Breaking- ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੀ ਇਕ ਹੰਗਾਮੀ ਮੀਟਿੰਗ ਹੋਈ
ਫਰੀਦਕੋਟ, 30 ਜੁਲਾਈ – (ਪੰਜਾਬ ਡਾਇਰੀ) ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੀ ਇਕ ਹੰਗਾਮੀ ਮੀਟਿੰਗ ਸ ਦਲਬੀਰ ਸਿੰਘ ਸਰਾਵਾਂ ਦੀ ਪ੍ਰਧਾਨਗੀ ਚ ਹੋਈ ਜਿਸ ਵਿਦਿਆ ਵਿਭਾਗ ‘ਚ ਸਭ ਤੋਂ ਵਧ ਗਿਣਤੀ ਕਰਮਚਾਰੀਆਂ ਮਾਸਟਰ ਕੇਡਰ ਨਾਲ ਸੰਬੰਧਤ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਜਿਸ ਚ ਪੰਜਾਬ ਇਕਾਈ ਦੇ ਯਤਨਾਂ ਸਦਕਾ ਮਾਸਟਰ ਤੋਂ ਲੈਕਚਰਾਰ ਤਰੱਕੀਆਂ ਦਾ ਸਿਲਸਲਾ ਅੱਗੇ ਤੋਰਨ ਲਈ ਜਥੇਬੰਦੀ ਦੀ ਸ਼ਲਾਘਾ ਕੀਤੀ ਗਈ ਇਸ ਤੋਂ ਸਿਵਾਏ ਸਰਕਾਰ ਵੱਲੋਂ ਮੁਲਾਜ਼ਮਾਂ ਦੇ 31 ਕਿਸਮ ਦੇ ਬੰਦ ਕੀਤੇ ਭੱਤੇ ਵੀ ਮੁੜ ਬਹਾਲ ਕਰਾਉਣ ਲਈ , ਏ ਸੀ ਪੀ ਸਕੀਮ ਮੁੜ ਚਾਲੂ ਕਰਾਉਣਾ, ਦਿਕਸ਼ਾ ਐਪ ਵਰਗੀਆਂ ਨਵੀਆਂ applications ਤੇ ਅਧਿਆਪਕਾਂ ਨੂੰ ਨਜ਼ਾਇਜ਼ ਖਜਲ ਖੁਆਰੀ ਬੰਦ ਕਰਨਾ, ਮੁਲਾਜ਼ਮਾਂ ਨਾਲ ਕੀਤੇ ਵਅਦੇ ਪੂਰੇ ਕਰਨਾ, ਬਦਲੀਆਂ ਚਾਲੂ ਕਰਨਾ, PFMS ਪੋਰਟਲ ਨੂੰ ਸਰਲ ਬਣਾਉਣਾ ਪ੍ਰਮੋਸ਼ਨਾਂ ‘ਚ ਪੁਰਾਣੀ ਨੀਤੀ 75:25 ਲਾਗੂ ਕਰਨਾ, ਨਵੇਂ ਅਧਿਆਪਕਾਂ ਨੂੰ ਸੀਨੀਆਰਤਾ ਸੂਚੀ ਚ ਸ਼ਾਮਲ ਕਰਨਾ ਆਦਿ ