Image default
ਤਾਜਾ ਖਬਰਾਂ

ਰੱਖਾਂ ਵਰਗੀ ਛਾਂ ਨਾਂ ਕੋਈ, ਧਰਤੀ ਵਰਗੀ ਮਾਂ ਨਾ ਕੋਈ

ਰੱਖਾਂ ਵਰਗੀ ਛਾਂ ਨਾਂ ਕੋਈ, ਧਰਤੀ ਵਰਗੀ ਮਾਂ ਨਾ ਕੋਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ ਵਿਖੇ ਧਰਤੀ ਦਿਵਸ ਮਨਾਇਆ
ਫ਼ਰੀਦਕੋਟ, 23 ਅਪ੍ਰੈਲ – ਸ਼੍ਰੀ ਸ਼ਿਵਰਾਜ ਕਪੂਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ ਵਾਲਾ ਵਿਖੇ ਪਿ੍ਰੰਸੀਪਲ ਮਨਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਮੂਅ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ ‘ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ। ਇਸ ਦੌਰਾਨ ਲਗਭਗ ਸਮੂਹ ਅਧਿਆਪਕਾਂ ਨੇ ਸਾਈਕਲਾਂ ਤੇ ਮਚਾਕੀ ਮੱਲ ਸਿੰਘ ਵਾਲਾ ਤੋਂ ਵੀਰੇਵਾਲਾ ਖੁਰਦ ਤੱਕ ਮਾਰਚ ਕਰਕੇ ਆਮ ਲੋਕਾਈ ਨੂੰ ਵਾਤਾਵਰਨ ਸੰਭਾਲ ਅਤੇ ਪ੍ਰਦੂਸ਼ਣ ਮੁਕਤ ਭਾਰਤ ਸਿਰਜਣ ਦਾ ਹੋਕਾ ਦਿੱਤਾ। ਇਸ ਮੌਕੇ ‘ਰੁੱਖ ਲਗਾਓ-ਧਰਤ ਬਚਾਓ, ਧਰਤੀ ਦਾ ਇਹ ਅਧਾਰ-ਰੁੱਖਾਂ ਬਿਨਾਂ ਨਾ ਇਹ ਸੰਸਾਰ, ਰੁੱਖਾਂ ਵਰਗੀ ਛਾਂ ਨਾਂ ਕੋਈ- ਧਰਤੀ ਵਰਗੀ ਮਾਂ ਨਾਂ ਕੋਈ ਦੇ ਨਾਅਰਿਆਂ ਨਾਲ ਵਾਤਾਵਰਨ ਗੂੰਜ ਉੱਠਿਆ। ਲੋਕਾਂ ਨੇ ਪ੍ਰਦੂਸ਼ਣ ਵਰਗੀ ਲਾਹਨਤ ਤੋਂ ਛੁਟਕਾਰਾ ਬਨਾਉਣ ਦਾ ਮਨ ਬਣਾਇਆ। ਅੱਜ ਸਵੇਰ ਦੀ ਸਭਾ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਧਰਤੀ ਦਿਵਸ ਦੀ ਮਹੱਤਤਾ ਅਤੇ ਸਾਰਥਿਕਤਾ ਤੇ ਜ਼ੋਰ ਦਿੰਦਿਆਂ ਵਿਚਾਰਾਂ ਨਾਲ ਕੀਤੀ ਗਈ। ਗੁਰਮੇਲ ਸਿੰਘ- ਗੁਰਪ੍ਰੀਤ ਸਿੰਘ ਨੇ ਧਰਤੀ ਨੂੰ ਤਪਸ਼ ਰਹਿਤ ਬਣਾਉਣ ਤੇ ਜ਼ੋਰ ਦਿੱਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਬਲਾਕ ਮੈਂਟਰ ਹਿਸਾਬ ਅਨੁਜ ਗਰਗ ਪਹੁੰਚੇ। ਇਸ ਮੌਕੇ ਕਰਵਾਏ ਸਲੋਗਨ ਮੁਕਾਬਲੇ ’ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪਿ੍ਰੰਸੀਪਲ ਮਨਿੰਦਰ ਕੌਰ ਨੇ ਧਰਤੀ ਨੂੰ ਸਵਰਗ ਬਣਾਉਣ ਲਈ ਬਿਜਲੀ, ਪਾਣੀ ਅਤੇ ਊਰਜਾ ਬਚਾਉਣ ਦੇ ਰੋਜ਼ਾਨਾ ਜੀਵਨ ’ਚ ਟਿਪਸ ਰੌਚਕ ਢੰਗ ਨਾਲ ਦੱਸੇ। ਉਨਾਂ ਪੌਲੀਥੀਨ, ਪਲਾਸਟਿਕ ਦੀਆ ਬੋਤਲਾਂ ਆਦਿ ਦੇ ਧਰਤੀ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ, ਇਨਾਂ ਤੋਂ ਫ਼ੈਲਣ ਵਾਲੇ ਪ੍ਰਦੂਸ਼ਣ ਨਾਲ ਨਜਿੱਠਣ ਵਾਸਤੇ ਉਪਾਅ ਦੱਸ ਕੇ ਜਾਗਰੂਕਤਾ ਪੈੱਦਾ ਕੀਤੀ। ਉਨਾਂ ਵਿਦਿਆਰਥੀਆਂ ਨੂੰ ਸਾਈਕਲ ਦੀ ਵਰਤੋਂ ਦਾ ਸੰਦੇਸ਼ ਦੇਣ ਵਾਸਤੇ ਮਚਾਕੀ ਮੱਲ ਸਿੰਘ ਤੋਂ ਵੀਰੇਵਾਲਾ ਖੁਰਦ ਤੱਕ ਸਾਈਕਲ ਚਲਾਇਆ। ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖੁਰਦ ਦੇ ਮੁਖੀ ਸੁਰਿੰਦਰ ਪੁਰੀ ਨੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਗਲੀ-ਗਲੀ, ਘਰ-ਘਰ ਵਿਖੇ ਵਾਤਵਰਨ ਦੀ ਸ਼ੁੱਧਤਾ ਵਾਸਤੇ ਸੰਦੇਸ਼ ਦਿੱਤਾ। ਉਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਵਾਸਤੇ ਰਿਫ਼ਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ। ਉਨਾਂ ਮਚਾਕੀ ਮੱਲ ਸਿੰਘ ਸਟਾਫ਼ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਹਾਊਸ ਇੰਚਾਰਜ਼ ਪਰਮਜੀਤ ਕੌਰ, ਲਵਕਰਨ ਸਿੰਘ, ਗੁਰਬਾਜ਼ ਸਿੰਘ, ਲਖਵਿੰਦਰ ਸਿੰਘ, ਮਨਜਿੰਦਰ ਕੌਰ, ਰਵਨੀਤ ਕੌਰ, ਰੂਚੀ, ਸੁਰਜੀਤ ਕੌਰ, ਜਸਵਿੰਦਰ ਸਿੰਘ, ਕੁਲਦੀਪ ਕੁਮਾਰ, ਗਗਨਦੀਪ ਕੌਰ, ਜਸਵਿੰਦਰ ਕੌਰ, ਸੁਨੀਤਾ ਰਾਣੀ, ਜਸਬੀਰ ਕੌਰ, ਦਵਿੰਦਰਪਾਲ ਨੇ ਅਹਿਮ ਯੋਗਦਾਨ ਪਾਇਆ।
ਫ਼ੋਟੋ:22ਐੱਫ਼ਡੀਕੇਪੀ15:ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ ਦੇ ਪਿ੍ਰੰਸੀਪਲ, ਸਕੂਲ ਅਧਿਆਪਕਾਂ, ਵਿਦਿਆਰਥੀਆਂ ਨਾਲ ਸਾਈਕਲ ਰੈੱਲੀ ਕੱਢਣ ਸਮੇਂ। ਫ਼ੋਟੋ

