ਫਰੀਦਕੋਟ, 2 ਜੂਨ- (ਪੰਜਾਬ ਡਾਇਰੀ) ਫਰੀਦਕੋਟ ਵਿੱਚ ਉਸ ਵੇਲੇ ਦੁਖਦਾਈ ਖਬਰ ਆਈ ਜਦੋਂ ਕਿ ਇਥੋਂ ਦੇ ਸੇਵਾ ਮੁਕਤ ਬੈਂਕ ਅਧਿਕਾਰੀ ਨਰੇਸ਼ ਅਰੋੜਾ ਅਤੇ ਉਨ੍ਹੀ ਪਤਨੀ ਸੇਵਾ ਮੁਕਤ ਅਧਿਆਪਕਾਂ ਸੁਨੀਤਾ ਰਾਣੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਸਵੇਰੇ ਅਮ੍ਰਿਤਸਰ ਜਾਣ ਲਈ ਕਾਰ ਰਾਹੀਂ ਫਰੀਦਕੋਟ ਤੋਂ ਚੱਲੇ ਸਨ ਕਿ ਕੋਟਕਰੋੜ ਕੋਲ ਉਨ੍ਹਾ ਦੀ ਕਾਰ ਵਿੱਚ ਪਿਛੋਂ ਬੱਸ ਵੱਜੀ। ਹਾਸਦਾ ਐਨਾ ਜਬਰਦਸਤ ਸੀ ਕਿ ਨਰੇਸ਼ ਅਰੋੜਾ ਦੀ ਮੌਕੇ `ਤੇ ਹੀ ਮੌਤ ਹੋ ਗਈ ਜਦੋਂ ਕਿ ਉਨ੍ਹਾ ਦੀ ਪਤਨੀ ਨੇ ਹਸਪਤਾਲ ਜਾ ਵਿੱਚ ਦਮ ਤੋੜ ਦਿੱਤਾ। ਕਾਰ ਚਲਾ ਰਿਹਾ ਡਰਾਇਵਰ ਜਖਮੀ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।