Breaking -ਪਾਬੰਧੀ ਦੇ ਬਾਵਜੂਦ ਵੀ ਬਜ਼ਾਰਾ ਵਿਚ ਸ਼ਰੇਆਮ ਲਿਫਾਫਿਆਂ ਦੀ ਖਪਤ, ਕੋਈ ਐਕਸ਼ਨ ਨਹੀਂ
ਗੁਰਦਾਸਪੁਰ, 19 ਜੁਲਾਈ – (ਪੰਜਾਬ ਡਾਇਰੀ) ਪੂਰੇ ਦੇਸ਼ ਵਿਚ ਪਲਾਸਟਿਕ ਦੇ ਲਿਫਾਫਿਆਂ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਸ਼ਹਿਰ ‘ਚ ਅੱਜ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਅੰਨ੍ਹੇਵਾਹ ਵਿਕਰੀ ਹੋ ਰਹੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਪ੍ਰਸ਼ਾਸਨ ਨੇ ਲਿਫਾਫਿਆਂ ‘ਤੇ ਸਿਰਫ ਫਾਈਲਾਂ ਵਿੱਚ ਪਾਬੰਦੀ ਲਗਾਈ ਗਈ ਹੈ।
ਬਟਾਲਾ ਨਗਰ ਨਿਗਮ ਦੀ ਗੱਲ ਕਰੀਏ ਤਾਂ ਬਟਾਲਾ ਨਗਰ ਨਿਗਮ ਦੀ ਹੱਦ ਅੰਦਰ ਹਰ ਜਗ੍ਹਾ ਦੁਕਾਨ ਰੇਹੜੀਆ ਤੇ ਲਿਫਾਫੇ ਇਸਤੇਮਾਲ ਹੋ ਰਹੇ ਹਨ ਅਤੇ ਲਿਫਾਫਿਆਂ ਦੀਆਂ ਦੁਕਾਨਾਂ ‘ਤੇ ਪਲਾਸਟਿਕ ਦੇ ਲਿਫਾਫੇ ਵੇਚੇ ਜਾ ਰਹੇ ਹਨ, ਇਸ ਸਬੰਧੀ ਪ੍ਰਸ਼ਾਸਨ ਵੱਲੋਂ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ੇ ਵੇਚਣ ਅਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਜ਼ਮੀਨੀ ਪੱਧਰ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਸ਼ਹਿਰ ਦੇ ਕਰੀਬ 80 ਫੀਸਦੀ ਦੁਕਾਨਦਾਰ ਪਾਬੰਦੀਸ਼ੁਦਾ ਲਿਫਾਫਿਆਂ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਨ, ਜਿਸ ਕਾਰਨ ਸ਼ਹਿਰ ਵਿੱਚ ਰੋਜ਼ਾਨਾ ਢਾਈ ਤੋਂ ਤਿੰਨ ਕੁਇੰਟਲ ਪੋਲੀਥੀਨ ਦੀ ਵਿਕਰੀ ਹੋ ਰਹੀ ਹੈ। ਜਦੋਂ ਵੀ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਆਉਂਦੀ ਹੈ ਤਾਂ ਸੀਵਰੇਜ ਵਿੱਚੋਂ ਭਾਰੀ ਪਲਾਸਟਿਕ ਦੇ ਲਿਫ਼ਾਫ਼ੇ ਨਿਕਲਦੇ ਹਨ ।