Image default
ਤਾਜਾ ਖਬਰਾਂ

Sidhu Moosewala Murder- ਗਿਆਨੀ ਰਣਜੀਤ ਸਿੰਘ ਨੇ ਕਿਹਾ ਖੂਨ ਖਰਾਬੇ ਦੇ ਦਿਨ ਪਰਤ ਸਕਦੇ, ਰੱਖਣੇ ਚਾਹੀਦੇ ਲਾਇਸੈਂਸੀ ਹਥਿਆਰ

ਚੰਡੀਗੜ, 1 ਜੂਨ – ( ਪੰਜਾਬ ਡਾਇਰੀ ) ਮਸ਼ਹੂਰ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ‘ਗੌਹਰ-ਏ-ਮਸਕੀਨ’ ਨੇ ਲਾਇਸੰਸੀ ਹਥਿਆਰ ਰੱਖਣ ਦੀ ਮੰਗ ਕੀਤੀ ਹੈ।
ਜਥੇਦਾਰ ਨੇ ਕਿਹਾ ਕਿ ਮੂਸੇਵਾਲਾ ਵੀ ਇੱਕ ਸੱਚਾ ਸਿੱਖ ਸੀ ਕਿਉਂਕਿ ਉਸ ਨੇ ਗਲੈਮਰ ਦੀ ਦੁਨੀਆ ਵਿੱਚ ਹੋਣ ਦੇ ਬਾਵਜੂਦ ਹਮੇਸ਼ਾ ਦਸਤਾਰ ਦਾ ਸਮਰਥਨ ਕੀਤਾ ਹੈ। ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਪੰਜਾਬ ਵਿੱਚ ਖ਼ੂਨ-ਖ਼ਰਾਬੇ ਦੇ ਦਿਨ ਮੁੜ ਆ ਸਕਦੇ ਹਨ ਅਤੇ ਇਸ ਲਈ ਉਨ੍ਹਾਂ ਨੇ “ਸਿਰਫ਼ ਸਿੱਖਾਂ ਨੂੰ ਹੀ ਨਹੀਂ, ਸਗੋਂ ਸਾਰੇ ਪੰਜਾਬੀਆਂ ਨੂੰ ਸਵੈ-ਰੱਖਿਆ ਲਈ ਹਥਿਆਰ ਚੁੱਕਣ ਦੀ ਅਪੀਲ ਕੀਤੀ”।
ਇਸ ਤੋਂ ਪਹਿਲਾਂ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸੋਮਵਾਰ ਨੂੰ ਕਿਹਾ ਸੀ ਕਿ ਹਰ ਸਿੱਖ ਕੋਲ ਲਾਇਸੈਂਸਸ਼ੁਦਾ ਆਧੁਨਿਕ ਹਥਿਆਰ ਹੋਣੇ ਚਾਹੀਦੇ ਹਨ ਕਿਉਂਕਿ ਅਜਿਹੇ ਹਾਲਾਤ ਪੈਦਾ ਹੋ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਆਲੋਚਨਾ ਕੀਤੀ ਹੈ। ਮਾਨ ਨੇ ਕਿਹਾ ਕਿ ਸਿੱਖ ਕੌਮ ਦੇ ਆਰਜ਼ੀ ਮੁਖੀ ਨੂੰ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣਾ ਚਾਹੀਦਾ ਹੈ।

Related posts

Breaking- ਪੁਲਿਸ ਥਾਨੇ ਅੰਦਰ ਵੜ੍ਹ ਕੇ ਅਣਪਛਾਤੇ ਵਿਅਕਤੀਆਂ ਨੇ ਪੁਲਿਸ ਵਾਲਿਆਂ ਨੂੰ ਕੁੱਟਿਆ, ਮਾਮਲਾ ਦਰਜ

punjabdiary

Breaking- ਸਵਰਗਵਾਸੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇੰਗਲੈਂਡ ਗਏ

punjabdiary

Breaking- ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦੇ ਦੋ ਮੁਲਾਜਮਾਂ ਨੂੰ ਰੰਗੇ ਹੱਥੀ ਕਾਬੂ ਕੀਤਾ

punjabdiary

Leave a Comment