ਨਵਾਂਸ਼ਹਿਰ 13 ਜੂਨ – (ਪੰਜਾਬ ਡਾਇਰੀ) ਪਿੰਡ ਮੇਹਲੀ ਵਿਚ ਗੁਟਕਾ ਸਾਹਿਬ ਦੇ ਅੰਗਾਂ ਨੂੰ ਅਗਨ ਭੇਟ ਕਰਨ ਸਬੰਧੀ ਮਾਮਲਾ ਦਰਜ ਗੁਟਕਾ ਸਾਹਿਬ ਦੀ ਬੇਅਦਬੀ ਦਾ ਇਕ ਮਾਮਲਾ ਥਾਣਾ ਬਹਿਰਾਮ ਪੁਲਿਸ ਵਲੋਂ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਸੁਖਵੰਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਭੁੱਲਾਰਾਈ ਕਲੋਨੀ ਨੇੜੇ ਪੈਟਰੋਲ ਪੰਪ ਹੁਸ਼ਿਆਰਪੁਰ ਰੋਡ ਫਗਵਾੜਾ ਨੇ ਦੱਸਿਆ ਕਿ ਉਸ ਨੂੰ ਕਿਸੇ ਵਿਅਕਤੀ ਨੇ ਫੋਨ ਕਰ ਕੇ ਜਾਣਕਾਰੀ ਦਿੰਦੇ ਦੱਸਿਆ ਕਿ ਪਾਰਕ ਮਨੀਲਾ ਪੈਲੇਸ ਨੇੜੇ ਮੇਹਲੀ ਰੋਡ ਦੇ ਖੱਬੇ ਪਾਸੇ ਖਾਲੀ ਪਲਾਟ ਵਿਚ ਕਿਸੇ ਨੇ ਸੁੰਦਰ ਗੁਟਕਾ ਸਾਹਿਬ ਦੇ ਅੰਗ ਅਗਨ ਭੇਟ ਕਰ ਕੇ ਸੁੱਟੇ ਹੋਏ ਹਨ। ਜਦੋਂ ਉਸ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਸੁੰਦਰ ਗੁਟਕਾ ਸਾਹਿਬ ਦੇ ਅੰਗ ਸੜਕ ‘ ਤੇ ਖਿਲਰੇ ਪਏ ਸਨ ਜਿਨ੍ਹਾਂ ਨੂੰ ਉਸ ਵਲੋਂ ਸਤਿਕਾਰ ਸਹਿਤ ਚੁੱਕ ਕੇ ਗੁਰਦੁਆਰਾ ਸੁੱਖਚੈਨਆਣਾ ਸਾਹਿਬ ਦੇ ਸੱਚਖੰਡ ਵਿਖੇ ਰਖਵਾ ਦਿੱਤਾ ਹੈ, ਦਿੱਤੇ ਗਏ ਬਿਆਨ ‘ਤੇ ਏਐਸਆਈ ਅਮਰਜੀਤ ਸਿੰਘ ਵਲੋਂ ਅਣਪਛਾਤੇ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Breaking News-ਨਵਾਂਸ਼ਹਿਰ: ਪਿੰਡ ਮੇਹਹਲੀ ਗੁਟਕਾ ਸਾਹਿਬ ਦੇ ਅੰਗ ਅਗਨ ਭੇਟ, ਮਾਮਲਾ ਦਰਜ
previous post