Image default
ਤਾਜਾ ਖਬਰਾਂ

“ਮਾਣ ਪੰਜਾਬੀਆ ਦੇ” ਲੜੀਵਾਰ ਕਾਲਮ-40, ਤਰੇਲ ਧੋਤੇ ਫੁੱਲਾਂ ਵਰਗੀ ਖੂਬਸੂਰਤ ਦੋਗਾਣਾ ਜੋੜੀ ਸੱਤੀ ਅਟਵਾਲ ਅਤੇ ਹਾਰ ਵੀ ਗਿੱਲ

“ਮਾਣ ਪੰਜਾਬੀਆ ਦੇ” ਲੜੀਵਾਰ ਕਾਲਮ-40, ਤਰੇਲ ਧੋਤੇ ਫੁੱਲਾਂ ਵਰਗੀ ਖੂਬਸੂਰਤ ਦੋਗਾਣਾ ਜੋੜੀ ਸੱਤੀ ਅਟਵਾਲ ਅਤੇ ਹਾਰ ਵੀ ਗਿੱਲ
ਪੁਰਾਤਨ ਸਮੇ ਤੋ ਲੈ ਕੇ ਗਾਇਕੀ ਦੇ ਖੇਤਰ ਵਿੱਚ ਦੋਗਾਣਾ ਗਾਇਕੀ ਦਾ ਬਹੁਤ ਅਹਿਮ ਸਥਾਨ ਰਿਹਾ ਹੈ, ਦੋਗਾਣਾ ਗਾਇਕ ਜੋੜੀਆ ਨੂੰ ਸੁਨਣ ਅਤੇ ਦੇਖਣ ਲਈ ਲੋਕ ਦੂਰ ਦਰਾਢਿਆ ਤੋ ਮੇਲਿਆ ਵਿੱਚ ਆਇਆ ਕਰਦੇ ਸੀ, ਦੋਗਾਣਾ ਗਾਇਕੀ ਪੰਜਾਬੀਆ ਦੀ ਰੂਹ ਦੀ ਖੁਰਾਕ ਏ, ਪੰਜਾਬੀ ਸਭਿਆਚਾਰ ਵਿੱਚ ਦੋਗਾਣਾ ਗਾਇਕੀ ਦਾ ਬਹੁਤ ਅਹਿਮ ਸਥਾਨ ਹੈ, ਦੋਗਾਣਾ ਗਾਇਕੀ ਰਾਹੀ ਸਭਿਆਚਾਰਕ, ਪਰਿਵਾਰਕ, ਅਤੇ ਸਮਾਜਿਕ ਵੰਨਗੀਆ ਨੂੰ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ ਜਾ ਸਕਦਾ ਏ, ਦੋਗਾਣਾ ਗਾਇਕੀ ਰਾਹੀਂ ਪਰਿਵਾਰਕ ਰਿਸ਼ਤਿਆਂ ਦੀ ਛੋਟੀ ਛੋਟੀ ਨੋਕ ਝੋਕ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਇਸ ਕਰਕੇ ਦੋਗਾਣਾ ਗਾਇਕੀ ਨੂੰ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ ਅਤੇ ਰੱਜਵਾ ਪਿਆਰ ਦਿੱਤਾ, ਬਹੁਤ ਸਾਰੀਆਂ ਦੋਗਾਣਾ ਜੋੜੀਆਂ ਬੜੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਹੀਆਂ ਹਨ, ਬਹੁਤ ਸਾਰੀਆਂ ਨਵੀਆਂ ਦੋਗਾਣਾ ਜੋੜੀਆਂ ਗਾਇਕੀ ਦੇ ਖੇਤਰ ਵਿੱਚ ਜੋਰ ਅਜਮਾਈ ਕਰ ਰਹੀਆਂ ਹਨ, ਬੜੀ ਮਿਹਨਤ ਅਤੇ ਸ਼ਿੱਦਤ ਦੇ ਨਾਲ ਪੰਜਾਬੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਪੁੰਨਿਆ ਦੇ ਚੰਨ ਵਰਗੀ ਖੂਬਸੂਰਤ ਦੋਗਾਣਾ ਜੋੜੀ ਸੱਤੀ ਅਟਵਾਲ ਅਤੇ ਹਾਰ ਵੀ ਗਿੱਲ ਦੇ ਦੋਗਾਣਿਆ ਨੂੰ ਪੰਜਾਬੀਆ ਨੇ ਰੱਜਵਾ ਪਿਆਰ ਬਖਸ਼ਿਆ।
