Image default
ਤਾਜਾ ਖਬਰਾਂ

ਗਾਨਾ ਸੇਵਾ ਸੁਸਾਇਟੀ ਅਤੇ ਰੀਜੈਂਟ ਸਾਫਟਵੇਅਰ ਕੰਪਨੀ ਵਲੋਂ ਵਿਦਿਆਰਥੀਆਂ ਨੂੰ ਚੈੱਕ ਤਕਸੀਮ

ਗਾਨਾ ਸੇਵਾ ਸੁਸਾਇਟੀ ਅਤੇ ਰੀਜੈਂਟ ਸਾਫਟਵੇਅਰ ਕੰਪਨੀ ਵਲੋਂ ਵਿਦਿਆਰਥੀਆਂ ਨੂੰ ਚੈੱਕ ਤਕਸੀਮ

ਕੋਟਕਪੂਰਾ, 12 ਮਈ :- ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਫਰੀਦਕੋਟ ਦੀ ਟੀਮ ਵਲੋਂ ਅੱਜ ਦੇ ਇਸ ਸਰਟੀਫਿਕੇਟ ਵੰਡ ਸਮਾਰੋਹ ਅਤੇ ਬੱਚਿਆਂ ਨੂੰ ਕੋਰਸ ਦੇ ਨਾਲ ਨਾਲ ਨਗਦ ਰਾਸ਼ੀ ਮੁਹੱਈਆ ਕਰਵਾਉਣਾ ਵੀ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ। ਜਿਸ ਵਿੱਚ ਘੱਟ ਪੜੇ ਵਿਦਿਆਰਥੀ ਵੀ ਹੱਥੀ ਹੁਨਰਮੰਦ ਹੋ ਕੇ ਆਰਥਿਕ ਤੌਰ ’ਤੇ ਮਜਬੂਤ ਹੋ ਸਕਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਏ.ਡੀ.ਸੀ. ਰਾਜਦੀਪ ਸਿੰਘ ਬਰਾੜ ਨੇ ਗਾਨਾ ਸੇਵਾ ਸੁਸਾਇਟੀ ਅਤੇ ਰੀਜੈਂਟ ਸਾਫਟਵੇਅਰ ਕੰਪਨੀ ਵਲੋਂ ਪਿਛਲੇ ਸਮੇਂ ਵਿੱਚ ਜਨਰਲ ਡਿਊਟੀ ਅਸਿਸਟੈਂਟ, ਫੈਸ਼ਨ ਡਿਜਾਈਨਿੰਗ ਅਤੇ ਹਾਊਸ ਕੀਪਰ ਕਮ ਸਹਾਇਤਾ ਰਾਸ਼ੀ ਦੇਣ ਸਮੇਂ ਆਪਣੇ ਸੰਬੋਧਨ ਦੌਰਾਨ ਕਹੇ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਮਿਲ ਕੇ ਪੰਜਾਬ ਦੇ ਬੇਰੁਜਗਾਰ ਬੱਚਿਆਂ ਨੂੰ ਬਿਲਕੁੱਲ ਮੁਫਤ ਹੁਨਰਮੰਦ ਬਣਾ ਕੇ ਆਪਣੇ ਪੈਰਾਂ ਸਿਰ ਖੜੇ ਹੋਣ ਲਈ ਹਰ ਤਰਾਂ ਦੇ ਯਤਨ ਪਹਿਲਾਂ ਦੀ ਤਰਾਂ ਨਿਰੰਤਰ ਕਰਦੀ ਆ ਰਹੀ ਹੈ। ਇਸ ਸਮੇਂ ਡੀ.ਪੀ.ਐੱਮ.ਯੂ. ਫਰੀਦਕੋਟ ਦੇ ਮੈਨੇਜਰ ਗਗਨ ਸ਼ਰਮਾ, ਜਿੰਨਾ ਦੇ ਸਹਿਯੋਗ ਨਾਲ ਹੀ ਇਸ ਤਰਾਂ ਦੀ ਟ੍ਰੇਨਿੰਗ ਸਫਲਤਾਪੂਰਵਕ ਨੇਪਰੇ ਚੜ ਰਹੀ ਹੈ। ਉਹਨਾਂ ਕਿਹਾ ਕਿ ਮੇਰਾ ਰੋਮ-ਰੋਮ ਇਹਨਾਂ ਬੱਚਿਆਂ ਨੂੰ ਸਮਰਪਿਤ ਹੈ ਅਤੇ ਮੈਂ ਇਹਨਾਂ ਦੇ ਸੁਪਨੇ ਪੂਰੇ ਕਰਨ ਲਈ ਹਰ ਤਰਾਂ ਨਾਲ ਇਹਨਾਂ ਲਈ 24 ਘੰਟੇ ਹਾਜਰ ਹਾਂ। ਜਿਕਰਯੋਗ ਹੈ ਕਿ ਸਰਕਾਰ ਦੇ ਉਪਰਾਲਿਆਂ ਨੂੰ ਬੱਚਿਆਂ ਤੱਕ ਪਹੁੰਚਾਉਣ ਅਤੇ ਬਣਦੀਆਂ ਸਹੂਲਤਾਂ ਬੱਚਿਆਂ ਨੂੰ ਦਿਵਾਉਣ ਵਿੱਚ ਮੈਡਮ ਗਗਨ ਸ਼ਰਮਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸ ਸਮੇਂ ਸੰਸਥਾ ਦੇ ਸੰਚਾਲਕ ਬਲਜੀਤ ਸਿੰਘ ਖੀਵਾ ਨੇ ਜਿੱਥੇ ਆਏ ਹੋਏ ਮਹਿਮਾਨਾ ਨੂੰ ਜੀ ਆਇਆਂ ਆਖਿਆ, ਉੱਥੇ ਭਾਵੁਕ ਹੁੰਦਿਆਂ ਦੱਸਿਆ ਕਿ ਗਾਨਾ ਸੇਵਾ ਸੁਸਾਇਟੀ ਦੇ ਪਾਸ ਹੋਏ ਲਗਭਗ 120 ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਨਾਲ ਰੀਜੈਂਟ ਸਾਫਟਵੇਅਰ ਦੇ ਬੱਚਿਆਂ ਨੂੰ 2,59,300 ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ। ਇਸ ਮੌਕੇ ਬੱਚਿਆਂ ਨੇ ਰੰਗਾਰੰਗ ਪੋ੍ਰਗਰਾਮ ਜਦਕਿ ਕੋਰਸ ਪੂਰਾ ਹੋਣ ਉਪਰੰਤ ਨੌਕਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਰੀਜੈਂਟ ਸਾਫਟਵੇਅਰ ਵਲੋਂ ਕੋਰਸ ਕਰਨ ਵਾਲੇ ਦੋ ਅਪੰਗ ਵਿਦਿਆਰਥੀਆਂ ਨੂੰ ਟਰਾਈ ਸਾਈਕਲ ਦੇ ਕੇ ਉਹਨਾ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਸਮੇਂ ਹੋਰਨਾ ਤੋਂ ਇਲਾਵਾ ਮੈਡਮ ਹਰਪ੍ਰੀਤ ਕੌਰ, ਅੰਕੁਸ਼ ਬਜਾਜ, ਰੀਨੇਸ਼ ਕੌਰ ਖੀਵਾ, ਮਨਪ੍ਰੀਤ ਕੌਰ, ਜਸ਼ਨਦੀਪ ਸਿੰਘ ਆਦਿ ਵੀ ਹਾਜਰ ਸਨ। ਸਟੇਜ ਸੰਚਾਲਨ ਅਨਮੋਲਦੀਪ ਸਿੰਘ ਨੇ ਕੀਤਾ।

Related posts

ਟੀਐਮਸੀ ਨੇ ਈਵੀਐਮ ’ਤੇ ਭਾਜਪਾ ਦਾ ‘ਟੈਗ’ ਲੱਗਣ ਦਾ ਦਾਅਵਾ ਕੀਤਾ; ਚੋਣ ਕਮਿਸ਼ਨ ਨੇ ਦਿਤਾ ਜਵਾਬ

punjabdiary

ਸ਼ਹਿਰ ਅੰਦਰ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਗੰਭੀਰ ਚਿੰਦਾ ਦਾ ਵਿਸ਼ਾ : ਵਿਕਾਸ ਮਿਸ਼ਨ

punjabdiary

Breaking- ਸ਼ਹਿਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਿਲੇ ਵਿੱਚ 0-5 ਸਾਲ ਦੇ ਬੱਚਿਆਂ ਦੀ ਆਧਾਰ ਰਜਿਸਟਰੇਸ਼ਨ ਦਾ ਜਾਇਜਾ: ਹੁਣ ਤੱਕ ਜਿਲੇ ਵਿੱਚ 21132 ਬੱਚਿਆਂ ਦੇ ਆਧਾਰ ਕਾਰਡ ਬਣੇ

punjabdiary

Leave a Comment