਇਕੱਤਰ ਕਰਕੇ ਘਰ ਦਾ ਗੁਜਾਰਾ ਚਲਾਉਣ ਵਾਲੀ ਇਕ ਬਿਰਧ ਮਾਤਾ ਨੇ ਕਲੱਬ ਕੋਲ ਪਹੁੰਚ ਕਰਕੇ ਦੱਸਿਆ ਕਿ ਉਸਦੇ ਘਰ ਛੱਤ ਵਾਲਾ ਪੱਖਾ ਨਾ ਹੋਣ ਕਰਕੇ ਉਹ ਗਰਮੀ ਦੇ ਮੌਸਮ ਵਿੱਚ ਬੇਹਾਲ ਹੋਣ ਲਈ ਮਜਬੂਰ ਹੈ। ਕਲੱਬ ਨੇ ਮਾਤਾ ਨੂੰ ਨਵਾਂ ਪੱਖਾ ਸੋਂਪਦਿਆਂ ਦੱਸਿਆ ਕਿ ਕਲੱਬ ਵਲੋਂ ਆਪਣੇ ਤੌਰ ’ਤੇ ਅਜਿਹੇ ਕਾਰਜ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਸੁਰਿੰਦਰ ਸਿੰਘ ਸਦਿਉੜਾ ਅਤੇ ਰਜਿੰਦਰ ਸਿੰਘ ਸਰਾਂ ਨੇ ਪੇਸ਼ਕਸ਼ ਕੀਤੀ ਕਿ ਜੇਕਰ ਮਾਤਾ ਦਾ ਪਰਿਵਾਰ ਚਾਹਵੇ ਤਾਂ ਕਲੱਬ ਵਲੋਂ ਉਸਦੇ ਘਰ ਪੱਖਾ ਫਿੱਟ ਵੀ ਕਰਵਾਇਆ ਜਾ ਸਕਦਾ ਹੈ। ਗੁਰਦੀਪ ਸਿੰਘ ਮੈਨੇਜਰ, ਬਿੱਟਾ ਨਰੂਲਾ ਅਤੇ ਸੁਰਿੰਦਰ ਸਿੰਘ ਛਿੰਦਾ ਮੁਤਾਬਿਕ ਕਲੱਬ ਵਲੋਂ ਪਹਿਲਾਂ ਬਕਾਇਦਾ ਲੋੜਵੰਦ ਪਰਿਵਾਰ ਦੀ ਪੜਤਾਲ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਲੋੜ ਪੂਰੀ ਕਰਨ ਦਾ ਫੈਸਲਾ ਲਿਆ ਜਾਂਦਾ ਹੈ।