ਗੁੱਡ ਮੌਰਨਿੰਗ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨਵੀਂ ਕਾਰਜਕਾਰਨੀ ਦਾ ਐਲਾਨ
ਵਾਤਾਵਰਣ ਦੀ ਸੰਭਾਲ ਅਤੇ ਮਾਂ ਬੋਲੀ ਪੰਜਾਬ ਦਾ ਸਤਿਕਾਰ ਜਰੂਰੀ: ਸਪੀਕਰ ਸੰਧਵਾਂ
ਕੋਟਕਪੂਰਾ, 7 ਮਈ :- ਅਗਲੇ ਦੋ ਸਾਲਾਂ ਲਈ ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਡਾ. ਮਨਜੀਤ ਸਿੰਘ ਢਿੱਲੋਂ ਨੇ ਆਪਣੀ ਕਾਰਜਕਾਰਨੀ ਦਾ ਐਲਾਨ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੂੰ ਮੁੱਖ ਸਰਪ੍ਰਸਤ ਜਦਕਿ ਪ੍ਰੋ. ਦਰਸ਼ਨ ਸਿੰਘ ਸੰਧੂ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੂੰ ਸਰਪ੍ਰਸਤ ਨਿਯੁਕਤ ਕੀਤਾ ਹੈ। ਇਸੇ ਤਰਾਂ ਵਿਨੋਦ ਕੁਮਾਰ ਬਾਂਸਲ (ਪੱਪੂ ਲਹੌਰੀਆ) ਚੇਅਰਮੈਨ, ਸੁਰਿੰਦਰ ਸਿੰਘ ਸਦਿਉੜਾ ਉਪ ਚੇਅਰਮੈਨ, ਰਜਿੰਦਰ ਸਿੰਘ ਸਰਾਂ ਸੀਨੀਅਰ ਮੀਤ ਪ੍ਰਧਾਨ, ਸੁਨੀਲ ਕੁਮਾਰ ਬਿੱਟਾ ਗਰੋਵਰ ਮੀਤ ਪ੍ਰਧਾਨ, ਪੋ੍ਰ. ਐੱਚ.ਐੱਸ. ਪਦਮ ਜਨਰਲ ਸਕੱਤਰ, ਜਗਸੀਰ ਸਿੰਘ ਖਾਰਾ ਜੁਆਂਇੰਟ ਸਕੱਤਰ, ਮੁੱਖ ਸਲਾਹਕਾਰ ਡਾ. ਆਰ.ਸੀ. ਗਰਗ, ਸਲਾਹਕਾਰ ਡਾ ਰਵੀ ਬਾਂਸਲ, ਨਛੱਤਰ ਸਿੰਘ ਇੰਚਾਰਜ ਐੱਨਆਰਆਈ ਵਿੰਗ, ਜਸਕਰਨ ਸਿੰਘ ਭੱਟੀ ਖਜਾਨਚੀ, ਸੁਰਿੰਦਰ ਸਿੰਘ ਛਿੰਦਾ ਸਹਾਇਕ ਖਜਾਨਚੀ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਕਾਨੂੰਨੀ ਸਲਾਹਕਾਰ, ਗੁਰਮੀਤ ਸਿੰਘ ਮੀਤਾ ਪੈੱ੍ਰਸ ਸਕੱਤਰ ਅਤੇ ਸੁਨੀਲ ਸਿੰਘ ਕਪੂਰ ਨੂੰ ਸਹਾਇਕ ਪੈ੍ਰਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਸਕਰਨ ਸਿੰਘ ਭੱਟੀ ਨੇ ਆਮਦਨ ਅਤੇ ਖਰਚ ਦੀ ਵਿਸਥਾਰ ਰਿਪੋਰਟ ਪੇਸ਼ ਕੀਤੀ, ਸ਼ਾਮ ਲਾਲ ਚਾਵਲਾ ਅਤੇ ਹੋਰ ਬੁਲਾਰਿਆਂ ਨੇ ਕਲੱਬ ਦੇ ਕੀਤੇ ਗਏ ਸੇਵਾ ਕਾਰਜਾਂ ਅਤੇ ਅਗਲੇਰੀ ਰਣਨੀਤੀ ਦਾ ਸੰਖੇਪ ਵਿੱਚ ਜਿਕਰ ਕੀਤਾ। ਆਪਣੇ ਸੰਬੋਧਨ ਦੌਰਾਨ ਮੁੱਖ ਸਰਪ੍ਰਸਤ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਨੇ ਨਵੀਂ ਕਾਰਜਕਾਰਨੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸਾਰਿਆਂ ਨੇ ਮਾਂ ਬੋਲੀ ਪੰਜਾਬੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਹੈ ਅਤੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਕੋਟਕਪੂਰੇ ਵਿੱਚ ਵੱਧ ਤੋਂ ਵੱਧ ਵੱਖ ਵੱਖ ਕਿਸਮਾ ਦੇ ਪੌਦੇ ਲਾ ਕੇ ਤੇ ਉਹਨਾਂ ਦੀ ਸੰਭਾਲ ਕਰਕੇ ਸ਼ੁਰੂਆਤ ਕਰਨੀ ਹੈ। ਉਹਨਾਂ ਦਾਅਵਾ ਕੀਤਾ ਕਿ ਪਿਛਲੇ ਸਮੇਂ ਵਿੱਚ ਵੀ ਗੁੱਡ ਮੌਰਨਿੰਗ ਕਲੱਬ ਗੈਰ ਰਾਜਨੀਤਿਕ ਰਿਹਾ ਹੈ ਤੇ ਭਵਿੱਖ ਵਿੱਚ ਵੀ ਇਸ ਨੂੰ ਗੈਰ ਰਾਜਨੀਤਿਕ ਰੱਖਣ ਦੀ ਕੌਸ਼ਿਸ਼ ਕੀਤੀ ਜਾਵੇਗੀ। ਅੰਤ ਵਿੱਚ ਰਜਿੰਦਰ ਸਿੰਘ ਸਰਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ।