Image default
ਤਾਜਾ ਖਬਰਾਂ

ਸਕੂਲੀ ਵਿਦਿਆਰਥੀਆਂ ਨੇ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਦਫਤਰ ਦਾ ਦੌਰਾ ਕੀਤਾ

ਸਕੂਲੀ ਵਿਦਿਆਰਥੀਆਂ ਨੇ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਦਫਤਰ ਦਾ ਦੌਰਾ ਕੀਤਾ

ਫਰੀਦਕੋਟ 11 ਮਈ – ਪੰਜਾਬ ਸਰਕਾਰ ਸੂਬੇ ਵਿੱਚ ਵੱਧ ਰਹੀ ਬੇਰੁਜਗਾਰੀ ਨੂੰ ਠੱਲ ਪਾਉਣ ਲਈ ਵੱਚਨਬੱਧ ਹੈ ਅਤੇ ਇਸੇ ਤਹਿਤ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਅਤੇ ਕਾਰੋਬਾਰ ਤਹਿਤ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਰੀਦਕੋਟ ਦੀ ਯੋਗ ਅਗਵਾਈ ਅਤੇ ਪ੍ਰਾਪਤ ਆਦੇਸ਼ਾ ਅਨੁਸਾਰ ਮੇਜਰ ਅਜੈਬ ਸਿੰਘ ਕਾਨਵੈਂਟ ਸਕੂਲ ਪਿੰਡ ਜੀਉਣਵਾਲਾ ਜਿਲ੍ਹਾ ਫਰੀਦਕੋਟ ਦੇ ਵਿਦਿਆਰਥੀਆਂ ਨੂੰ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫ਼ਤਰ ਵਿਖੇ ਵਿਜ਼ਟ ਲਈ ਬੁਲਾਇਆ ਗਿਆ।
ਇਸ ਵਿਜ਼ਟ ਵਿੱਚ ਸ੍ਰੀ ਹਰਮੇਸ਼ ਕੁਮਾਰ ਜਿਲ੍ਹਾ ਰੋਜ਼ਗਾਰ ਅਫ਼ਸਰ, ਸ੍ਰੀ ਵਿਸ਼ਾਲ ਚਾਵਲਾ ਕੈਰੀਅਰ ਕਾਊਂਸਲਰ ਅਤੇ ਮਿਸ ਨੀਤੂ ਰਾਣੀ ਪਲੇਸਮੈਂਟ ਅਫ਼ਸਰ ਵੱਲੋਂ ਪ੍ਰਾਰਥੀਆਂ ਦੇ ਕਰੀਅਰ ਬਾਰੇ ਅਤੇ ਭਵਿੱਖ ਵਿੱਚ ਲੱਗਣ ਵਾਲੇ ਪਲੇਸਮੈਂਟ ਕੈਂਪਾਂ ਅਤੇ ਸਵੈ-ਰੋਜ਼ਗਾਰ ਕੈਂਪਾਂ ਬਾਰੇ ਯੋਗ ਅਗਵਾਈ ਦਿੱਤੀ ਗਈ। ਇਸ ਤੋਂ ਇਲਾਵਾ ਜਿਲ੍ਹਾ ਫਰੀਦਕੋਟ ਵਿਖੇ ਚੱਲ ਰਹੇ ਵੱਖ-ਵੱਖ ਸਕਿੱਲ ਕੋਰਸਾਂ ਸਬੰਧੀ ਪ੍ਰਾਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਵਿਜ਼ਟ ਵਿੱਚ ਪ੍ਰਾਰਥੀਆਂ ਨੂੰ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਚੱਲ ਰਹਿਆਂ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ।

Related posts

Breaking- 83 ਲੱਖ ਰੁਪਏ ਨਾਲ ਫਰੀਦਕੋਟ ਵਿਖੇ ਬਣੇਗਾ ਬਾਲ ਗਵਾਹ ਕੇਂਦਰ-ਗੁਰਦਿੱਤ ਸਿੰਘ ਸੇਖੋਂ

punjabdiary

Big News- PSEB ਵੱਲੋਂ ਅੱਜ ਘੋਸ਼ਿਤ ਕੀਤਾ ਜਾਣ ਵਾਲਾ 12ਵੀਂ ਸ਼੍ਰੇਣੀ ਦਾ ਨਤੀਜਾ ਮੁਲਤਵੀ

punjabdiary

ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਕਰਵਾਇਆ ਗਿਆ ਡਰਾਮਾ ਫੈਸਟੀਵਲ

Balwinder hali

Leave a Comment