Image default
About us

ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਮਨਾਇਆ ਗਿਆ ਨਰਸਿੰਗ ਡੇ

ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਮਨਾਇਆ ਗਿਆ ਨਰਸਿੰਗ ਡੇ

ਕੋਟਕਪੂਰਾ, 14 ਮਈ:- ਸਥਾਨਕ ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਅਤੇ ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੋਕਰ ਦੀ ਅਗਵਾਈ ਹੇਠ 6 ਮਈ ਤੋਂ 12 ਮਈ ਤੱਕ ਨਰਸਿੰਗ ਹਫਤਾ ਮਨਾਉਂਦਿਆਂ ਅਖੀਰਲੇ ਦਿਨ ਇੱਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਡਾ. ਮਨਜੀਤ ਸਿੰਘ ਢਿੱਲੋਂ, ਡਾ. ਪ੍ਰੀਤਮ ਸਿੰਘ ਛੋਕਰ, ਹਰਪ੍ਰੀਤ ਸਿੰਘ ਢਿੱਲੋਂ, ਮੈਡਮ ਸੁਦੇਸ਼ ਬਾਲਾ, ਮੈਡਮ ਬੱਬਲਦੀਪ ਕੌਰ ਨੇ ਸ਼ਮਾਂ ਰੋਸ਼ਨ ਕਰਕੇ ਅਤੇ ਫਲੋਰੈਂਸ ਨਾਈਟੰਗੇਲ ਦੀ ਤਸਵੀਰ ਨੂੰ ਸ਼ਰਧਾ ਦੇ ਫੱੁਲ ਭੇਂਟ ਕਰਕੇ ਕੀਤਾ। ਆਪਣੇ ਸੰਬੋਧਨ ਦੌਰਾਨ ਡਾ. ਢਿੱਲੋਂ ਨੇ ਦੱਸਿਆ ਕਿ ਨਰਸਿੰਗ ਕਿੱਤੇ ਦੀ ਮੰਗ ਸਿਰਫ ਪੰਜਾਬ ’ਚ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਬਹੁਤ ਜਿਆਦਾ ਹੈ। ਉਹਨਾ ਵਿਦਿਆਰਥੀਆਂ ਨੂੰ ਨਰਸਿੰਗ ਡੇ ਦੀ ਵਧਾਈ ਦਿੰਦਿਆਂ ਕਿਹਾ ਕਿ ਨਰਸਿੰਗ ਦਾ ਕਿੱਤਾ ਬਹੁਤ ਹੀ ਸਤਿਕਾਰ ਵਾਲਾ ਕਾਰਜ ਹੈ, ਜਿਸ ਵਿੱਚ ਨਰਸਾਂ ਨੂੰ ਮਰੀਜਾਂ ਦੀ ਦੇਖਭਾਲ ਕਰਕੇ ਉਹਨਾਂ ਨੂੰ ਨਵੀਂ ਜਿੰਦਗੀ ਪ੍ਰਦਾਨ ਕਰਨੀ ਹੁੰਦੀ ਹੈ। ਡਾ. ਪ੍ਰੀਤਮ ਸਿੰਘ ਛੋਕਰ ਨੇ ਆਖਿਆ ਕਿ ਬਾਬਾ ਫਰੀਦ ਕਾਲਜ ਆਫ਼ ਨਰਸਿੰਗ ਪਿਛਲੇ ਕਈ ਸਾਲਾਂ ਤੋਂ ਨਰਸਿੰਗ ਦੇ ਕਿੱਤੇ ’ਚ ਆਪਣੀ ਭੂਮਿਕਾ ਨਿਭਾਅ ਰਿਹਾ ਹੈ ਤੇ ਅੱਗੇ ਵੀ ਪੂਰੀ ਲਗਨ ਤੇ ਮਿਹਨਤ ਨਾਲ ਇਸੇ ਤਰਾਂ ਚਲਾਉਂਦੇ ਰਹਾਂਗੇ। ਇਸ ਮੌਕੇ ਮੈਨੇਜਮੈਂਟ ਵੱਲੋਂ ਕੇਕ ਕੱਟਣ ਦੀ ਰਸਮ ਵੀ ਕੀਤੀ ਗਈ। ਮੈਡਮ ਸੁਦੇਸ਼ ਬਾਲਾ ਨੇ ਵਿਦਿਆਰਥਣਾ ਨੂੰ ਨਰਸਿੰਗ ਡੇ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਆਖਿਆ ਕਿ ਸਾਨੂੰ ਆਪਣੇ ਨਰਸਿੰਗ ਦੇ ਕਿੱਤੇ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ ਅਤੇ ਪੂਰੀ ਲਗਨ ਤੇ ਮਿਹਨਤ ਨਾਲ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਨਰਸਿੰਗ ਡੇ ਨੂੰ ਮੁੱਖ ਰੱਖਦਿਆਂ ਵੱਖ-ਵੱਖ ਨਾਟਕਾਂ ਸਮੇਤ ਰੰਗੋਲੀ ਮੁਕਾਬਲੇ, ਲੇਖ ਮੁਕਾਬਲੇ, ਪੋਸਟਰ ਮੁਕਾਬਲੇ ਅਤੇ ਕਵਿਤਾ ਮੁਕਾਬਲੇ ਵੀ ਕਰਵਾਏ ਗਏ। ਰੰਗੋਲੀ ਮੁਕਾਬਲੇ ’ਚ ਪਹਿਲਾ ਸਥਾਨ ਨਵਨੀਤ ਕੌਰ, ਪੂਜਾ ਨੇ ਦੂਜਾ, ਲੇਖ ਮੁਕਾਬਲੇ ’ਚ ਅਲਕਾ ਨੇ ਪਹਿਲਾ, ਪਰਮਿੰਦਰ ਨੇ ਦੂਜਾ ਅਤੇ ਮੁਸਕਾਨ ਨੇ ਤੀਜਾ, ਕਵਿਤਾ ਮੁਕਾਬਲੇ ’ਚ ਫੈਜਾਣ ਨੇ ਪਹਿਲਾ, ਸਰਵਰ ਨੇ ਦੂਜਾ, ਪੋਸਟਰ ਮੇਕਿੰਗ ਮੁਕਾਬਲੇ ’ਚ ਜਸਲੀਨ ਕੌਰ ਨੇ ਪਹਿਲਾ, ਨਵਨੀਤ ਕੌਰ ਨੇ ਦੂਜਾ ਅਤੇ ਤਿ੍ਰਪਤੀ ਨੇ ਤੀਜਾ, ਜਦਕਿ ਬੀ.ਐੱਸ.ਸੀ. ਪਹਿਲਾ ’ਚ ਤਿ੍ਰਪਤੀ ਨੇ ਪਹਿਲਾ, ਜਾਗਿ੍ਰਤੀ ਸਪੋਲੀਆ ਨੇ ਦੂਜਾ, ਮੰਨਤ ਨੇ ਤੀਜਾ, ਬੀ.ਐੱਸ.ਸੀ. ਦੂਜੇ ਸਾਲ ’ਚ ਨਵਜੋਤ ਸ਼ਰਮਾ ਨੇ ਪਹਿਲਾ, ਪੂਜਾ ਨੇ ਦੂਜਾ, ਪਿ੍ਰਅੰਕਾਂ ਨੇ ਤੀਜਾ, ਬੀਐਸਸੀ ਤੀਜੇ ਸਾਲ ’ਚ ਜਸਦੀਪ ਕੌਰ ਨੇ ਪਹਿਲਾ, ਮੁਸਕਾਨ ਅਰੋੜਾ ਨੇ ਦੂਜਾ ਅਤੇ ਗਗਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੈਡਮ ਗੁਰਪ੍ਰੀਤ ਕੌਰ, ਮੈਡਮ ਅਰਸ਼ਨੀਤ ਕੌਰ, ਮੀਤਪਾਲ ਕੌਰ, ਨੇਮਪਾਲ, ਅਮਨਦੀਪ ਕੌਰ, ਯਾਸਿਰ ਨਾਭੀ, ਤਨਵੀ ਸ਼ਰਮਾ, ਪੁਨੀਤ ਕੌਰ, ਰੁਪਿੰਦਰ ਕੌਰ ਸਮੇਤ ਕਾਲਜ ਦਾ ਸਮੁੱਚਾ ਅਤੇ ਹੋਰ ਵਿਦਿਆਰਥਣਾ ਵੀ ਹਾਜਰ ਸਨ।

