Image default
ਤਾਜਾ ਖਬਰਾਂ

ਗਰਮੀ ਦੀ ਮਾਰ- ਉੱਤਰੀ ਭਾਰਤ ਵਿਚ ਹਾਹਾਕਾਰ, ਗਰਮੀ ਤੋਂ ਬਚਣ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ

ਗਰਮੀ ਦੀ ਮਾਰ- ਉੱਤਰੀ ਭਾਰਤ ਵਿਚ ਹਾਹਾਕਾਰ, ਗਰਮੀ ਤੋਂ ਬਚਣ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ
ਚੰਡੀਗੜ੍ਹ, 2 ਮਈ- (ਪੰਜਾਬ ਡਾਇਰੀ) ਦੇਸ਼ ‘ਚ ਗਰਮੀ ਦਾ ਕਹਿਰ ਜਾਰੀ ਹੈ। ‘ਲੂ’ ਨੇ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ, ਹਾਲਾਂਕਿ ਅੱਜ ਤੋਂ ਅਗਲੇ ਤਿੰਨ-ਚਾਰ ਦਿਨਾਂ ਤੱਕ ਮੌਸਮ ‘ਚ ਬਦਲਾਅ ਹੋਵੇਗਾ, ਕਈ ਸੂਬਿਆਂ ‘ਚ ਤੂਫਾਨ-ਪਾਣੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਰ ਉਸ ਤੋਂ ਬਾਅਦ ਪਾਰਾ ਮੁੜ ਚੜ੍ਹੇਗਾ। ਇਸ ਲਈ ਕੇਂਦਰ ਸਰਕਾਰ ਨੇ ‘ਲੂ’ ਨੂੰ ਲੈ ਕੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਵਿੱਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਰਾਜ ਸਰਕਾਰਾਂ ਨੂੰ ਹੀਟ ਸਟ੍ਰੋਕ ਦੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਿਹਾ ਹੈ।

Related posts

ਸਾਦਿਕ ਵਿਖੇ ਲਗਾਇਆ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ, 60 ਲੋਕਾਂ ਨੇ ਕੀਤਾ ਖੂਨਦਾਨ ਅਤੇ 28 ਨੇ ਅੱਖਾਂ ਦਾਨ ਲਈ ਭਰੇ ਫਾਰਮ

punjabdiary

Breaking- ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਉਪਰ ਖਤਰੇ ਦੇ ਬੱਦਲ ਮੰਡਰਾਉਣ ਲੱਗੇ

punjabdiary

ਤੇਜਿੰਦਰਪਾਲ ਬੱਗਾ ਮਾਮਲੇ ਦੀ ਹਾਈ ਕੋਰਟ ‘ਚ ਸੁਣਵਾਈ ਅੱਜ

punjabdiary

Leave a Comment