Chal mera Putt-4 :’ਚੱਲ ਮੇਰਾ ਪੁੱਤ 4′ ਬਿਨ੍ਹਾਂ ਪ੍ਰਮੋਸ਼ਨ ਦੇ ਸਿਨੇਮਾਘਰਾਂ ਵਿੱਚ ਛਾਈ , ਜਾਣੋ ਫਿਲਮ ਦੀ ਕਮਾਈ
Chal mera Putt-4 : ਅਮਰਿੰਦਰ ਗਿੱਲ ਦੀ ਪੰਜਾਬੀ ਫਿਲਮ ਇਸ ਸਮੇਂ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ।

ਚੰਡੀਗੜ੍ਹ- ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਅਭਿਨੀਤ ਪੰਜਾਬੀ ਫਿਲਮ ‘ਚੱਲ ਮੇਰਾ ਪੁੱਤ 4’ ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ ਹੈ ਜਿਸਦਾ ਚੌਥਾ ਭਾਗ ਸਿਨੇਮਾਘਰਾਂ ਵਿੱਚ ਧਮਾਲ ਮਚਾ ਚੁੱਕਾ ਹੈ। ਰਿਪੋਰਟਾਂ ਦੇ ਅਨੁਸਾਰ ਜੇਕਰ ਇਸ ਦੀ ਫਿਲਮ ਬਾਕਸ ਆਫਿਸ ‘ਤੇ ਗੱਲ ਕਰੀਏ ਤਾਂ ਇਸ ਫਿਲਮ ਬਹੁਤ ਹੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ।
ਇਹ ਵੀ ਪੜ੍ਹੋ- Land Pooling Policy: ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਬਾਰੇ ਵੱਡੀ ਖ਼ਬਰ, ਹਾਈ ਕੋਰਟ ਨੇ ਲਗਾਈ ਰੋਕ
ਵਿਦੇਸ਼ਾਂ ਵਿੱਚ ਰਿਲੀਜ਼ ਹੋਈ ਇਸ ਫਿਲਮ ਦੀ ਕਹਾਣੀ ਸਿਰਫ਼ ਉਨ੍ਹਾਂ ਪੰਜਾਬੀਆਂ ਦੀਆਂ ਮੁਸ਼ਕਲਾਂ ਅਤੇ ਸੰਘਰਸ਼ਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਰੋਜ਼ੀ-ਰੋਟੀ ਲਈ ਪਰਵਾਸ ਕਰਦੇ ਹਨ। ‘ਚੱਲ ਮੇਰਾ ਪੁੱਤ 4’ ਪੰਜਾਬੀ ਸਿਨੇਮਾ ਦੀ ਦੂਜੀ ਅਜਿਹੀ ਫਿਲਮ ਹੈ, ਜੋ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਕਾਰਨ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ।
ਹੁਣ ਜੇਕਰ ਇਸ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਰਿਪੋਰਟਾਂ ਦੇ ਅਨੁਸਾਰ ਇਸ ਫਿਲਮ ਨੇ ਪਹਿਲੇ ਦਿਨ ਹੀ ਵਿਦੇਸ਼ਾਂ ਦੇ ਵਿਚ 4 ਕਰੋੜ 35 ਲੱਖ ਰੁਪਏ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ‘ਚੱਲ ਮੇਰਾ ਪੁੱਤ 4’ ਨੂੰ ਵਿਦੇਸ਼ਾਂ ਵਿੱਚ ਬਹੁਤ ਪਿਆਰ ਮਿਲ ਰਿਹਾ ਹੈ।
‘ਰਿਦਮ ਬੁਆਏਜ਼ ਐਂਟਰਟੇਨਮੈਂਟ’, ‘ਗਿੱਲਜ਼ ਨੈੱਟਵਰਕ’, ‘ਸਿਆ ਟੂ ਸਕਾਈ’ ਅਤੇ ‘100 ਫਿਲਮਜ਼’ ਦੇ ਬੈਨਰ ਹੇਠ ਬਣੀ ਇਹ ਕਾਮੇਡੀ-ਡਰਾਮਾ ਫਿਲਮ ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ, ਜਦੋਂ ਕਿ ਨਿਰਦੇਸ਼ਨ ਜਨਜੋਤ ਸਿੰਘ ਦੁਆਰਾ ਸੰਭਾਲਿਆ ਗਿਆ ਹੈ, ਜਿਸਨੇ ਇਸ ਲੜੀ ਦੀਆਂ ਤਿੰਨੋਂ ਫਿਲਮਾਂ ਨੂੰ ਸਫਲਤਾਪੂਰਵਕ ਨਿਰਦੇਸ਼ਤ ਕੀਤਾ ਹੈ।
ਇਹ ਵੀ ਪੜ੍ਹੋ- Punjab News: ਬਿਕਰਮ ਮਜੀਠੀਆ ਨੂੰ ਫਿਰ ਵੀ ਨਹੀਂ ਮਿਲੀ ਰਾਹਤ, ਜ਼ਮਾਨਤ ਅਤੇ ਬੈਰਕ ਬਦਲਣ ਦੇ ਮਾਮਲੇ ਵਿੱਚ ਹੋਈ ਸੁਣਵਾਈ
ਲੰਡਨ, ਯੂਕੇ ਵਿੱਚ ਵੱਖ-ਵੱਖ ਥਾਵਾਂ ‘ਤੇ ਫਿਲਮਾਈ ਗਈ, ਇਹ ਫਿਲਮ ਕਾਰਜ ਗਿੱਲ, ਦਰਸ਼ਨ ਸ਼ਰਮਾ ਦੁਆਰਾ ਬਣਾਈ ਗਈ ਹੈ ਅਤੇ ਪ੍ਰਭਦੀਪ ਢਿੱਲੋਂ, ਉਪਕਾਰ ਸਿੰਘ ਦੁਆਰਾ ਸਹਿ-ਨਿਰਮਾਣ ਕੀਤੀ ਗਈ ਹੈ। ਇੱਕ ਵੱਡੇ ਸੈੱਟਅੱਪ ਹੇਠ ਆਈ ਇਸ ਖੂਬਸੂਰਤ ਫਿਲਮ ਵਿੱਚ ਅਮਰਿੰਦਰ ਗਿੱਲ ਅਤੇ ਸਿਮੀ ਚਾਹਲ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਦੀ ਸਟਾਰ ਕਾਸਟ ਵਿੱਚ ਕੁਝ ਪਾਕਿਸਤਾਨੀ ਚਿਹਰੇ ਇਫਤਿਖਾਰ ਠਾਕੁਰ, ਅਕਰਮ ਉਦਾਸ ਅਤੇ ਨਾਸਿਰ ਚਿਨੋਟੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਮੌਜੂਦਗੀ ਕਾਰਨ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ।
-(ਈਟੀਵੀ ਭਾਰਤ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।