ਬੱਚਿਆਂ ਵਿੱਚ ਖੇਲਾਂ ਤੇ ਪੜਾਈ ਦੀ ਰੂਚੀ ਵਧਾਉਣ ਲਈ ਪ੍ਰਜਣਾ ਯੋਗਾ ਬੇਮਿਸਾਲ ਸਾਬਿਤ ਹੋਰਿਹਾ – ਕਿਰਨਦੀਪ ਲੂੰਬਾ
ਫਰੀਦਕੋਟ, 6 ਜੂਨ – (ਪੰਜਾਬ ਡਾਇਰੀ)
ਆਰਟ ਆਫ ਲਿਵਿੰਗ ਦਾ ਪ੍ਰਜਣਾ ਯੋਗਾ ਬੱਚਿਆਂ ਦੇ ਵਿੱਚ ਜੀਵਨ ਵਿੱਚ ਵਿਸ਼ੇਸ਼ ਬਦਲਾਉ ਲਿਆਉਣ ਵਿਚ ਬਹੁਤ ਕਾਰਗਰ ਸਾਬਿਤ ਹੋ ਰਿਹਾ ਹੈ। ਪ੍ਰਜਣਾ ਯੋਗਾ ਸਿਖਾਉਣ ਵਾਲੇ ਸਾਡੇ ਇਲਾਕੇ ਦੇ ਇੱਕੋ ਇਕ ਟੀਚਰ ਤੇ ਸਮਾਜ
ਸੇਵਿਕਾ ਕਿਰਨਦੀਪ ਲੂੰਬਾ ਨੂੰ ਆਪਣੀਆਂ ਸੇਵਾਵਾਂ ਲਈ ਲੁਧਿਆਣਾ ਦੇਗਿਆਨ ਮੰਦਿਰ ਵਿਚ ਸਨਮਾਨਿਤ ਕੀਤਾ ਗਿਆ। ਬੈਗਲੋਰ ਤੋਂ ਵਿਸ਼ੇਸ਼ ਤੋਰ ਤੇ ਪਹੁੰਚੇ ਬੱਚਿਆਂ ਤੇ ਕਿਸ਼ੋਰਾਂ ਦੇ ਪ੍ਰੋਗਰਾਮ ਡਾਇਰੈਕਟਰ ਸ਼੍ਰੇਆ ਚੁਗ ਨੇ ਕਿਰਨਦੀਪ ਲੂੰਬਾ ਨੂੰ ਇਹ ਅਵਾਰਡ ਉਹਨਾਂ ਦੀਆਂ ਬੱਚਿਆਂ ਪ੍ਰਤੀ ਪ੍ਰਜਣਾ ਯੋਗਾ ਸਿਖਾਉਣ ਦੀ ਲਗਨ ਤੇ ਵੱਚਨਬੱਧਤਾ ਲਈ ਦਿੱਤਾ ਗਿਆ । ਕਿਰਨਦੀਪ ਲੂੰਬਾ ਫਰੀਦਕੋਟ ਤੋਂ ਇਲਾਵਾ ਬੈਗਲੋਰ,ਚੰਡੀਗੜ, ਬਠਿੰਡਾ,ਲੁਧਿਆਣਾ,ਜਲੰਧਰ,ਜ਼ੀਰਾ,ਕੋਟਕਪੂਰਾ ,ਜਲਾਲਾਬਾਦ,ਸੰਗਰੂਰ ,ਮਲੋਟ ,ਗਿਦੜਬਾਹਾ ਵਿਖੇ ਵੀ ਪ੍ਰਜਣਾ ਯੋਗਾ ਸਿਖਾਉਣ ਲਈ ਆਪਣੀ ਟੀਮ ਨਾਲ ਵਿਸ਼ੇਸ਼ ਫੇਰੀ ਪਾ ਚੁੱਕੇ ਹਨ।
ਕਿਰਨਦੀਪ ਲੂੰਬਾ ਨੇ ਦੱਸਿਆ ਕਿ ਪ੍ਰਜਣਾ ਯੋਗਾ ਵਿੱਚ ਪ੍ਰਾਣਾਯਮ ਦੇ ਨਾਲ ਇਕ ਵਿਸ਼ੇਸ਼ ਧਿਆਨ ਕਰਵਾਇਆ ਜਾਂਦਾ ਹੈ। ਜਿਸ ਨਾਲ ਬੱਚਿਆਂ ਅੰਦਰ ਛੁਪੀਆਂ ਬੇਮਿਸਾਲ ਪ੍ਰਤਿਭਾਵਾਂ ਉਜਾਗਰ ਹੁੰਦੀਆਂ ਹਨ। ਪ੍ਰਜਣਾ ਯੋਗਾ ਨਾਲ ਅੰਤਰ ਦ੍ਰਿਸ਼ਟੀ ਜਾਗ੍ਰਿਤ ਹੁੰਦੀ ਹੈ। ਬੱਚਿਆ ਦੀ ਪੜਾਈ ਤੇ ਖੇਲਾਂ ਪ੍ਰਤੀ ਰੂਚੀ ਵੱਧਦੀ ਹੈ।ਅਸਾਧਾਰਨ ਨਤੀਜੇ ਦੇਖਣ ਨੂੰ ਮਿਲਦੇ ਹਨ ਬੱਚੇ ਅੱਖਾਂ ਬੰਦ ਕਰਕੇ ਅੰਤਰ ਦ੍ਰਿਸ਼ਟੀ ਨਾਲ ਸਬ ਕੁਝ ਦੇਖਣ ਤੇ ਪੜਣ ਲੱਗ ਜਾਂਦੇ ਹਨ।
ਇਸ ਮੋਕੇ ਵੱਖ-ਵੱਖ ਜਿਲ੍ਹਿਆਂ ਦੇ ਆਰਟ ਆਫ ਲਿਵਿੰਗ ਟੀਚਰਾਂ ਨੇ ਕਿਰਨਦੀਪ ਲੂੰਬਾ ਨੂੰ ਵਧਾਈ ਦਿੱਤੀ ।
ਕੋਟਕਪੂਰਾ ਤੋਂ ਪ੍ਰਵੀਨ ਕਟਾਰੀਆ ਫਾਜਿਲਕਾ ਤੋਂ ਚੇਤਨ ਸੇਤੀਆ ਤੇ ਪੁਨਿਆ ਸੇਤੀਆ,ਖੰਨਾ ਤੋਂ ਜੋਰਾਵਰ ਸਿੰਘ,ਜਲਾਲਾਬਾਦ ਸਾਜਨ ਕੁਮਾਰ ਤੇ ਨਿਤਿਨ ਵਿਸ਼ੇਸ਼ ਤੋਰਤੇ ਹਾਜ਼ਰ ਸਨ