ਸੰਚਿਤ ਬੋਨਸ ਤੁਹਾਡੀ ਹੈਲਥ ਇੰਸ਼ੋਰੈਂਸ ਕਵਰੇਜ ਨੂੰ ਕਿਵੇਂ ਵਧਾਉਂਦਾ ਹੈ
ਸ਼੍ਰੀ ਅਮਰਨਾਥ ਸਕਸੈਨਾ, ਚੀਫ ਟੈਕਨੀਕਲ ਆਫਿਸਰ – ਕਮਰਸ਼ੀਅਲ, ਬਜਾਜ ਜਨਰਲ ਇੰਸ਼ੋਰੈਂਸ ਵੱਲੋਂ

ਰੋਜ਼ਾਨਾ ਦੀ ਭੱਜ-ਦੌੜ ਵਿੱਚ ਅਕਸਰ ਆਪਣੀ ਸਿਹਤ ਵੱਲ ਧਿਆਨ ਦੇਣਾ ਭੁੱਲ ਜਾਂਦੇ ਹਾਂ. ਕੰਮ ਦੀਆਂ ਜ਼ਿੰਮੇਵਾਰੀਆਂ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਅਤੇ ਘਰ ਦੇ ਕੰਮਾਂ ਨੂੰ ਅਕਸਰ ਪਹਿਲ ਦਿੱਤੀ ਜਾਂਦੀ ਹੈ, ਜਿਸ ਕਾਰਨ ਆਪਣੀ ਸਿਹਤ ਦੀ ਸਹੀ ਦੇਖਭਾਲ ਲਈ ਬਹੁਤ ਘੱਟ ਸਮਾਂ ਬਚਦਾ ਹੈ. ਸਮੇਂ ਦੇ ਨਾਲ, ਲੰਬੇ ਸਮੇਂ ਤੱਕ ਕੰਮ ਕਰਨ ਅਤੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ. ਅਜਿਹੇ ਸਮੇਂ ਹੈਲਥ ਇੰਸ਼ੋਰੈਂਸ ਅਹਿਮ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਇਹ ਅਚਾਨਕ ਪੈਦਾ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਦੇ ਇਲਾਜ ’ਤੇ ਹੋਣ ਵਾਲੇ ਖ਼ਰਚਿਆਂ ਦਾ ਵਿੱਤੀ ਬੋਝ ਘਟਾਉਣ ਵਿੱਚ ਮਦਦ ਕਰਦਾ ਹੈ. ਪਾਲਿਸੀ ਦਾ ਪੂਰਾ ਲਾਭ ਲੈਣ ਲਈ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ. ਇਸ ਦੀ ਇੱਕ ਅਹਿਮ ਵਿਸ਼ੇਸ਼ਤਾ ਸੰਚਿਤ ਬੋਨਸ ਹੈ, ਜਿਸ ਤਹਿਤ ਜੇਕਰ ਤੁਸੀਂ ਇੱਕ ਸਾਲ ਦੌਰਾਨ ਕੋਈ ਕਲੇਮ ਨਹੀਂ ਕਰਦੇ, ਤਾਂ ਤੁਹਾਡੀ ਹੈਲਥ ਇੰਸ਼ੋਰੈਂਸ ਕਵਰੇਜ ਵਧ ਜਾਂਦੀ ਹੈ. ਸੌਖੇ ਸ਼ਬਦਾਂ ਵਿੱਚ, ਜੇਕਰ ਤੁਸੀਂ ਸਿਹਤਮੰਦ ਰਹਿੰਦੇ ਹੋ ਅਤੇ ਸਾਲ ਦੌਰਾਨ ਆਪਣੇ ਇੰਸ਼ੋਰੈਂਸ ਦੀ ਵਰਤੋਂ ਕਰਨ ਦੀ ਲੋੜ ਨਹੀਂ ਪੈਂਦੀ, ਤਾਂ ਤੁਹਾਡੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਵਾਧੂ ਲਾਭ ਦਿੰਦੀ ਹੈ, ਜਿਸ ਨਾਲ ਭਵਿੱਖ ਲਈ ਤੁਹਾਡੀ ਹੈਲਥ ਇੰਸ਼ੋਰੈਂਸ ਕਵਰੇਜ ਹੋਰ ਮਜ਼ਬੂਤ ਹੋ ਜਾਂਦੀ ਹੈ.
