ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਫਰੀਦਕੋਟ ਜਿਲ੍ਹੇ ਵਿੱਚ ਹੋਣਗੇ ਵੱਖ ਵੱਖ ਸਮਾਗਮ- ਰਾਜਦੀਪ ਬਰਾੜ
ਸਾਰੇ ਵਿਭਾਗਾਂ ਨੂੰ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਸਾਲ 2022-23 ਲਈ ਕਲੰਡਰ ਬਣਾਉਣ ਦੇ ਆਦੇਸ਼
ਫਰੀਦਕੋਟ, 2 ਮਈ – ਭਾਰਤ ਸਰਕਾਰ ਵੱਲੋਂ ਆਜ਼ਾਦੀ ਦਾ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ, ਇਸ ਸਬੰਧ ਵਿੱਚ ਪੂਰੇ ਦੇਸ਼ ਵਿੱਚ ਸਮਾਗਮ ਕੀਤੇ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ ਜਿਲ੍ਹਾਂ ਪ੍ਰਸ਼ਾਸ਼ਨ ਫਰੀਦਕੋਟ ਵੱਲੋਂ ਵੀ ਵੱਖ ਵੱਖ ਵਿਭਾਗਾਂ, ਸੰਸਥਾਵਾਂ ਵਿੱਚ 15 ਅਗਸਤ 2023 ਤੱਕ ਸਮਾਗਮ ਕਰਵਾਏ ਜਾਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ ਨੇ ਇਸ ਸਬੰਧ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਸ. ਰਾਜਦੀਪ ਸਿੰਘ ਬਰਾੜ ਨੇ ਦੱਸਿਆ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਵੱਖ ਵੱਖ ਸਮਾਗਮ ਕਰਵਾਉਣ ਜਾਂ ਹੋਰ ਗਤੀਵਿਧੀਆਂ ਕਰਨ ਦਾ ਮਕਸਦ ਨਵੀਂ ਪੀੜ੍ਹੀ ਸਮੇਤ ਪੂਰੇ ਦੇਸ਼ ਦੇ ਲੋਕਾਂ ਨੂੰ ਆਜ਼ਾਦੀ ਸੰਗਰਾਮ, ਸ਼ਹੀਦਾਂ ਦੀਆਂ ਕੁਰਬਾਨੀਆਂ, ਆਜ਼ਾਦੀ ਘੁਲਾਟੀਆ, ਇਤਿਹਾਸਕ ਅਤੇ ਵਿਰਾਸਤੀ ਥਾਵਾਂ, ਸ਼ਿਲਪਕਾਰੀ ਜਾਂ ਪੁਰਾਤਨ ਚੀਜਾਂ ਬਣਾਉਣ ਵਾਲੇ ਕਾਰੀਗਰਾਂ ਆਦਿ ਨੂੰ ਵੀ ਸਾਹਮਣ੍ਹੇ ਲਿਆਂਦਾ ਜਾਵੇਗਾ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ 6 ਮਈ 2023 ਤੱਕ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਮਨਾਏ ਜਾਣ ਵਾਲੇ ਸਮਾਗਮਾਂ ਸਬੰਧੀ ਕਲੰਡਰ ਬਣਾਕੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਜਮ੍ਹਾਂ ਕਰਵਾਉਣ ਅਤੇ ਇਸ ਸਬੰਧੀ ਸਮਾਗਮ ਕਰਵਾ ਕੇ ਹੋਈ ਕਾਰਵਾਈ ਸਬੰਧੀ ਵੀ ਰਿਪੋਰਟ ਐਨ.ਆਈ.ਸੀ. ਦੀ ਮੇਲ ਤੇ ਭੇਜਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਸਮੂਹ ਈ.ਓਜ਼ ਨੂੰ ਚੌਂਕਾਂ ਦੇ ਸੁੰਦਰੀਕਰਨ, ਪੰਚਾਇਤੀ ਵਿਭਾਗ ਨੂੰ ਗਰੀਨ ਵਿਲੇਜ਼, ਭਾਸ਼ਾ ਸਿੱਖੋ ਪ੍ਰੋਗਰਾਮ ਆਦਿ ਦੀ ਵੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਇਸ ਮੀਟਿੰਗ ਵਿੱਚ ਐਸ.ਡੀ.ਐਮ. ਕੋਟਕਪੂਰਾ ਸ੍ਰੀ ਵਰਿੰਦਰ ਸਿੰਘ, ਸ੍ਰੀ ਸੁਖਰਾਜ ਸਿੰਘ ਢਿੱਲੋਂ ਡੀ.ਆਰ.ਓ, ਈ.ਓ ਫਰੀਦਕੋਟ/ਕੋਟਕਪੂਰਾ ਸ੍ਰੀ ਅੰਮ੍ਰਿਤ ਲਾਲ, ਸ੍ਰੀ ਮਨਜੀਤ ਸਿੰਘ ਪ੍ਰਿੰ. ਆਈ.ਟੀ.ਆਈ ਫਰੀਦਕੋਟ, ਸ੍ਰੀ ਸਿਵਰਾਜ ਕਪੂਰ ਡੀ.ਓ. ਸ੍ਰੀ ਪਵਨ ਕੁਮਾਰ ਡਿਪਟੀ ਡੀ.ਓ, ਸ੍ਰੀ ਅਨਿਲ ਕਟਿਆਰ ਡੀ.ਆਈ.ਓ, ਡਾ. ਧੀਰਾ ਗੁਪਤਾ, ਡਾ. ਅਸ਼ਮਤੀ ਬ੍ਰਿਜਿੰਦਰਾ ਕਾਲਜ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।