Image default
ਤਾਜਾ ਖਬਰਾਂ

ਜੇਲ ਕੈਦੀਆਂ ਨੂੰ ਇੰਡਕਸ਼ਨ ਕਿੱਟਾਂ ਤਕਸੀਮ

ਜੇਲ ਕੈਦੀਆਂ ਨੂੰ ਇੰਡਕਸ਼ਨ ਕਿੱਟਾਂ ਤਕਸੀਮ
ਫਰੀਦਕੋਟ 29 ਅਪ੍ਰੈਲ – ਜ਼ਿਲ੍ਹਾ ਫਰੀਦਕੋਟ ਮੌਡਰਨ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਤੇ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ ਫਰੀਦਕੋਟ ਵਿੱਚ ਔਰਤਾਂ ਅਤੇ ਮਰਦਾਂ ਦੀ ਮੁਫ਼ਤ ਹੁਨਰ ਸਿਖਲਾਈ ਲਈ ਕੋਰਸ ਸ਼ੁਰੂ ਕੀਤੇ ਗਏ ਹਨ ਜਿਸ ਤਹਿਤ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਅਤੇ ਐਡੀਸ਼ਨਲ ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਵੱਲੋਂ ਟਰੇਨਿੰਗ ਲਈ ਹਾਜ਼ਰ ਉਮੀਦਵਾਰਾਂ ਨੂੰ ਇੰਡਕਸ਼ਣ ਕਿੱਟਾਂ ਵੰਡੀਆਂ ਗਈਆਂ।
ਇਹ ਟ੍ਰੇਨਿੰਗ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਟ੍ਰੇਨਿੰਗ ਪਾਰਟਨਰ ਵਿਦਿਆ ਕੇਅਰ ਦੁਆਰਾ ਕਰਵਾਈ ਜਾਵੇਗੀ। ਜਿਸ ਵਿੱਚ ਔਰਤਾਂ ਨੂੰ ਸਿਲਾਈ ਅਤੇ ਮਰਦਾਂ ਨੂੰ ਪਲਮਬਰ ਦਾ ਕੰਮ ਸਿਖਾਇਆ ਜਾਵੇਗਾ । ਇਹ ਬੈਚ 30 ਮਰਦਾਂ ਅਤੇ 25 ਔਰਤਾਂ ਦਾ ਬਣਾਇਆ ਗਿਆ ਹੈ। ਇਸ ਮੌਕੇ ਹਾਜ਼ਰ ਮੁੱਖ ਮਹਿਮਾਨ ਨੇ ਉਮੀਦਵਾਰਾਂ ਨੂੰ ਇਸ ਸਿਖਲਾਈ ਲਈ ਉਤਸ਼ਾਹਿਤ ਕਰਦੇ ਹੋਏ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲਾ ਸਕਿਲ ਮੈਨੇਜਰ ਮੈਡਮ ਗਗਨ ਸ਼ਰਮਾ, ਵਿਦਿਆ ਕੇਅਰ ਤੋਂ ਜਤਿੰਦਰ ਬਰਾੜ, ਜੇਲ੍ਹ ਪ੍ਰੋਜੈਕਟ ਕੋਆਰਡੀਨੇਟਰ ਕਮਲੇਸ਼ ਦੁਆ ਅਤੇ ਮਹਾਤਮਾ ਗਾਧੀ ਨੈਸ਼ਨਲ ਫੈਲੋ ਗੁਰਗੀਤ ਸਿੰਘ ਵੀ ਖਾਸ ਤੌਰ ਤੇ ਮੌਜੂਦ ਰਹੇ।

Related posts

Breaking- ਕਿਸਾਨ ਸਬਸਿਡੀ ਵਾਲੇ ਕਣਕ ਬੀਜ ਦੇ ਪਰਮਿਟ ਪ੍ਰਾਪਤ ਕਰਨ-ਸੰਯੁਕਤ ਡਾਇਰਕੈਟਰ

punjabdiary

Breaking- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ।

punjabdiary

ਅਹਿਮ ਖਬਰ – ਵਾਲੀਆ ਪਰਿਵਾਰ ਨੂੰ ਗਹਿਰਾ ਸਦਮਾ

punjabdiary

Leave a Comment