ਹੈਲਥ ਇੰਸ਼ੋਰੈਂਸ ਵਿੱਚ ਸੰਚਿਤ ਬੋਨਸ ਨੂੰ ਸਮਝਣਾ
ਹੈਲਥ ਇੰਸ਼ੋਰੈਂਸ ਵਿੱਚ ਸੰਚਿਤ ਬੋਨਸ ਇੱਕ ਅਜਿਹਾ ਲਾਭ ਹੈ, ਜਿਸ ਤਹਿਤ ਬੀਮਾਧਾਰਕਾਂ ਨੂੰ ਇੰਸ਼ੋਰੈਂਸ ਕਵਰੇਜ ਦੀ ਮਿਆਦ ਦੌਰਾਨ ਕੋਈ ਕਲੇਮ ਨਾ ਕਰਨ ’ਤੇ ਇਨਾਮ ਵਜੋਂ ਵਾਧੂ ਲਾਭ ਦਿੱਤਾ ਜਾਂਦਾ ਹੈ. ਹਰ ਉਸ ਸਾਲ ਲਈ, ਜਿਸ ਦੌਰਾਨ ਕੋਈ ਕਲੇਮ ਨਹੀਂ ਕੀਤਾ ਜਾਂਦਾ, ਇੰਸ਼ੋਰੈਂਸ ਕੰਪਨੀ ਇੰਸ਼ੋਰੈਂਸ ਰਕਮ ਵਿੱਚ ਇੱਕ ਨਿਰਧਾਰਤ ਪ੍ਰਤੀਸ਼ਤ ਦੇ ਹਿਸਾਬ ਨਾਲ ਵਾਧਾ ਕਰਦੀ ਹੈ, ਅਤੇ ਇਹ ਵਾਧਾ ਸਮੇਂ ਦੇ ਨਾਲ ਲਗਾਤਾਰ ਜੁੜਦਾ ਰਹਿੰਦਾ ਹੈ. ਉਦਾਹਰਨ ਵਜੋਂ, ਜੇਕਰ ਕੋਈ ਪਾਲਿਸੀ ₹10,00,000 ਦੀ ਕਵਰੇਜ ਨਾਲ ਸ਼ੁਰੂ ਹੁੰਦੀ ਹੈ ਅਤੇ ਪਹਿਲੇ ਸਾਲ ਕੋਈ ਕਲੇਮ ਨਹੀਂ ਕੀਤਾ ਜਾਂਦਾ, ਤਾਂ ਇੰਸ਼ੋਰੈਂਸ ਕੰਪਨੀ ਕਵਰੇਜ ਵਿੱਚ 10% ਦਾ ਵਾਧਾ ਕਰ ਸਕਦੀ ਹੈ, ਇਸ ਤਰ੍ਹਾਂ, ਅਗਲੇ ਸਾਲ ਲਈ ਕਵਰੇਜ ਵਧ ਕੇ ₹11,00,000 ਹੋ ਜਾਵੇਗੀ. ਜਿੰਨੇ ਲੰਬੇ ਸਮੇਂ ਤੱਕ ਤੁਸੀਂ ਬਿਨਾਂ ਕੋਈ ਕਲੇਮ ਕੀਤੇ ਪਾਲਿਸੀ ਜਾਰੀ ਰੱਖਦੇ ਹੋ, ਉਨੀ ਹੀ ਤੁਹਾਡੀ ਹੈਲਥ ਇੰਸ਼ੋਰੈਂਸ ਕਵਰੇਜ ਵਧਦੀ ਜਾਂਦੀ ਹੈ. ਇਹ ਵਿਸ਼ੇਸ਼ਤਾ ਨਾ ਸਿਰਫ਼ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਦੀ ਨਿਯਮਿਤ ਦੇਖਭਾਲ ਕਰਨ ਨੂੰ ਉਤਸ਼ਾਹਿਤ ਕਰਦੀ ਹੈ, ਸਗੋਂ ਵਧ ਰਹੇ ਡਾਕਟਰੀ ਖ਼ਰਚਿਆਂ ਦੇ ਵਿੱਤੀ ਬੋਝ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ, ਇਸ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ ਕਿ ਸਿਹਤ ਸੰਭਾਲ ਦੇ ਖ਼ਰਚੇ ਵਧਣ ਦੇ ਬਾਵਜੂਦ ਵੀ ਤੁਹਾਡੀ ਪਾਲਿਸੀ ਪ੍ਰਭਾਵਸ਼ਾਲੀ ਬਣੀ ਰਹੇ.
