Image default
ਖੇਡਾਂ ਤਾਜਾ ਖਬਰਾਂ

ਵਰਲਡ ਜੂਨੀਅਰ ਕੱਪ ਸ਼ੂਟਿੰਗ ਮੁਕਾਬਲਿਆਂ ਵਿਚ ਗੋਲਡ ਮੈਡਲ ਜਿੱਤਣ ਵਾਲੀ ਸਿਮਰਨਪ੍ਰੀਤ ਕੌਰ ਦਾ ਸਨਮਾਨ

ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਸਨਮਾਨ ਚਿੰਨ੍ਹ ਤੇ ਸ਼ਾਲ ਨਾਲ ਕੀਤਾ ਸਨਮਾਨਿਤ

ਸਿਮਰਨਪ੍ਰੀਤ ਕੌਰ ਬਰਾੜ ਅਤੇ ਸਿਫ਼ਤ ਕੌਰ ਸਮਰਾ ਨੇ ਜ਼ਿਲ੍ਹੇ ਤੇ ਦੇਸ਼ ਦਾ ਨਾਮ ਕੀਤਾ ਰੋਸ਼ਨ-ਡਾ. ਰੂਹੀ ਦੁੱਗ

ਫ਼ਰੀਦਕੋਟ, 24 ਮਈ- (ਪੰਜਾਬ ਡਾਇਰੀ ) ਫਰੀਦਕੋਟ ਹੀ ਨਹੀਂ ਬਲਕਿ ਪੂਰੇ ਸੂਬੇ ਲਈ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਫਰੀਦਕੋਟ ਜਿਲੇ ਦੀਆਂ 2 ਹੋਣਹਾਰ ਬੇਟੀਆਂ ਨੇ ਪਿਛਲੇ ਦਿਨੀਂ ਜਰਮਨ ਵਿਖੇ ਹੋਏ ਆਈ.ਐਸ.ਐਫ.ਐਸ. ਚੈਂਪੀਅਨਸ਼ਿਪ ਵਿਸ਼ਵ ਕੱਪ ਸੂਟਿੰਗ ਮੁਕਾਬਲਿਆਂ ਵਿੱਚ ਕੁੱਲ 6 ਤਮਗੇ ਜਿੱਤ ਕੇ ਜਿਲੇ ਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਫਰੀਦਕੋਟ ਜਿਲੇ ਦੀਆਂ ਇਹ ਦੋਵੇਂ ਬੇਟੀਆਂ ਜਿੱਥੇ ਸਾਡਾ ਮਾਣ ਬਣੀਆਂ ਹਨ ਉੱਥੇ ਹੀ ਇਹ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਵੀ ਬਣੀਆਂ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਇਸ ਚੈਂਪਨੀਅਨਸ਼ਿਪ ਵਿੱਚ ਰੈਪਿਡ ਫਾਇਰ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਸਿਮਰਨਜੀਤ ਕੌਰ ਬਰਾੜ ਅਤੇ ਉਸ ਦੇ ਮਾਤਾ ਪਿਤਾ ਦਾ ਸਨਮਾਨ ਕਰਨ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੱਲ 5 ਤਮਗੇ ਜਿੱਤਣ ਵਾਲੀ ਸਿਫਤ ਕੌਰ ਸਮਰਾ ਨੂੰ ਸਨਮਾਨਿਤ ਕੀਤਾ ਅਤੇ ਅੱਜ ਸਿਮਰਨਜੀਤ ਕੌਰ ਜਿਸ ਨੇ ਗੋਲਡ ਮੈਡਲ ਜਿੱਤਿਆ ਹੈ ਦਾ ਸਨਮਾਨ ਕਰਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਦੇ ਖਿਡਾਰੀਆਂ ਨੂੰ ਆਪਣੇ ਜਿਲੇ ਜਾਂ ਨੈਸ਼ਨਲ ਖੇਡਾਂ ਸਬੰਧੀ ਵਧੀਆ ਕੋਚਿੰਗ ਅਤੇ ਹੋਰ ਸਹੂਲਤਾਂ ਮਿਲਣ ਉਹ ਇਸ ਸਬੰਧੀ ਪੰਜਾਬ ਸਰਕਾਰ ਨੂੰ ਲਿਖਣਗੇ। ਉਨ੍ਹਾਂ ਕਿਹਾ ਕਿ ਸਿਮਰਨਪ੍ਰੀਤ ਕੌਰ ਨੇ ਆਪਣੀ ਪੜਾਈ ਦੇ ਨਾਲ ਨਾਲ ਸਖਤ ਮਿਹਨਤ ਕਰਕੇ ਦਿੱਲੀ ਅਤੇ ਪੰਜਾਬ ਦੇ ਹੋਰ ਥਾਵਾਂ ਤੇ ਸ਼ਿਰਕਤ ਕੀਤੀ ਅਤੇ ਉਹ ਇਸ ਮੁਕਾਮ ਤੇ ਪਹੁੰਚੀ।ਉਨ੍ਹਾਂ ਇਸ ਮੌਕੇ ਸਿਮਰਨਪ੍ਰੀਤ ਕੌਰ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਵੀ ਸਨਮਾਨ ਕੀਤਾ।
ਫਰੀਦਕੋਟ ਦੀ ਜੰਮਪਲ ਸਿਮਰਨਜੀਤ ਕੌਰ ਬਰਾੜ ਬਾਰਵੀਂ ਦੀ ਵਿਦਿਆਰਥਣ ਹੈ ਅਤੇ ਉਸ ਦੇ ਪਿਤਾ ਸ. ਸਮਿੰਦਰ ਸਿੰਘ ਬਰਾੜ ਅਤੇ ਮਾਤਾ ਹਰਚਰਨ ਕੋਰ ਜੋ ਅਧਿਆਪਕ ਹਨ, ਨੇ ਇਸ ਸਨਮਾਨ ਲਈ ਡਿਪਟੀ ਕਮਿਸ਼ਨਰ ਤੇ ਸਮੂਹ ਜਿਲਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੇ ਇਸ ਉਪਰਾਲੇ ਨਾਲ ਸਿਮਰਨ ਤੇ ਉਨ੍ਹਾ ਦਾ ਮਾਣ ਹੋਰ ਵਧਿਆ ਹੈ।
ਸਿਮਰਨਜੀਤ ਕੌਰ ਤੇ ਆਪਣੀ ਜਿੱਤ ਦਾ ਸਿਹਰਾ ਆਪਣੀ ਕੋਚ ਵੀਰਪਾਲ ਕੋਰ, ਮਾਤਾ ਪਿਤਾ ਦੀ ਸਖਤ ਮਿਹਨਤ ਨੂੰ ਦੱਸਿਆ ਤੇ ਕਿਹਾ ਕਿ ਉਹ ਹੁਣ ਹੋਰ ਮਿਹਨਤ ਨਾਲ ਪ੍ਰੈਕਟਿਸ ਕਰੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਦੇਸ਼ ਲਈ ਹੋਰ ਮੈਡਲ ਜਿੱਤੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ ਮੈਡਮ ਬਲਜੀਤ ਕੌਰ, ਸ੍ਰੀ ਜਸਬੀਰ ਜੱਸੀਕ ਮੀਡੀਆ ਕੋਆਰਡੀਨੇਟਰ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।

Advertisement

Related posts

Breaking- ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ ਤਿੰਨ ਕਿਸ਼ਤਾਂ ਜਾਰੀ ਕਰੇ – ਪ੍ਰੇਮ ਚਾਵਲਾ

punjabdiary

ਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਕ ਅਤੇ ਮਿਆਰੀ ਬਣਾਉਣ ਲਈ ਸਕੂਲ ਮੁਖੀ ਸਟਾਫ਼ ਦੀ ਸਹਾਇਤਾ ਨਾਲ ਵਿਉਂਤਬੰਦੀ ਬਣਾਉਣ: ਮੀਤ ਹੇਅਰ

punjabdiary

ਬੰਦੀ ਛੋੜ ਦਿਵਸ ਦਾ ਇਤਿਹਾਸਕ ਪਿਛੋਕੜ; ਜਾਣੋ ਸਿੱਖ ਕੌਮ ਘਿਓ ਦੇ ਦੀਵੇ ਕਿਉਂ ਜਗਾਉਂਦੀ ਹੈ

Balwinder hali

Leave a Comment