ਸਭਿਆਚਾਰਕ ਮੇਲੇ ’ਚ ਭੈਣ ਭਰਾ ਨੇ ਮੱਕੜ ਪਰਿਵਾਰ ਦਾ ਨਾਮ ਚਮਕਾਇਆ
— ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ —
ਸ੍ਰੀ ਮੁਕਤਸਰ ਸਾਹਿਬ, 17 ਮਈ – ਸਥਾਨਕ ਮੁਕਤਸਰ ਰਾਈਡਰਜ਼ ਕਲੱਬ ਅਤੇ ਕਈ ਹੋਰ ਸੰਸਥਾਵਾਂ ਦੇ ਸਾਂਝੇ ਉਪਰਾਲੇ ਵਜੋਂ ਸਥਾਨਕ ਰੈਡ ਕਰਾਸ ਭਵਨ ਵਿਖੇ ਸਭਿਆਚਾਰਕ ਮੇਲਾ ਆਯੋਜਿਤ ਕਰਵਾਇਆ ਗਿਆ। ਸਮਾਗਮ ਦੌਰਾਨ ਛੋਟੇ ਛੋਟੇ ਬੱਚਿਆਂ ਨੇ ਆਪਣੇ ਅੰਦਰ ਛੁਪੀਆਂ ਹੋਈਆਂ ਕੋਮਲ ਕਲਾਵਾਂ ਅਤੇ ਪ੍ਰਤਿਭਾ ਦਾ ਵਿਲੱਖਣ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਇਹਨਾਂ ਬੱਚਿਆਂ ਨੇ ਵੱਖ-ਵੱਖ ਆਈਟਮਾਂ ਵਿਚ ਸ਼ਾਨਦਾਰ ਪੇਸ਼ਕਾਰੀ ਕੀਤੀ। ਸਥਾਨਕ ਕੋਟਕਪੂਰਾ ਰੋਡ ਸਥਿਤ ਨਿਵਾਸੀ ਅਤੇ ਪੁਲਿਸ ਸਟੇਸ਼ਨ ਸਿਟੀ ਵਿਖੇ ਤਾਇਨਾਤ ਏ.ਐਸ.ਆਈ. ਸੁਖਪਾਲ ਮੱਕੜ ਦੇ ਪੁੱਤਰ ਅਤੇ ਪੁਤਰੀ ਨੇ ਵੀ ਇਸ ਮੁਕਾਬਲੇ ਵਿੱਚ ਭਾਗ ਲਿਆ। ਉਨਾਂ ਦੀ ਬੇਟੀ ਭੂਮਿਕਾ ਮੱਕੜ ਨੇ ਸਿੰਗਲ ਡਾਂਸ ਮੁਕਾਬਲੇ ਵਿੱਚ ਦੂਸਰਾ ਅਤੇ ਬੇਟੇ ਧਰੁਵ ਮੱਕੜ ਨੇ ਗਰੁੱਪ ਡਾਂਸ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਪਰਿਵਾਰ ਦਾ ਨਾਮ ਉੱਚਾ ਕੀਤਾ ਹੈ। ਦੋਹਾਂ ਨੂੰ ਪ੍ਰਬੰਧਕਾਂ ਵੱਲੋਂ ਸ਼ਾਨਦਾਰ ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਨਿਵਾਜਿਆ ਗਿਆ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਇਹਨਾਂ ਬੱਚਿਆਂ ਦੇ ਫਨਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਮੱਕੜ ਪਰਿਵਾਰ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਅਜਿਹੇ ਮੁਕਾਬਲੇ ਬੱਚਿਆਂ ਵਿੱਚ ਛੁਪੀਆਂ ਕੋਮਲ ਕਲਾਵਾਂ ਅਤੇ ਹੋਰ ਪ੍ਰਤਿਭਾਵਾਂ ਨੂੰ ਉਜਾਗਰ ਅਤੇ ਵਿਕਸਤ ਕਰਨ ਵਿੱਚ ਮਹੱਤਵ ਪੂਰਨ ਰੋਲ ਅਦਾ ਕਰਦੇ ਹਨ।
ਫੋਟੋ ਕੈਪਸ਼ਨ : ਮੁਕਾਬਲੇ ’ਚ ਜੇਤੂ ਭੈਣ ਭਰਾ ਭੂਮਿਕਾ ਅਤੇ ਧਰੁਵ।