Image default
ਤਾਜਾ ਖਬਰਾਂ

ਐਕਯੂਪ੍ਰੈਸ਼ਰ ਨਾਲ ਹਰ ਤਰਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਮੁਫ਼ਤ ਚੈੱਕਅਪ ਕੈਂਪ

ਐਕਯੂਪ੍ਰੈਸ਼ਰ ਨਾਲ ਹਰ ਤਰਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਮੁਫ਼ਤ ਚੈੱਕਅਪ ਕੈਂਪ

ਮਨੁੱਖੀ ਸਰੀਰ ਨੂੰ ਦਵਾਈਆਂ ਤੇ ਜ਼ਹਿਰਾਂ ਦਾ ਗੋਦਾਮ ਬਣਾਉਣਾ ਚਿੰਤਾਜਨਕ : ਢਿੱਲੋਂ

ਕੋਟਕਪੂਰਾ, 9 ਮਈ :- ਸਥਾਨਕ ਬਾਬਾ ਫਰੀਦ ਕਾਲਜ ਆਫ ਨਰਸਿੰਗ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਵਲੋਂ ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਦੇ ਚੇਅਰਮੈਨ ਵਿਨੋਦ ਕੁਮਾਰ ਬਾਂਸਲ (ਪੱਪੂ ਲਹੌਰੀਆ) ਅਤੇ ਡਾ. ਗਗਨਦੀਪ ਗੁਲਾਟੀ ਦੇ ਸਹਿਯੋਗ ਨਾਲ ਸਥਾਨਕ ਗਰੀਨ ਇਨਕਲੇਵ ਵਿੱਚ ਲਾਏ ਜਾ ਰਹੇ ਚਾਰ ਰੋਜਾ ਮੁਫਤ ਹੈੱਲਥ ਚੈੱਕਅਪ ਕੈਂਪ ਦੇ ਚੌਥੇ ਦਿਨ ਉਚੇਚੇ ਤੌਰ ’ਤੇ ਪੁੱਜੇ ਸਾਈਂ ਮੀਆਂਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸੰਸਥਾਪਕ ਹਰਭਜਨ ਸਿੰਘ ਬਰਾੜ ਨੂੰ ਜਾਣਕਾਰੀ ਦਿੰਦਿਆਂ ਡਾ. ਗਗਨਦੀਪ ਗੁਲਾਟੀ ਅਤੇ ਡਾ. ਮਨਜੀਤ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਜਪਾਨੀ ਮਸ਼ੀਨਾ ਨਾਲ ਮਨੁੱਖੀ ਸਰੀਰ ਦਾ ਮੁਕੰਮਲ ਚੱੈਕਅਪ ਕਰਕੇ ਬਿਮਾਰੀਆਂ ਦਾ ਪਤਾ ਲਾਉਣਾ, ਬਿਨਾਂ ਦਵਾਈਆਂ ਦੇ ਹਰ ਤਰਾਂ ਦੇ ਰੋਗ ਨੂੰ ਦੂਰ ਕਰਨਾ ਅਤੇ ਬਿਨਾਂ ਖੂਨ ਕੱਢੇ ਚੈੱਕਅਪ ਨੂੰ ਟੈਸਟਾਂ ਦੀ ਤਰਾਂ ਅਸਾਨ ਬਣਾਉਣ ਵਰਗੀ ਤਕਨੀਕ ਵਿਦੇਸ਼ਾਂ ਵਿੱਚ ਬੜੀ ਪ੍ਰਭਾਵੀ ਹੋ ਰਹੀ ਹੈ। ਡਾ ਢਿੱਲੋਂ ਨੇ ਦੱਸਿਆ ਕਿ ਉਹਨਾਂ ‘ਸਰੀਰ ਨੂੰ ਦਵਾਈਆਂ ਤੇ ਜ਼ਹਿਰਾਂ ਦਾ ਗੋਦਾਮ ਨਾ ਬਣਾਉ-ਐਕਯੂਪ੍ਰੈਸ਼ਰ ਨਾਲ ਬਿਮਾਰੀਆਂ ਤੋਂ ਛੁਟਕਾਰਾ ਪਾਉ’ ਦੇ ਬੈਨਰ ਹੇਠ ਬਾਬਾ ਫਰੀਦ ਹੈੱਲਥ ਕੇਅਰ ਸੈਂਟਰ ਕੋਟਕਪੂਰਾ ਵਿਖੇ ਹਰ ਤਰਾਂ ਦੀ ਬਿਮਾਰੀ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਚਾਰ ਰੋਜਾ ਮੁਫਤ ਚੈੱਕਅਪ ਕੈਂਪ ਦੌਰਾਨ ਬਲੱਡ ਪੈ੍ਰਸ਼ਰ, ਇਸਤਰੀ ਦੇ ਹਰੇਕ ਰੋਗ, ਡਾਇਬਟੀਜ਼ (ਸ਼ੂਗਰ), ਹਾਰਟ ਅਟੈਕ, ਸਾਹ ਫੁੱਲਣਾ, ਥਕਾਵਟ, ਕਮਜੋਰੀ, ਅਧਰੰਗ, ਲਕਵਾ, ਅਨੀਂਦਰਾ, ਗਠੀਆ ਵਾਅ, ਕਬਜ, ਗੈਸ, ਬਵਾਸੀਰ, ਸਰਵਾਈਕਲ, ਥਾਇਰਾਇਡ, ਸਿਰ ਦਰਦ, ਮਾਈਗ੍ਰੇਨ ਆਦਿ ਹਰ ਤਰਾਂ ਦੀਆਂ ਬਿਮਾਰੀਆਂ ਦਾ ਇਲਾਜ ਸਰਲ ਤਰੀਕੇ ਨਾਲ ਕੀਤਾ ਜਾਂਦਾ ਹੈ। ਹਰਭਜਨ ਸਿੰਘ ਬਰਾੜ ਨੇ ਡਾ. ਢਿੱਲੋਂ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ।

Advertisement

Related posts

Breaking- ਬਾਜਵਾ ਦੇ ਨਿਸ਼ਾਨੇ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ, ਬਹਿਬਲ ਗੋਲੀ ਕਾਂਡ ਕੇਸ ਨੂੰ ਲੈ ਕੇ ਇਨਸਾਫ ਦਿਵਾਉਣ ਲਈ ਜੋ ਸਮਾਂ ਮੰਗਿਆ ਸੀ ਪੂਰਾ ਹੋਇਆ

punjabdiary

Breaking- ਭਿਆਨਕ ਹਾਦਸਾ ਵਾਪਰਿਆ, ਇਕ ਟੈਂਕਰ ਨੇ ਦੂਜੇ ਵਾਹਨਾਂ ਟੱਕਰ ਮਾਰੀ ਜਿਸ ਵਿਚ ਕਈ ਲੋਕ ਜ਼ਖਮੀ ਹੋਏ

punjabdiary

Breaking- ਸੁਖਮਨੀ ਸਾਹਿਬ ਦੇ ਪਾਠ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਬਾਬਾ ਫਰੀਦ ਮੇਲੇ ਦਾ ਹੋਇਆ ਆਗਾਜ਼

punjabdiary

Leave a Comment