ਮੁੰਬਈ, 21 ਜੂਨ – (ਪੰਜਾਬ ਡਾਇਰੀ) ਸੋਸ਼ਲ ਮੀਡੀਆ ‘ਤੇ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ਵਿਚ ਇਕ ਔਰਤ ਨੂੰ ਨਵੀਂ ਮੁੰਬਈ ‘ਚ ਸੜਕ ਵਿਚਕਾਰ ਕੈਬ ਡਰਾਈਵਰ ਅਤੇ ਪੁਲਿਸ ਅਧਿਕਾਰੀ ਨੂੰ ਗਾਲ੍ਹਾਂ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ।
ਇਹ ਘਟਨਾ 25 ਮਾਰਚ ਨੂੰ ਵਾਪਰੀ ਜਦੋਂ ਅਣਪਛਾਤੀ ਔਰਤ ਆਪਣੇ 2 ਦੋਸਤਾਂ ਨਾਲ ਮੁੰਬਈ ਵਿੱਚ ਪਾਰਟੀ ਤੋਂ ਬਾਅਦ ਇੱਕ ਕੈਬ ਵਿੱਚ ਸਫ਼ਰ ਕਰ ਰਹੀ ਸੀ। ਜਾਣਕਾਰੀ ਦੇ ਅਨੁਸਾਰ ਉਹ ਔਰਤ, ਸਵਾਰੀ ਦੌਰਾਨ ਕੈਬ ਡਰਾਈਵਰ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਡਰਾਈਵਰ ਨੂੰ ਇੱਕ ਪਾਸੇ ਧੱਕ ਕੇ ਕਾਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਦੇ ਆਉਣ ‘ਤੇ, ਕੁੜੀ ਨੇ ਅਧਿਕਾਰੀ ਦਾ ਕਾਲਰ ਫੜ ਲਿਆ ਅਤੇ ਉਸਨੂੰ ਧਮਕੀਆਂ ਵੀ ਦਿੱਤੀ। ਇਹ ਘਟਨਾ ਕੈਬ ਡਰਾਈਵਰ ਅਤੇ ਹੋਰ ਰਾਹਗੀਰਾਂ ਦੁਆਰਾ ਰਿਕਾਰਡ ਕਰ ਲਈ ਗਈ।