ਤੁਹਾਡੇ ਸੰਚਿਤ ਬੋਨਸ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਕਾਰਕ
ਹੈਲਥ ਇੰਸ਼ੋਰੈਂਸ ਵਿੱਚ ਸੰਚਿਤ ਬੋਨਸ ਇੱਕ ਮਹੱਤਵਪੂਰਨ ਲਾਭ ਹੈ, ਜੋ ਜ਼ਿੰਮੇਵਾਰੀ ਨਾਲ ਪਾਲਿਸੀ ਦੀ ਵਰਤੋਂ ਕਰਨ ਵਾਲੇ ਬੀਮਾਧਾਰਕਾਂ ਨੂੰ ਇਨਾਮ ਦਿੰਦਾ ਹੈ ਅਤੇ ਲੰਬੇ ਸਮੇਂ ਵਿੱਚ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ. ਇਸ ਬੋਨਸ ਦੀ ਗਣਨਾ ਅਤੇ ਲਾਗੂ ਹੋਣ ਦੇ ਤਰੀਕੇ ਨੂੰ ਕਈ ਕਾਰਕ ਪ੍ਰਭਾਵਿਤ ਕਰਦੇ ਹਨ. ਤੁਹਾਡਾ ਕਲੇਮ ਇਤਿਹਾਸ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜੇਕਰ ਤੁਸੀਂ ਕੋਈ ਕਲੇਮ ਨਹੀਂ ਕਰਦੇ, ਤਾਂ ਸੰਚਿਤ ਬੋਨਸ ਵਧਦਾ ਰਹਿੰਦਾ ਹੈ, ਹਾਲਾਂਕਿ, ਕੁਝ ਇੰਸ਼ੋਰੈਂਸ ਕੰਪਨੀਆਂ ਕਲੇਮ ਕੀਤੇ ਜਾਣ ’ਤੇ ਇਸ ਬੋਨਸ ਨੂੰ ਘਟਾ ਸਕਦੀਆਂ ਹਨ ਜਾਂ ਪੂਰੀ ਤਰ੍ਹਾਂ ਖ਼ਤਮ ਕਰ ਸਕਦੀਆਂ ਹਨ. ਪਾਲਿਸੀ ਦਾ ਸਮੇਂ ਸਿਰ ਰੀਨਿਊਅਲ ਕਰਵਾਉਣਾ ਵੀ ਉਨਾ ਹੀ ਜ਼ਰੂਰੀ ਹੈ, ਕਿਉਂਕਿ ਪਾਲਿਸੀ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਰੀਨਿਊਅਲ ਨਾ ਕਰਵਾਉਣ ਨਾਲ ਪਹਿਲਾਂ ਇਕੱਠੇ ਹੋਏ ਲਾਭ ਖ਼ਤਮ ਹੋ ਸਕਦੇ ਹਨ, ਹਾਲਾਂਕਿ, ਕਈ ਇੰਸ਼ੋਰੈਂਸ ਕੰਪਨੀਆਂ ਬੀਮਾਧਾਰਕਾਂ ਦੇ ਹਿੱਤਾਂ ਦੀ ਰੱਖਿਆ ਲਈ ਗ੍ਰੇਸ ਪੀਰੀਅਡ ਵੀ ਦਿੰਦੀਆਂ ਹਨ. ਜ਼ਿਆਦਾਤਰ ਪਲਾਨ ਵਿੱਚ ਬੋਨਸ ਦੀ ਇੱਕ ਵੱਧ ਤੋਂ ਵੱਧ ਸੀਮਾ ਵੀ ਨਿਰਧਾਰਤ ਹੁੰਦੀ ਹੈ, ਆਮ ਤੌਰ ’ਤੇ, ਇਹ ਸੀਮਾ ਮੂਲ ਬੀਮਿਤ ਰਕਮ ਦੇ ਇੱਕ ਨਿਰਧਾਰਤ ਪ੍ਰਤੀਸ਼ਤ ਤੱਕ ਹੁੰਦੀ ਹੈ, ਜਿਸ ਨਾਲ ਬੋਨਸ ਵਿੱਚ ਵਾਧਾ ਇੱਕ ਸੰਤੁਲਿਤ ਹੱਦ ਤੱਕ ਹੀ ਰਹਿੰਦਾ ਹੈ. ਰੀਨਿਊਅਲ ਸਮੇਂ ਦਿੱਤੇ ਜਾਣ ਵਾਲੇ ਰਿਵਾਰਡ/ਲਾਭ ਦੀ ਕਿਸਮ ਭਾਵੇਂ ਉਹ ਪ੍ਰੀਮੀਅਮ ’ਤੇ ਛੂਟ ਦੇ ਰੂਪ ਵਿੱਚ ਹੋਣ ਜਾਂ ਇੰਸ਼ੋਰੈਂਸ ਕਵਰੇਜ ਵਿੱਚ ਵਾਧੇ ਦੇ ਰੂਪ ਵਿੱਚ ਇਹ ਨਿਰਧਾਰਤ ਕਰਦੀ ਹੈ ਕਿ ਲਾਭ ਕਿਵੇਂ ਲਾਗੂ ਹੋਣਗੇ ਅਤੇ ਕਲੇਮ ਕਰਨ ਨਾਲ ਉਨ੍ਹਾਂ ’ਤੇ ਕੀ ਅਸਰ ਪਵੇਗਾ. ਇਸ ਤੋਂ ਇਲਾਵਾ, ਇੰਸ਼ੋਰੈਂਸ ਕੰਪਨੀ ਬਦਲਦੇ ਸਮੇਂ ਪੋਰਟੇਬਿਲਟੀ ਵੀ ਮਹੱਤਵਪੂਰਨ ਹੁੰਦੀ ਹੈ, ਕਿਉਂਕਿ ਕੁਝ ਕੰਪਨੀਆਂ ਤੁਹਾਡਾ ਸੰਚਿਤ ਬੋਨਸ ਪੂਰੀ ਤਰ੍ਹਾਂ ਟ੍ਰਾਂਸਫ਼ਰ ਕਰ ਦਿੰਦੀਆਂ ਹਨ, ਜਦਕਿ ਕੁਝ ਕੰਪਨੀਆਂ ਇਸ ਦਾ ਸਿਰਫ਼ ਅੰਸ਼ਕ ਲਾਭ ਹੀ ਦਿੰਦੀਆਂ ਹਨ. ਅੰਤ ਵਿੱਚ, ਪਾਲਿਸੀ ਦੇ ਰੀਨਿਊਅਲ ਸਮੇਂ ਇਸ ਦੀਆਂ ਸ਼ਰਤਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਬੋਨਸ ਦੇ ਪ੍ਰਤੀਸ਼ਤ ਜਾਂ ਕਲੇਮ ਦੇ ਪ੍ਰਭਾਵ ਨੂੰ ਬਦਲ ਸਕਦੀਆਂ ਹਨ, ਇਸ ਲਈ, ਪਾਲਿਸੀ ਦੀਆਂ ਨਵੀਆਂ ਸ਼ਰਤਾਂ ਬਾਰੇ ਜਾਣੂ ਰਹਿਣਾ ਬਹੁਤ ਜ਼ਰੂਰੀ ਹੈ. ਇਨ੍ਹਾਂ ਕਾਰਕਾਂ ਨੂੰ ਸਮਝ ਕੇ ਅਤੇ ਆਪਣੀ ਪਾਲਿਸੀ ਦਾ ਸਮਝਦਾਰੀ ਨਾਲ ਪ੍ਰਬੰਧਨ ਕਰਕੇ, ਤੁਸੀਂ ਆਪਣੇ ਸੰਚਿਤ ਬੋਨਸ ਨੂੰ ਬਰਕਰਾਰ ਰੱਖ ਸਕਦੇ ਹੋ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕਦੇ ਹੋ, ਇਸ ਨਾਲ ਤੁਹਾਡੀ ਹੈਲਥ ਇੰਸ਼ੋਰੈਂਸ ਰਾਹੀਂ ਹੋਰ ਮਜ਼ਬੂਤ ਸੁਰੱਖਿਆ ਅਤੇ ਵਧੇਰੇ ਲਾਭ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ.
