Image default
About us

Big News- ਟੋਲ ਪਲਾਜ਼ਾ ‘ਤੇ ਦਿ ਗ੍ਰੇਟ ਖਲੀ ਦੀ ਹੋਈ ਝੜਪ,

Big News- ਟੋਲ ਪਲਾਜ਼ਾ ‘ਤੇ ਦਿ ਗ੍ਰੇਟ ਖਲੀ ਦੀ ਹੋਈ ਝੜਪ,

Great Khali Toll Plaza: 12 ਜੁਲਾਈ – (ਪੰਜਾਬ ਡਾਇਰੀ) WWE ਦੇ ਮਸ਼ਹੂਰ ਰੈਸਲਰ ਦਲੀਪ ਰਾਣਾ ਉਰਫ ਦ ਗ੍ਰੇਟ ਖਲੀ ਦੀ ਟੋਲ ਵਰਕਰਾਂ ਨਾਲ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦਾ ਇੱਕ ਵੀ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਖਲੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟੋਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਕ ਕਰਮਚਾਰੀ ਨੇ ਉਨ੍ਹਾਂ ਨੂੰ ਆਈਡੀ ਕਾਰਡ ਦਿਖਾਉਣ ਲਈ ਕਿਹਾ। ਇਹ ਸੁਣ ਕੇ ਖਲੀ ਨੇ ਉਸ ਨੂੰ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਟੋਲ ਕਰਮਚਾਰੀਆਂ ਨੇ ਖਲੀ ਦੀ ਕਾਰ ਨੂੰ ਘੇਰ ਲਿਆ। ਉਨ੍ਹਾਂ ਕਿਹਾ ਕਿ ਖਲੀ ਨੇ ਗਲਤ ਕੀਤਾ ਹੈ।
ਦਿ ਗ੍ਰੇਟ ਖਲੀ (The Great Khali) ਨੇ ਇਸ ਬਾਰੇ ਦੱਸਿਆ ਕਿ ਉਹ ਜਲੰਧਰ ਤੋਂ ਕਰਨਾਲ ਜਾ ਰਹੇ ਸਨ। ਇਸੇ ਦੌਰਾਨ ਫਿਲੌਰ ਨੇੜੇ ਲਾਡੋਵਾਲ ਟੋਲ ਪਲਾਜ਼ਾ ’ਤੇ ਮੁਲਾਜ਼ਮ ਉਸ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ। ਉਹ ਕਾਰ ਦੇ ਅੰਦਰ ਬੈਠ ਕੇ ਫੋਟੋ ਖਿਚਵਾਉਣ ਲਈ ਕਹਿ ਰਿਹਾ ਸੀ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ।

Related posts

ਲੋਕਾਂ ਨੂੰ ਨਸ਼ਿਆ ਵਿਰੁੱਧ ਲਾਮਬੰਦ ਕਰਨ ਲਈ ਬੀਕੇਯੂ ਏਕਤਾ ਸਿੱਧੂਪੁਰ ਵਲੋਂ ਕੀਤੇ ਜਾਣਗੇ ਝੰਡਾ ਮਾਰਚ-ਪ੍ਰਧਾਨ ਬੋਹੜ ਸਿੰਘ

punjabdiary

ਸਪੀਕਰ ਸ. ਸੰਧਵਾਂ ਨੇ ਅਰੋੜ ਬੰਸ ਧਰਮਸ਼ਾਲਾ ਨੂੰ ਸੌਂਪਿਆ 4.50 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ

punjabdiary

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ CM ਮਾਨ ‘ਤੇ ਤੰਜ਼, AAP ਨੇ ਵੀ ਦਿੱਤਾ ਜਵਾਬ

punjabdiary

Leave a Comment