Big News- ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਐਲਾਨੇਗਾ 10ਵੀਂ ਦਾ ਨਤੀਜਾ
ਮੁਹਾਲੀ, 5 ਜੁਲਾਈ – (ਪੰਜਾਬ ਡਾਇਰੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਨਤੀਜੇ ਦਾ ਐਲਾਨ ਅੱਜ ਚੇਅਰਮੈਨ ਪ੍ਰੋ ਯੋਗਰਾਜ ਵੱਲੋਂ 12.15 ਵਜੇ ਦੁਪਹਿਰ ਜ਼ੂਮ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ।
ਵਿਦਿਆਰਥੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਨਤੀਜੇ, ਪਾਸ ਪ੍ਰਤੀਸ਼ਤਤਾ ਅਤੇ ਮੈਰਿਟ ਸੂਚੀ ਬਾਰੇ ਜਾਣ ਸਕਣਗੇ। ਇਸ ਦੌਰਾਨ ਪੰਜਾਬ 10ਵੀਂ ਦਾ ਨਤੀਜਾ ਦੁਪਹਿਰ ਬਾਅਦ ਤੋਂ ਵੈੱਬਸਾਈਟਾਂ ‘ਤੇ ਉਪਲਬਧ ਹੋਵੇਗਾ। ਇਸ ਸਾਲ ਮਈ ‘ਚ ਖਤਮ ਹੋਈਆਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ‘ਚ ਲਗਭਗ 3.25 ਲੱਖ ਵਿਦਿਆਰਥੀ ਨੇ ਹਿੱਸਾ ਲਿਆ ਸੀ। ਪੰਜਾਬ ਸਕੂਲ ਸਿੱਖਿਆ ਬੋਰਡ (PSEB) 10ਵੀਂ ਪ੍ਰੀਖਿਆ ਵਿੱਚ ਪਾਸ ਹੋਣ ਲਈ ਵਿਦਿਆਰਥੀਆਂ ਨੂੰ ਘੱਟੋ-ਘੱਟ 33 ਪ੍ਰਤੀਸ਼ਤ ਅੰਕ ਪ੍ਰਾਪਤ ਕਰਨੇ ਹੋਣਗੇ।