ਸੰਚਿਤ ਬੋਨਸ ਦੇ ਲਾਭ
ਹੈਲਥ ਇੰਸ਼ੋਰੈਂਸ ਵਿੱਚ ਸੰਚਿਤ ਬੋਨਸ ਕਈ ਮਹੱਤਵਪੂਰਨ ਲਾਭ ਪ੍ਰਦਾਨ ਕਰਦਾ ਹੈ, ਜੋ ਬੀਮਾ ਕਵਰੇਜ ਨੂੰ ਵਧਾਉਣ ਦੇ ਨਾਲ-ਨਾਲ ਇਸ ਨੂੰ ਕਿਫ਼ਾਇਤੀ ਬਣਾਉਣ ਵਿੱਚ ਵੀ ਮਦਦ ਕਰਦੇ ਹਨ. ਇਸ ਦਾ ਸਭ ਤੋਂ ਮਹੱਤਵਪੂਰਨ ਲਾਭ ਵਧੀ ਹੋਈ ਇੰਸ਼ੋਰੈਂਸ ਕਵਰੇਜ ਹੈ, ਹਰ ਉਸ ਸਾਲ ਜਦੋਂ ਕੋਈ ਕਲੇਮ ਨਹੀਂ ਕੀਤਾ ਜਾਂਦਾ, ਇੰਸ਼ੋਰੈਂਸ ਰਕਮ ਵਧਦੀ ਜਾਂਦੀ ਹੈ, ਜਿਸ ਨਾਲ ਡਾਕਟਰੀ ਖ਼ਰਚਿਆਂ ਦੇ ਵਿਰੁੱਧ ਵਧੇਰੇ ਮਜ਼ਬੂਤ ਵਿੱਤੀ ਸੁਰੱਖਿਆ ਮਿਲਦੀ ਹੈ. ਕਲੇਮ-ਫ੍ਰੀ ਸਾਲਾਂ ਲਈ ਬੋਨਸ ਦੇ ਕੇ, ਇਹ ਵਿਸ਼ੇਸ਼ਤਾ ਸੁਭਾਵਿਕ ਤੌਰ ’ਤੇ ਸਿਹਤਮੰਦ ਆਦਤਾਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਪਹਿਲਾਂ ਹੀ ਸਿਹਤ ਸੰਭਾਲ ਦੇ ਉਪਾਅ ਅਪਣਾਉਣ ਅਤੇ ਚੰਗੀਆਂ ਸਿਹਤਮੰਦ ਆਦਤਾਂ ਬਣਾਈ ਰੱਖਣ ਲਈ ਪ੍ਰੇਰਿਤ ਕਰਦੀ ਹੈ. ਇਸ ਤੋਂ ਇਲਾਵਾ, ਇੰਸ਼ੋਰੈਂਸ ਕਵਰੇਜ ਵਿੱਚ ਹੌਲੀ-ਹੌਲੀ ਹੋਣ ਵਾਲਾ ਵਾਧਾ ਮਹਿੰਗਾਈ ਦੇ ਪ੍ਰਭਾਵ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ, ਇਸ ਨਾਲ ਸਿਹਤ ਸੰਭਾਲ ਦੇ ਵਧਦੇ ਖ਼ਰਚਿਆਂ ਦਾ ਬੋਝ ਕੁਝ ਹੱਦ ਤੱਕ ਘਟਦਾ ਹੈ ਅਤੇ ਸਮੇਂ ਦੇ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ ਕਿ ਤੁਹਾਡੀ ਪਾਲਿਸੀ ਤੁਹਾਡੀਆਂ ਲੋੜਾਂ ਅਨੁਸਾਰ ਢੁੱਕਵੀਂ ਬਣੀ ਰਹੇ. ਹਾਲਾਂਕਿ, ਅਜਿਹੀ ਪਾਲਿਸੀ ਚੁਣਨ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਵਿੱਚ ਹਰ ਸਾਲ 25% ਤੋਂ ਵੱਧ ਬੋਨਸ ਮਿਲਦਾ ਹੋਵੇ, ਤਾਂ ਜੋ 12-14% ਦੀ ਡਾਕਟਰੀ ਮਹਿੰਗਾਈ ਦੇ ਪ੍ਰਭਾਵ ਨੂੰ ਘਟਾਇਆ ਜਾ ਸਕੇ. ਇਸ ਤੋਂ ਘੱਟ ਬੋਨਸ ਮਿਲਣ ’ਤੇ ਸਮੇਂ ਦੇ ਨਾਲ ਇੰਸ਼ੋਰੈਂਸ ਕਵਰੇਜ ਲੋੜੀਂਦੇ ਡਾਕਟਰੀ ਖ਼ਰਚਿਆਂ ਲਈ ਨਾਕਾਫ਼ੀ ਸਾਬਤ ਹੋ ਸਕਦੀ ਹੈ, ਜਿਸ ਕਾਰਨ ਇੰਸ਼ੋਰੈਂਸ ਸੁਰੱਖਿਆ ਦੀ ਘਾਟ ਰਹਿ ਸਕਦੀ ਹੈ. ਅੰਤ ਵਿੱਚ, ਸੰਚਿਤ ਬੋਨਸ ਇੰਸ਼ੋਰੈਂਸ ਕੰਪਨੀ ਅਤੇ ਬੀਮਾਧਾਰਕ ਵਿਚਕਾਰ ਭਰੋਸੇ ਦੇ ਰਿਸ਼ਤੇ ਨੂੰ ਮਜ਼ਬੂਤ ਕਰਕੇ ਪਾਲਿਸੀ ਦੀ ਸਮੁੱਚੀ ਉਪਯੋਗਤਾ ਵਧਾਉਂਦਾ ਹੈ, ਇਸ ਤਰ੍ਹਾਂ, ਜ਼ਿੰਮੇਵਾਰੀ ਨਾਲ ਪਾਲਿਸੀ ਨੂੰ ਜਾਰੀ ਰੱਖਣ ਦਾ ਲਾਭ ਲੰਬੇ ਸਮੇਂ ਤੱਕ ਮਿਲਣ ਵਾਲੇ ਅਸਲ ਅਤੇ ਠੋਸ ਫਾਇਦਿਆਂ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ.