Related posts

ਨਾਬਾਰਡ-28 ਪ੍ਰੋਜੈਕਟ ਅਧੀਨ 35.42 ਕਰੋੜ ਰੁਪਏ ਦੀ ਅੰਦਾਜਨ ਲਾਗਤ ਦੇ ਹੁਣ ਤੱਕ 16 ਕੰਮ ਅਲਾਟ: ਹਰਭਜਨ ਸਿੰਘ ਈ.ਟੀ.ਓ.

punjabdiary

Breaking- ਪਾਕਿਸਤਾਨ ਵਿਚ ਰਹਿੰਦੇ ਸਿੱਖਾਂ ਲਈ ਅਹਿਮ ਖਬਰ, ਮਰਦਮਸ਼ੁਮਾਰੀ ਵੇਲੇ ਫਾਰਮ ਵਿਚ ਸਿੱਖਾਂ ਲਈ ਵੱਖਰਾ ਖਾਨਾ ਦਿੱਤਾ ਜਾਵੇ – ਸੁਪਰੀਮ ਕੋਰਟ

punjabdiary

ਸ੍ਰੀ ਜਸਕਰਨ ਸਿੰਘ ਬੀ ਪੀ ਈ ਓ  ਸਨਮਾਨਿਤ

punjabdiary

Leave a Comment