Image default
ਤਾਜਾ ਖਬਰਾਂ

Breaking-ਧਨਾਡਾਂ ਨੇ 60 ਹਜ਼ਾਰ ਏਕੜ ਜ਼ਮੀਨ ਦੱਬੀ ਹੋਈ ਹੈ, ਸਾਡੇ ਕੋਲ ਕਾਗ਼ਜ਼ ਆ ਗਏ ਹਨ, ਪੱਕੇ ਪੈਰੀ ਕਾਰਵਾਈ ਹੋਵੇਗੀ : ਮੁੱਖ ਮੰਤਰੀ ਮਾਨ

ਕਿਹਾ, ਸਾਡੇ ਕੋਲ ਪੈਸਾ-ਪੂਸਾ ਹੈ ਨਹੀਂ, ਅਸੀਂ ਤਾਂ ਗੱਡੀਆਂ ‘ਚ ਤੇਲ ਵੀ ਪੱਲਿਉ ਪਵਾਉਣੇ ਹਾਂ

ਸੰਗਰੂਰ, 18 ਜੂਨ – (ਪੰਜਾਬ ਡਾਇਰੀ) ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਡਿਪਟੀ CM ਮਨੀਸ਼ ਸਿਸੋਦੀਆ ਨਾਲ਼ ਸੰਗਰੂਰ ਦੇ ਵਪਾਰੀਆਂ ਨਾਲ਼ ਗੱਲਬਾਤ ਕੀਤੀ। ਇਸ ਮੌਕੇ ਸੰਗਰੂਰ ਚੋਣ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿਚ ਉਨ੍ਹਾਂ ਤਕਰੀਰ ਵੀ ਕੀਤੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜਾ ਬੰਦਾ ਗੁਰਮੇਲ ਸਿੰਘ ਸਰਪੰਚ ਹੁੰਦਿਆਂ 25 ਕਿੱਲੇ ਪੈਲੀ ਮਾਫ਼ੀਆ ਕੋਲੋ ਬਚਾ ਸਕਦਾ ਹੈ ਸੋਚੋ ਉਹ ਜੇ ਲੋਕ ਸਭਾ ਵਿਚ ਪਹੁੰਚ ਗਿਆ ਤਾਂ ਤੁਹਾਡੇ ਲਈ ਕੀ ਕੀ ਕਰ ਸਕਦਾ ਹੈ।
ਪੰਚਾਇਤੀ ਜ਼ਮੀਨਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਵਿਚ ਤੀਜਾ ਹਿੱਸਾ ਮਜ਼ਦੂਰਾਂ ਦਾ ਹੁੰਦਾ ਹੈ ਅਤੇ ਉਹ ਉਨ੍ਹਾਂ ਨੂੰ ਦਿਵਾ ਕੇ ਹੀ ਰਹਾਂਗੇ। ਮਾਨ ਨੇ ਕਿਹਾ ਕਿ ਧਨਾਡਾਂ ਨੇ 60 ਹਜ਼ਾਰ ਏਕੜ ਜ਼ਮੀਨ ਦੱਬੀ ਹੋਈ ਹੈ, ਸਾਡੇ ਕੋਲ ਕਾਗ਼ਜ਼ ਆ ਗਏ ਹਨ, ਅਸੀ ਪੱਕੇ ਪੈਰੀ ਕਾਰਵਾਈ ਕਰਾਂਗੇ। ਇਹ ਕਾਰਵਾਈ ਅਸੀਂ ਪਿਛਲੀਆਂ ਸਰਕਾਰਾਂ ਵਾਂਗ ਨਹੀਂ ਹੋਵੇਗੀ, ਕਿ ਥੋੜੀ ਜਹੀ ਕਾਰਵਾਈ ਕੀਤੀ ਬੰਦਾ ਜੇਲ ਗਿਆ ਫਿਰ ਬਾਹਰ ਵੀ ਛੇਤੀ ਹੀ ਆ ਜਾਂਦਾ ਹੈ, ਅਤੇ ਬਾਹਰ ਵੀ ਇਵੇ ਆਉਦਾ ਹੈ ਜਿਵੇ ਕੋਈ ਕਿਲ੍ਹਾ ਜਿੱਤ ਕੇ ਆਇਆ ਹੋਵੇ। ਮਾਨ ਨੇ ਫਿਰ ਕਿਹਾ ਕਿ ਅਸੀ ਕਾਰਵਾਈ ਪੱਕੇ ਪੈਰੀ ਕਰਾਂਗੇ ਤਾਂ ਜੋ ਕੋਈ ਬਚ ਨਾ ਸਕੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਮੈਂ ਜਦੋਂ ਵੀ ਕਿਸੇ ਕੰਮ ਲਈ ਪੈਨ ਚੁੱਕਦਾ ਹਾਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਕਿਸੇ ਦਾ ਬੁਰਾ ਨਾ ਹੋ ਜਾਵੇ। ਮਾਨ ਨੇ ਹੋਰ ਬੇਬਾਕ ਆਖਿਆ ਕਿ ਸਾਡੀ ਪਾਰਟੀ ਕੋਲ ਪੈਸਾ ਪੂਸਾ ਨਹੀਂ ਹੈ ਪਰ ਕੋਸਿ਼ਸ਼ ਕਰ ਰਹੇ ਹਾਂ, ਮਾਨ ਨੇ ਕਿਹਾ ਕਿ ਅਸੀਂ ਤਾਂ ਗੱਡੀਆਂ ਵਿਚ ਤੇਲ ਵੀ ਆਪਣੀ ਜੇਬ ਵਿਚੋਂ ਹੀ ਪਵਾਉਣੇ ਹਾਂ।
ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਗੈਂਗਸਟਰ ਬਣੇ ਹੋਏ ਹਨ ਉਹ ਪਿਛਲੀਆਂ ਸਰਕਾਰਾਂ ਦੇ ਬਣਾਏ ਹੋਏ ਹਨ, ਉਨ੍ਹਾਂ ਨੇ ਇਨ੍ਹਾਂ ਗੈਂਗਸਟਰਾਂ ਨੂੰ ਪੈਦਾ ਕੀਤਾ, ਵਰਤਿਆ ਅਤੇ ਫਿਰ ਛੱਡ ਦਿਤਾ, ਹੁਣ ਇਹ ਗੈਂਗਸਟਰ ਆਪਸ ਵਿਚ ਹੀ ਲੜੀ ਜਾਂਦੇ ਹਨ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਹ ਗੈਂਗਸਟਰ ਸਾਡੇ ਦੀ ਪੁੱਤਰ ਹਨ, ਅਸੀਂ ਇਨ੍ਹਾਂ ਨੂੰ ਸਮਝਾ ਕੇ ਸਹੀ ਰਸਤੇ ਉਤੇ ਲਿਆਉਣ ਦੀ ਕੋਸਿ਼ਸ਼ ਕਰਾਂਗੇ। ਮਾਨ ਨੇ ਕਿਹਾ ਕਿ ਜੇਕਰ ਇਹ ਗੈਂਗਸਟਰ ਨਾ ਸੁਧਰੇ ਤਾਂ ਇਨ੍ਹਾਂ ਦਾ ਸਫ਼ਾਇਆ ਕਰਨਾ ਵੀ ਸਾਡਾ ਹੀ ਕੰਮ ਹੈ।
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ, ਅਸੀ ਜੋ ਕਹਿੰਦੇ ਹਾਂ ਉਹ ਕਰਦੇ ਹਾਂ, ਜੋ ਅਸੀ ਕਰ ਨਹੀ ਸਕਦੇ ਉਹ ਅਸੀ ਬਲਦੇ ਹੀ ਨਹੀ। ਮਾਨ ਨੇ ਕਿਹਾ ਕਿ ਹਰ ਰੋਜ਼ ਕੋਈ ਨਾ ਕੋਈ ਭ੍ਰਿਸ਼ਟਾਚਾਰੀ ਜੇਲ ਜਾ ਰਿਹਾ ਹੈ। ਰੁਜ਼ਗਾਰ ਬਾਰੇ ਉਨ੍ਹਾਂ ਕਿਹਾ ਕਿ ਹਜ਼ਾਰਾਂ ਸਰਕਾਰੀ ਨੌਕਰੀਆਂ ਲਈ ਇਸ਼ਤਿਆਰ ਵੀ ਦਿਤੇ ਜਾ ਰਹੇ ਹਨ।

Related posts

ਮਹਿੰਗਾਈ, ਬੇਰੁਜ਼ਗਾਰੀ, ਜੀਡੀਪੀ ਦਾ ਕੀ ਹਾਲ…ਬਜਟ ਤੋਂ ਪਹਿਲਾਂ ਆਰਥਿਕ ਸਰਵੇਖਣ ਨੇ ਵਿਖਾਈ ਤਸਵੀਰ

punjabdiary

Breaking- ਬਿਕਰਮ ਸਿੰਘ ਮਜਾਠੀਆ ਨੇ ਸੀਐਮ ਮਾਨ ਤੇ ਕੀਤਾ ਸ਼ਬਦੀ ਵਾਰ, ਪੜ੍ਹੋ ਖ਼ਬਰ

punjabdiary

Breaking- ਵੱਡੀ ਖਬਰ – ਮੁੱਖ ਮੰਤਰੀ ਮਾਨ ਦੇ ਘਰ ਦੇ ਨੇੜੇ ਜਿੰਦਾ ਬੰਬ ਨੂੰ ਨਸ਼ਟ ਕਰਨ ਲਈ ਬੰਬ ਸਕੁਐਡ ਪਹੁੰਚੇ, ਵੇਖੋ ਤਸਵੀਰਾਂ

punjabdiary

Leave a Comment