Image default
ਤਾਜਾ ਖਬਰਾਂ

ਡਿਪਟੀ ਕਮਿਸ਼ਨਰ ਨੇ ਹੈਰੀਟੇਜ਼ ਸਟਰੀਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਨੇ ਹੈਰੀਟੇਜ਼ ਸਟਰੀਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਤਿੰਨ ਮਹੀਨੇ ਤੱਕ ਮੁਕੰਮਲ ਹੋਵੇਗੀ ਹੈਰੀਟੇਜ਼ ਸਟਰੀਟ- ਰੂਹੀ ਦੁੱਗ
ਪ੍ਰੋਜੈਕਟ ਤੇ ਖਰਚ ਆਵੇਗੀ 1 ਕਰੋੜ 28 ਲੱਖ ਰੁਪਏ ਤੋਂ ਵੱਧ ਰਾਸ਼ੀ
ਫਰੀਦਕੋਟ, 4 ਮਈ – (ਗੁਰਮੀਤ ਸਿੰਘ) ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਫਰੀਦਕੋਟ ਦੀ ਇਤਿਹਾਸਕ ਟਿੱਲਾ ਬਾਬਾ ਫਰੀਦ ਵਾਲੀ ਗਲੀ ਨੂੰ ਹੈਰੀਟੇਜ਼ ਸਟਰੀਟ ਵਜੋਂ ਵਿਕਸਿਤ ਕਰਨ ਦੇ ਕੰਮ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਨਗਰ ਕੌਂਸਲ ਫਰੀਦਕੋਟ, ਪਾਰਵਕਾਮ ਆਦਿ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਹੁਣ ਤੱਕ ਇਸ ਵਿਰਾਸਤੀ ਮਾਰਗ ਦੇ ਹੋਏ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਐਸ.ਡੀ.ਐਮ. ਮੈਡਮ ਬਲਜੀਤ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਵਿਰਾਸਤੀ ਸ਼ਹਿਰ ਫਰੀਦਕੋਟ ਦੀ ਆਪਣੀ ਇਤਿਹਾਸਕ ਮਹੱਤਤਾ ਹੈ ਤੇ ਬਾਬਾ ਸ਼ੇਖ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਦੇ ਇਤਿਹਾਸਕ ਸਥਾਨ ਟਿੱਲਾ ਬਾਬਾ ਫਰੀਦ ਵਿਖੇ ਹਰ ਸਾਲ ਲੱਖਾਂ ਲੋਕ ਦੇਸ਼ ਵਿਦੇਸ਼ ਤੋਂ ਦਰਸ਼ਨ ਕਰਨ ਆਉਂਦੇ ਹਨ ਅਤੇ ਲੋਕਾਂ ਦੀ ਫਰੀਦਕੋਟ ਵਿਖੇ ਖਿੱਚ ਨੂੰ ਹੋਰ ਵਧਾਉਣ ਲਈ ਗਰਗ ਪ੍ਰਿੰਟਰ ਤੋਂ ਕਿਲਾ ਮੁਬਾਰਕ ਤੱਕ ਇਸ ਵਿਰਾਸਤੀ ਗਲੀ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿਰਾਸਤੀ ਗਲੀ ਦੇ ਮੁਕੰਮਲ ਹੋਣ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲੱਗਣਗੇ ਅਤੇ ਇੱਥੇ ਆਉਣ ਵਾਲੇ ਹਰ ਸੈਲਾਨੀ, ਸ਼ਰਧਾਲੂਆਂ ਲਈ ਟਿੱਲਾ ਬਾਬਾ ਫਰੀਦ ਦੇ ਨਾਲ ਲੱਗਦੇ ਬਾਜ਼ਾਰ ਪ੍ਰਤੀ ਵੀ ਹੋਰ ਖਿੱਚ ਵਧੇਗੀ ਅਤੇ ਇਹ ਆਪਣੀ ਕਿਸਮ ਦਾ ਵਿੱਲਖਣ ਵਿਰਾਸਤੀ ਬਾਜ਼ਾਰ ਬਣੇਗਾ।
ਨਗਰ ਕੌਂਸਲ ਦੇ ਈ.ਓ ਸ੍ਰੀ ਅੰਮ੍ਰਿਤ ਲਾਲ ਅਤੇ ਐਮ.ਈ. ਸ੍ਰੀ ਰਾਕੇਸ਼ ਕੰਬੋਜ਼ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਹੈਰੀਟੇਜ ਸਟਰੀਟ ਗਰਗ ਪ੍ਰਿੰਟਰ ਤੋਂ ਕਿਲਾ ਚੌਂਕ ਅਤੇ ਟਿੱਲਾ ਬਾਬਾ ਫਰੀਦ ਤੋਂ ਮੇਨ ਗੇਟ ਜੈਨ ਸਕੂਲ ਤੱਕ ਬਣਾਈ ਜਾ ਰਹੀ ਹੈ ਜਿਸ ਤੇ 3 ਸਵਾਗਤੀ ਗੇਟ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਨਾਲੀਆਂ ਦੀ ਥਾਂ ਪਾਈਪਾਂ ਪਾ ਕੇ ਉਪਰੋਂ ਢੱਕ ਦਿੱਤੀਆਂ ਗਈਆ ਹਨ ਤੇ ਬਾਹਰ ਬਣੇ ਵਾਧੂ ਥੜ੍ਹੇ ਹਟਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇੱਥੇ ਕੰਮ ਕਰਦੇ ਫੜੀ ਵਾਲਿਆਂ ਦੇ ਮੁੜ ਵਸੇਬੇ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤੀ ਮਾਰਗ ਦਾ ਸਾਰਾ ਕੰਮ 2 ਤੋਂ 3 ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ।ਉਪਰੰਤ ਪ੍ਰੋਜੈਕਟ ਤੇ 1 ਕਰੋੜ 28 ਲੱਖ ਤੋਂ ਵੱਧ ਰਾਸ਼ੀ ਖਰਚ ਆਵੇਗੀ।

Related posts

Breaking- ਸਿੰਘ ਸਭਾ ਲਹਿਰ ਦੀ 150 ਸਾਲਾ ਸ਼ਤਾਬਦੀ ਦੀਆਂ ਤਿਆਰੀਆਂ ਸ਼ੁਰੂ: ਕੇਂਦਰੀ ਸਿੰਘ ਸਭਾ

punjabdiary

ਪਾਰਕ ਦੀ ਸੁੰਦਰਤਾ ’ਚ ਵਾਧਾ ਕਰਨ ਅਤੇ ਉਸਦੀ ਬਕਾਇਦਾ ਸਾਂਭ ਸੰਭਾਲ ਦੀ ਜਰੂਰਤ : ਢਿੱਲੋਂ

punjabdiary

ਸ਼ੁਭਕਰਨ ਸਿੰਘ ਦੀ ਮੌਤ ਦਾ ਮਾਮਲਾ, ਹਾਈਕੋਰਟ ’ਚ ਰਿਪੋਰਟ ਦਾਖਲ, ਹੋਇਆ ਵੱਡਾ ਖੁਲਾਸਾ

punjabdiary

Leave a Comment