ਗਾਇਕ ਸੱਤੀ ਅਟਵਾਲ ਦਾ ਜਨਮ ਸਰਦਾਰ ਤੇਜਾ ਸਿੰਘ ਦੇ ਘਰ ਮਾਤਾ ਰਣਜੀਤ ਕੌਰ ਦੀ ਕੁਖੋ ਪਿੰਡ ਦੋਦੜਾ ਵਿਖੇ ਹੋਇਆ , ਬਚਪਨ ਪਿੰਡ ਦੀਆ ਗਲੀਆ ਵਿੱਚ ਬੀਤਿਆ, ਮੁਢਲੀ ਸਿੱਖਿਆ ਪਿੰਡ ਤੋ ਪ੍ਰਾਪਤ ਕੀਤੀ ਅਤੇ BA ਗੁਰੂ ਨਾਨਕ ਕਾਲਜ ਬੁਢਲਾਡਾ ਤੋ ਕੀਤੀ। ਸਕੂੂ ਟਾਇਮ ਤੋ ਗਾਇਕੀ ਦਾ ਸ਼ੌਕ ਸੱਤੀ ਅਟਵਾਲ ਨੂੰ ਇਸ ਖੇਤਰ ਵਲ ਲੈ ਆਇਆ।
ਫਿਰ ਕਲਾਕਾਰ ਉਸਤਾਦ ਰਾਜਨ ਚੰਨ , ਅਰਸ਼ਦੀਪ ਚੋਟੀਆਂ ,ਹਰਵਿੰਦਰ ਜੁਗਨੂੰ ਗਾਮੀਵਾਲਾ ਗਾਇਕ ਜੋੜੀ ਬਲਵਿੰਦਰ ਬੱਬੀ ਕੌਰ ਪੂਜਾ ਤੋ ਗਾਇਕੀ ਦੀਆ ਬਰੀਕੀਆ ਬਾਰੇ ਸਿਖਿਆ। ਪਹਿਲੇ ਸੋਲੋ ਗੀਤਾ ਤੋ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਬਹੁਤ ਸਾਰੇ ਸੋਲੋ ਗੀਤ ਪੰਜਾਬੀਆ ਦੀ ਝੋਲੀ ਵਿੱਚ ਪਾਏ ਜਿੰਨਾ ਵਿਚੋ ਪ੍ਰਮੁੱਖ ਹਨ, ਪੁੱਜ ਗਿਆ ਚੰਡੀਗੜ੍ਹ ਨਾਲ ਸ਼ੁਰੂਆਤ ਕੀਤੀ ਜਿਸਦਾ ਸੰਗੀਤ ਅੱਜ ਦੇ ਪ੍ਰਸਿੱਧ ਮਿਊਜਕ ਡਰੈਕਟਰ ਜੱਸੀ ਐਕਸ ਨੇ ਕੀਤਾ ਸੀ ਉਸਤੋ ਬਾਅਦ ਅਨੇਕਾ ਗੀਤ, 14 ਫਰਵਰੀ , 3/5 ,ਬੱਤੀ ਯਾਰ , ਪੁੱਤ ਬਾਪੁ ਦਾ, ਗਵਾਂਢ ਪਿੰਡ ਵਾਲੀਏ , ਫੇਸ ਟੋ ਫੇਸ , ਮੇਡ ਇਠ ਸਪੇਨ,
ਸੰਨ 2017 ਵਿੱਚ ਸੱਤੀ ਅਟਵਾਲ ਦਾ ਵਿਆਹ ਬਹੁਤ ਈ ਖੂਬਸੂਰਤ ਅਵਾਜ ਦੀ ਮਲਿਕਾ ਹਰਪ੍ਰੀਤ ਕੌਰ /ਹਾਰ ਵੀ ਗਿੱਲ ਨਾਲ ਹੋ ਗਿਆ , ਫੇਰ ਗਾਇਕੀ ਦੇ ਖੇਤਰ ਵਿੱਚ ਇੱਕ ਤੇ ਇਕ ਗਿਆਰਾ ਹੋ ਗਏ ਅਤੇ ਦੋਗਾਣਾ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ, ਇਸ ਦੋਗਾਣਾ ਜੋੜੀ ਨੇ ਬਹੁਤ ਸਾਰੇ ਗੀਤ ਪੰਜਾਬੀਆ ਦੀ ਝੋਲੀ ਵਿੱਚ ਪਾਏ ਜਿਨਾ ਵਿਚੋ ਪ੍ਰਮੁੱਖ ਹਨ , ਜੱਟੀ ਦਾ ਵਿਆਹ ਨਾਲ ਦੋਗਾਣਾ ਗਾਇਕੀ ਦੀ ਸ਼ੁਰੂਆਤ ਕੀਤੀ ਗੀਤ ਵੇਲਿਆਂ ਦਾ ਪਿੰਡ, ਭਗਵੰਤ ਮਾਨ, 10 ਮਾਰਚ , ਹੋ ਗਈ ਮਾਨ ਮਾਨ ਗੀਤਾ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ । ਵੱਖ ਵੱਖ ਗੀਤਕਾਰਾਂ ਦੇ ਗੀਤ ਮਿਊਜਕ ਡੀ ਗਿੱਲ ਮਿਊਜਕ ਐਂਮਪਾਇਰ , ਕਿੰਗ ਬੀਟ , ਅਤੇ ਸੁਰ ਸੰਗੀਤ ਸਟੂਡੀਓ ਵਿੱਚ ਰਿਕਾਰਡ ਕੀਤੇ ਗਏ।
ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗਾਇਕ ਜੋੜੀ ਸੱਤੀ ਅਟਵਾਲ ਅਤੇ ਹਾਰ ਵੀ ਗਿੱਲ ਨੇ ਦੱਸਿਆ ਕਿ ਗਾਇਕੀ ਦੇ ਖੇਤਰ ਵਿੱਚ ਵਿਸ਼ੇਸ਼ ਸਹਿਯੋਗ ਉਹਨਾ ਦੇ ਮਾਤਾ ਪਿਤਾ ਅਤੇ ਨਾਮਵਰ ਗਾਇਕਾ ਰੂਹਦੀਪ ਕੋਰ ਗਿੱਲ (ਹਾਰ ਵੀ ਗਿੱਲ ਦੀ ਭੈਣ) ਦਾ ਰਿਹਾ ਹੈ, ਪਰਮਾਤਮਾ ਇਸ ਗਾਇਕ ਜੋੜੀ ਨੂੰ ਲੰਮੀਆ ਉਮਰਾਂ ਬਖਸ਼ੇ ਅਤੇ ਪੰਜਾਬੀ ਮਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ ।

ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ: 75082-54006

Related posts

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

Balwinder hali

ਨਵਜੋਤ ਸਿੱਧੂ ਨੇ ਕੋਰਟ ‘ਚ ਕੀਤਾ ਸਰੰਡਰ

punjabdiary

Breaking- ਨਾਕੇਬੰਦੀ ਦੌਰਾਨ ਸਵਿਫਟ ਕਾਰ ਵਿਚ ਬੈਠੇ ਨੌਜਵਾਨ ਕੋਲੋ ਹਥਿਆਰ ਬਰਾਮਦ

punjabdiary

Leave a Comment