Image default
ਤਾਜਾ ਖਬਰਾਂ

ਐਸ.ਐਨ.ਏ. ਗਬਨ ਕਾਂਡ ਮਾਮਲੇ ਸਬੰਧੀ ਏਕਤਾ ਭਲਾਈ ਮੰਚ ਨੂੰ ਅੱਜ ਬੁਲਾਇਆ : ਢੋਸੀਵਾਲ

ਐਸ.ਐਨ.ਏ. ਗਬਨ ਕਾਂਡ ਮਾਮਲੇ ਸਬੰਧੀ ਏਕਤਾ ਭਲਾਈ ਮੰਚ ਨੂੰ ਅੱਜ ਬੁਲਾਇਆ : ਢੋਸੀਵਾਲ
— ਪੌਣੇ ਦੋ ਸਾਲ ਪਹਿਲਾਂ ਕੀਤੀ ਸੀ ਸ਼ਿਕਾਇਤ —

ਫਰੀਦਕੋਟ, 10 ਮਈ – ਕਰੀਬ ਪੌਣੇ ਦੋ ਸਾਲ ਪਹਿਲਾਂ ਅਗਸਤ 2020 ਵਿੱਚ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਨੇ ਆਪਣੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਰਾਹੀਂ ਸਥਾਨਕ ਯੂਕੋਨ (ਯੂਨੀਵਰਸਿਟੀ ਕਾਲਿਜ ਆਫ ਨਰਸਿੰਗ) ਦੇ ਐਸ.ਐਨ.ਏ. ਗਬਨ ਕਾਂਡ ਦਾ ਮਾਮਲਾ ਯੂਨੀਵਰਸਿਟੀ ਦੇ ਧਿਆਨ ਵਿੱਚ ਲਿਆਂਦਾ ਸੀ। ਸ਼ਿਕਾਇਤ ਵਿੱਚ ਯੂਕੋਨ ਦੀ ਉਸ ਵੇਲੇ ਦੀ ਪ੍ਰੋ. ਭੂਪਿੰਦਰ ਕੌਰ ਵੱਲੋਂ ਉਕਤ ਫੰਡ ਦੇ ਬੈਂਕ ਖਾਤੇ ਨੂੰ ਅਣਅਧਿਕਾਰਤ ਤਰੀਕੇ ਨਾਲ ਬੰਦ ਕਰਵਾ ਕੇ ਲੱਖਾਂ ਰੁਪਏ ਦੀ ਰਾਸ਼ੀ ਉਸ ਵੇਲੇ ਦੇ ਪਿ੍ਰੰਸੀਪਲ ਐਚ.ਸੀ.ਐਲ. ਰਾਵਤ ਨੂੰ ਦੇਣ ਉਨਾਂ ਵੱਲੋਂ ਇਹ ਰਕਮ ਖੁਰਦ ਬੁਰਦ ਕਰਨ ਅਤੇ ਫੰਡ ਐਡਵਾਈਜਰ ਕੁਲਦੀਪ ਸੋਨੀ ਡੈਮੋ ਵੱਲੋਂ ਰਿਕਾਰਡ ਦੀ ਸਹੀ ਸਾਂਭ ਸੰਭਾਲ ਨਾ ਕੀਤੇ ਜਾਣ ਦਾ ਮਾਮਲਾ ਯੂਨੀਵਰਸਿਟੀ ਦੇ ਧਿਆਨ ਵਿੱਚ ਲਿਆਂਦਾ ਸੀ। ਯੂਨੀਵਰਸਿਟੀ ਦੀ ਉਸ ਵੇਲੇ ਦੀ ਰਜਿਸਟਰਾਰ ਅਤੇ ਮੌਜੂਦਾ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐਸ. ਵੱਲੋਂ ਮਾਮਲੇ ਦੀ ਪੜਤਾਲ ਪੜਤਾਲ ਕੀਤੀ ਗਈ ਸੀ ਅਤੇ ਸਾਰੇ ਦੋਸ਼ ਸਹੀ ਸਾਬਤ ਹੋਏ। ਪਿ੍ਰੰਸੀਪਲ ਰਾਵਤ ਨੂੰ ਨੌਕਰੀ ਤੋਂ ਰਿਮੂਵ ਕਰ ਦਿੱਤਾ ਗਿਆ ਸੀ ਤੇ ਸਬੰਧਤ ਐਡਵਾਈਜਰ ਦੀ ਪ੍ਰਮੋਸ਼ਨ ਬੈਨ ਕਰ ਦਿੱਤੀ ਗਈ ਸੀ। ਪਰੰਤੂ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਰੇ ਗਬਨ ਕਾਂਡ ਦੀ ਮਾਸਟਰ ਮਾਈੰਡ ਪ੍ਰੋ. ਭੂਪਿੰਦਰ ਕੌਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇ ਪ੍ਰੋ. ਭੂਪਿੰਦਰ ਕੌਰ ਖਾਤਾ ਬੰਦ ਨਾ ਕਰਵਾਉਂਦੀ ਅਤੇ ਪੈਸੇ ਕਢਵਾ ਕੇ ਪਿ੍ਰੰ. ਰਾਵਤ ਨੂੰ ਨਾ ਦਿੰਦੀ ਤਾਂ ਇਹ ਗਬਨ ਕਾਂਡ ਨਹੀਂ ਵਾਪਰਨਾ ਸੀ। ਅੱਜ ਇਥੇ ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਸਮੁੱਚੀ ਪੜਤਾਲ ਦੌਰਾਨ ਉਨਾਂ ਦੀ ਸੰਸਥਾ ਨੂੰ ਇਕ ਵਾਰ ਵੀ ਸ਼ਾਮਲ ਨਹੀਂ ਕੀਤਾ ਗਿਆ। ਹੁਣ ਜਦੋਂ ਕਿ ਪ੍ਰੋ. ਭੂਪਿੰਦਰ ਕੌਰ ਬੀਤੀ 30 ਅਪ੍ਰੈਲ ਨੂੰ ਰਿਟਾਇਰ ਵੀ ਹੋ ਚੁਕੇ ਹਨ, ਉਨਾਂ ਦੀ ਸੇਵਾ ਮੁਕਤੀ ਤੋਂ ਬਾਅਦ ਯੂਨੀਵਰਸਿਟੀ ਨੇ ਆਪਣੇ ਪੱਤਰ ਨੰ: 08-ਬੀ.ਐਫ.ਯੂ.ਐਚ.ਐਫ. (5““-1-2022) 7956 ਮਿਤੀ 09-05-2022 ਅਨੁਸਾਰ ਮੰਚ ਨੂੰ ਅੱਜ 11 ਮਈ 2022 ਨੂੰ ਰਜਿਸਟਰਾਰ ਦੇ ਦਫਤਰ ਸਵੇਰੇ 11:30 ਵਜੇ ਪੜਤਾਲ ਵਿਚ ਸ਼ਾਮਲ ਹੋਣ ਲਈ ਬੁਲਾਇਆ ਹੈ।

ਫੋਟੋ ਕੈਪਸ਼ਨ : ਪ੍ਰਧਾਨ ਢੋਸੀਵਾਲ, ਯੂਨੀਵਰਸਿਟੀ ਵੱਲੋਂ ਭੇਜੇ ਪੱਤਰ ਦੀ ਨਕਲ ਦਿਖਾਉਂਦੇ ਹੋਏ।

Advertisement

Related posts

Breaking News- ਗੈਂਗਸਟਰਵਾਦ ਲਈ ਪੰਜਾਬੀ ਇੰਡਸਟਰੀ ਜ਼ਿੰਮੇਵਾਰ

punjabdiary

Breaking- ਕੱਚੇ ਬੱਸ ਮੁਲਾਜ਼ਮਾਂ ਵੱਲੋਂ ਚੱਕਾ ਜਾਮ, ਵੇਖੋ

punjabdiary

Big News- ਗੁੰਡਾਗਰਦੀ ਵੇਖੋ, ਸਿੱਖ ਨੂੰ ਵਾਲਾਂ ਤੋਂ ਘਸੀਟ ਜੁੱਤੀ ‘ਚ ਪਿਲਾਇਆ ਪਾਣੀ

punjabdiary

Leave a Comment