Breaking- ਗਰੀਬ ਪਰਿਵਾਰਾਂ ਨੂੰ ਮੁਫਤ ਵੰਡੀ ਜਾ ਰਹੀ ਕਣਕ ਦੇ ਕੰਮ ਦਾ ਜਾਇਜਾ ਲਿਆ
ਫਰੀਦਕੋਟ, 14 ਜੁਲਾਈ – (ਪੰਜਾਬ ਡਾਇਰੀ) ਫਰੀਦਕੋਟ ਦੇ ਜਿਲਾ ਖੁਰਾਕ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਜਿਲ੍ਹੇ ਦੇ ਪਿੰਡ ਅਰਾਈਆਂਵਾਲਾ ਵਿਖੇ ਪ੍ਰਧਾਨ ਮੰਤਰੀ ਗਰੀਬ ਕਲਿਆਨ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਮੁਫਤ ਵੰਡੀ ਜਾ ਰਹੀ ਕਣਕ ਦੇ ਕੰਮ ਦਾ ਜਾਇਜਾ ਲਿਆ ਅਤੇ ਕਣਕ ਲੈ ਰਹੇ ਖਪਤਕਾਰਾਂ ਨਾਲ ਵੀ ਗੱਲਬਾਤ ਕੀਤੀ। ਇਸ ਸਮੇਂ ਉਨ੍ਹਾਂ ਖਪਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਲਈ। ਇਸ ਮੋਕੇ ਉਨ੍ਹਾਂ ਡਿਪੂ ਹੋਲਡਰਾਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ ਕਣਕ ਇਮਾਨਦਾਰੀ ਨਾਲ ਵੰਡਣ ਤਾਂ ਕਿ ਹਰੇਕ ਲਾਭਪਾਰਤੀ ਨੂੰ ਇਸ ਦਾ ਫਾਇਦਾ ਹੋ ਸਕੇ। ਇਸ ਸਮੇ ਉਨ੍ਹਾ ਨਾਲ ਮੌਜੂਦ ਇੰਸਪੈਕਟਰ ਕੁਲਵੰਤ ਸਿੰਘ ਅਤੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਕਣਕ ਸਰਕਾਰ ਵੱਲੋਂ ਗਰੀਬਾਂ ਨੂੰ ਮੁਫਤ ਵੰਡਣ ਲਈ ਵੱਖ ਵੱਖ ਡਿਪੂਆਂ `ਤੇ ਸਪਲਾਈ ਕੀਤੀ ਜਾਂਦੀ ਹੈ।