ਸੰਚਿਤ ਬੋਨਸ ਵਾਲੀ ਹੈਲਥ ਇੰਸ਼ੋਰੈਂਸ ਪਾਲਿਸੀ ਚੁਣਨਾ ਭਵਿੱਖ ਦੀਆਂ ਡਾਕਟਰੀ ਲੋੜਾਂ ਲਈ ਵਿੱਤੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਆਪਣੀ ਇੰਸ਼ੋਰੈਂਸ ਕਵਰੇਜ ਵਿੱਚ ਵਾਧੂ ਲਾਭ ਜੋੜਨ ਦਾ ਇੱਕ ਸਮਝਦਾਰੀ ਭਰਿਆ ਤਰੀਕਾ ਹੈ. ਇਹ ਵਿਸ਼ੇਸ਼ਤਾ ਨਾ ਸਿਰਫ਼ ਸਮੇਂ ਦੇ ਨਾਲ ਤੁਹਾਡੀ ਇੰਸ਼ੋਰੈਂਸ ਸੁਰੱਖਿਆ ਨੂੰ ਵਧਾਉਂਦੀ ਹੈ, ਸਗੋਂ ਕਲੇਮ-ਫ੍ਰੀ ਸਾਲਾਂ ਲਈ ਬੋਨਸ ਦੇ ਕੇ ਤੁਹਾਨੂੰ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਅਤੇ ਇਸ ਨੂੰ ਬਣਾਈ ਰੱਖਣ ਲਈ ਵੀ ਪ੍ਰੇਰਿਤ ਕਰਦੀ ਹੈ. ਸੰਚਿਤ ਬੋਨਸ ਦੇ ਲਾਭਾਂ ਨੂੰ ਸਮਝ ਕੇ ਅਤੇ ਸੋਚ-ਸਮਝ ਕੇ ਸਹੀ ਪਾਲਿਸੀ ਦੀ ਚੋਣ ਕਰਕੇ, ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਪਾਲਿਸੀ ਨੂੰ ਹੋਰ ਮਜ਼ਬੂਤ ਬਣਾ ਸਕਦੇ ਹੋ ਅਤੇ ਵਧੇਰੀ ਵਿੱਤੀ ਸੁਰੱਖਿਆ ਯਕੀਨੀ ਬਣਾ ਸਕਦੇ ਹੋ. ਅੰਤ ਵਿੱਚ, ਸੋਚ-ਸਮਝ ਕੇ ਲਿਆ ਗਿਆ ਇਹ ਫ਼ੈਸਲਾ ਤੁਹਾਡੀ ਸਿਹਤ ਅਤੇ ਵਿੱਤੀ ਸੁਰੱਖਿਆ ਦੋਵਾਂ ਦੀ ਰੱਖਿਆ ਕਰਦਾ ਹੈ ਅਤੇ, ਤੁਹਾਡੇ ਅਤੇ ਤੁਹਾਡੇ ਪਿਆਰਿਆਂ ਲਈ ਇੱਕ ਸਿਹਤਮੰਦ ਅਤੇ ਵਧੇਰੇ ਸੁਰੱਖਿਅਤ ਭਵਿੱਖ ਦੀ ਨੀਂਹ ਰੱਖਦਾ ਹੈ.
-(ਪੰਜਾਬ ਡਾਇਰੀ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