Related posts

ਵਿਧਾਇਕ ਗੁਰਦਿੱਤ ਸੇਖੋਂ ਨੇ ਮਹਾਤਮਾ ਗਾਂਧੀ ਸਕੂਲ ਵਿਖੇ ਪਹੁੰਚ ਕੇ ਵਿਦਿਆਰਥੀਆਂ ਦੀ ਕੀਤੀ ਹੌਂਸਲਾ ਅਫ਼ਜ਼ਾਈ

punjabdiary

Breaking- ਵਿਆਹ ਵਾਲੇ ਘਰ ਵਿਚ ਚੋਰਾਂ ਨੇ ਘਰ ਦੇ ਮੈਂਬਰ ਨੂੰ ਬੰਧਕ ਬਣਾ ਕੇ 20 ਲੱਖ ਦੀ ਨਕਦੀ ਅਤੇ 15 ਲੱਖ ਦੇ ਗਹਿਣੇ ਲੈ ਕੇ ਫਰਾਰ ਹੋਏ

punjabdiary

ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ ਦੀਆਂ ਫੀਸਾਂ, ਵਰਦੀਆਂ, ਪ੍ਰਾਈਵੇਟ ਪਬਲੀਕੇਸ਼ਨ ਦੀਆਂ ਕਿਤਾਬਾਂ ਅਤੇ ਸ਼ਟੇਸ਼ਨਰੀਆਂ ਦੀ ਮਨਮਾਨੀਆਂ ‘ਤੇ ਸਖਤੀ ਨਾਲ ਨਕੇਲ ਕਸਣ ਦੀ ਕਵਾਇਦ ਤੇਜ਼

punjabdiary

Leave a Comment