Image default
ਤਾਜਾ ਖਬਰਾਂ

ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਪੰਛੀਆਂ ਵਾਸਤੇ ਅੱਗੇ ਆਈ

ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਪੰਛੀਆਂ ਵਾਸਤੇ ਅੱਗੇ ਆਈ
ਫ਼ਰੀਦਕੋਟ 7 ਮਈ (ਜਸਬੀਰ ਕੌਰ ਜੱਸੀ )-ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਵੱਲੋਂ ਮਾਨਵਤਾ ਭਲਾਈ, ਵਾਤਾਵਰਨ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੁਣ ਸੁਸਾਇਟੀ ਪੰਛੀਆਂ ਵਾਸਤੇ ਅੱਗੇ ਆਈ ਹੈ। ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਦਾਸ ਰਿੰਕੂ ਦੀ ਅਗਵਾਈ ਹੇਠ ਅੰਤਾਂ ਦੀ ਗਰਮੀ ਨੂੰ ਵੇਖਦਿਆਂ ਪੰਛੀਆਂ ਦੇ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਸੁਸਾਇਟੀ ਨੇ ਮਿੱਟੀ ਦੇ ਭਾਂਡੇ ਆਮ ਲੋਕਾਂ ਨੂੰ ਮੁਫ਼ਤ ਵੰਡ ਕੇ ਬੇਨਤੀ ਕੀਤੀ ਕਿ ਇਨਾਂ ਨੂੰ ਆਪਣੇ ਘਰਾਂ, ਦੁਕਾਨਾਂ ਅਤੇ ਹੋਰ ਸਥਾਨਾਂ ਤੇ ਰੱਖ ਕੇ ਰੋਜ਼ ਪਾਣੀ ਨਾਲ ਭਰਿਆ ਜਾਵੇ ਤਾਂ ਜੋ ਇਹ ਪੰਛੀ ਪਾਣੀ ਪੀ ਕੇ ਆਪਣੀ ਪਿਆਸ ਬੁਝਾਅ ਸਕਣ। ਸੁਸਾਇਟੀ ਆਗੂ ਕੁਲਵਿੰਦਰ ਗੋਰਾ ਨੇ ਕਿਹਾ ਮਿੱਟੀ ਦਾ ਭਾਂਡੇ ਵੰਡਣ ਦਾ ਕਾਰਨ ਇਹ ਹੈ ਕਿ ਦੂਜੇ ਭਾਂਡਿਆਂ ਮੁਕਾਬਲੇ ਗਰਮ ਘੱਟ ਹੁੰਦੇ ਹਨ। ਦੂਜਾ ਕਾਰਨ ਇਹ ਹੈ ਕਿ ਮਿੱਟੀ ਦੇ ਭਾਂਡੇ ’ਚ ਰੱਖਿਆ ਪਾਣੀ ਮਨੁੱਖ, ਜਾਨਵਰਾਂ ਤੇ ਪੰਛੀਆਂ ਲਈ ਦੂਜੇ ਭਾਂਡਿਆਂ ਮੁਕਾਬਲੇ ਬੇਹਤਰ ਰਹਿੰਦਾ ਹੈ। ਇਸ ਮੌਕੇ ਰਾਕੇਸ਼ ਕੁਮਾਰ, ਡਾ.ਰਿੰਪਲ ਨੇ ਕਿਹਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ। ਇਸ ਮੌਕੇ ਪੰਜਾਬ ਦੇ ਨਾਮਵਰ ਸ਼ਾਇਰ, ਉੱਚਕੋਟੀ ਦੇ ਅਧਿਆਪਕ ਡਾ.ਦਵਿੰਦਰ ਸੈਫ਼ੀ ਉਚੇਚੇ ਤੌਰ ਤੇ ਪਹੁੰਚੇ ਅਤੇ ਉਨਾਂ ਸੁਸਾਇਟੀ ਦੇ ਇਸ ਉਪਰਾਲੇ ਦੀ ਪ੍ਰੰਸ਼ਸ਼ਾ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਸੇਖੋਂ, ਜਗਮੀਤ ਸਿੰਘ, ਹਨੀ ਬਰਾੜ, ਕਾਕਾ, ਕੁਲਵਿੰਦਰ ਸਿੰਘ ਗੋਰਾ, ਹਨੀ ਧਾਲੀਵਾਲ, ਰਾਕੇਸ਼ ਗਰਗ, ਪੁਨੀਤ ਕੁਮਾਰ, ਰਾਜਵੀਰ ਸਿੰਘ, ਡਾ.ਡੀ.ਕੇ.ਸਿੰਘ, ਬੰਟੀ ਸੁਰਿਆਵੰਸ਼ੀ, ਕਾਰਜ ਸਿੰਘ, ਜਰਨੈਲ ਸਿੰਘ ਬਿੱਲਾ ਹਾਜ਼ਰ ਸਨ।
ਫ਼ੋਟੋ:07ਐੱਫ਼ਡੀਕੇਪੀਜਸਬੀਰਕੌਰ8:ਪੰਛੀਆਂ ਲਈ ਮਿੱਟੀ ਦੇ ਭਾਂਡੇ ਵੰਡਣ ਮੌਕੇ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਦਾਸ ਰਿੰਕੂ, ਵਾਈਸ ਪ੍ਰਧਾਨ ਕੁਲਵਿੰਦਰ ਗੋਰਾ, ਸ਼ਾਇਰ ਦਵਿੰਦਰ ਸੈਫ਼ੀਂ ਅਤੇ ਹੋਰ। ਫ਼ੋਟੋ:ਜਸਬੀਰ ਕੌਰ ਜੱਸੀ

Related posts

Breaking- ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਨੇ ਕੀਤੀ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਡਿਪੂਆਂ ਦੀ ਚੈਕਿੰਗ

punjabdiary

ਰੋਡਵੇਜ਼ ਦੀ ਬੱਸ ਨੂੰ ਲੈ ਕੇ ਮਿੰਨੀ ਬੱਸ ਚਾਲਕਾਂ ਤੇ ਵੱਖ ਵੱਖ ਪਿੰਡਾਂ ਦੇ ਵਸਨੀਕਾਂ ਵਿਚਕਾਰ ਤਕਰਾਰ

punjabdiary

Breaking- ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

punjabdiary

Leave a Comment