ਫਰੀਦਕੋਟ, 2 ਜੂਨ – (ਪੰਜਾਬ ਡਾਇਰੀ) ਬੀਤੇ ਦਿਨੀ ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ ਅਧੀਨ ਚੱਲ ਰਹੀ ਸੰਸਥਾ ਐਸ ਐਮ ਡੀ ਵਰਲਡ ਸਕੂਲ ਕੋਟ ਸੁਖੀਆ ਚ ਕਰੋਨਾ ਤੋਂ ਬਚਾਅ ਲਈ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਫਰੀਦਕੋਟ, ਸਿਵਲ ਸਰਜਨ ਡਾ. ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੈਡੀਕਲ ਅਫਸਰ ਡਾ. ਹਰਜੋਤ ਦੀ ਨਿਗਰਾਨੀ ਹੇਠ 12 ਤੋਂ 14 ਸਾਲ ਦੇ ਬੱਚਿਆਂ ਲਈ ‘ਕੋਵਿਡ ਟੀਕਾਕਰਨ’ ਕੈਂਪ ਲਗਾਇਆ ਗਿਆ ਜਿਸ ਤਹਿਤ ਐਲ.ਐਚ.ਵੀ. ਜਸਪ੍ਰੀਤ ਕੌਰ, ਕਰਮਜੀਤ ਕੌਰ,ਵੀਰਪਾਲ ਕੌਰ ਅਤੇ ਮਨਦੀਪ ਸਿੰਘ ਇਕ ਟੀਮ ਟੀਮ ਦੇ ਰੂਪ ਵਿੱਚ ਸੰਸਥਾ ਚ ਪਹੁੰਚੇ ਜਿੱਥੇ ਸੰਸਥਾ ਦੇ ਸੰਸਥਾਪਕ ਮੁਕੰਦ ਲਾਲ ਥਾਪਰ ਅਤੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਵੱਲੋਂ ਡਾ. ਹਰਜੋਤ ਸੰਧੂ ਅਤੇ ਉਹਨਾ ਦੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ।ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਐਚ ਐਸ ਸਾਹਨੀ ਦੇ ਦੱਸਿਆ ਮਾਪਿਆਂ ਤੋਂ ਸਹਿਮਤੀ ਲੈ ਕੇ ਸੰਸਥਾ ਦੇ ਲਗਪਗ 250 ਦੇ ਕਰੀਬ ਵਿਦਿਆਰਥੀਆਂ ਨੇ ਡਾਕਟਰਾਂ ਦੀ ਇਸ ਟੀਮ ਕੋਲੋਂ ਵੈਕਸੀਨ ਦੀ ਪਹਿਲੀ ਡੋਜ਼ ਲਈ ਅਤੇ ਸੰਬੰਧਿਤ ਅਧਿਕਾਰੀਆਂ ਵੱਲੋਂ ਦੂਜੀ ਡੋਜ਼ ਲਈ ਵਿਦਿਆਰਥੀਆਂ ਦਾ ਨਾਮਕਰਨ ਦਰਜ ਕੀਤਾ ਗਿਆ।ਇਸ ਸਮੇ ਉਹਨਾ ਨਾਲ ਕੋ-ਆਰਡੀਨੇਟਰ ਅਮਨਦੀਪ ਕੌਰ, ਰੇਣੂਕਾ ਅਤੇ ਕੰਵਲਜੀਤ ਕੌਰ ਵੀ ਮੌਜੂਦ ਸਨ।
ਫੋਟੋ ਕੈਪਸ਼ਨ-: ਕਰੋਨਾ ਵੈਕਸੀਨੇਸ਼ਨ ਕੈਂਪ ਦੇ ਵੱਖ ਵੱਖ ਦ੍ਰਿਸ਼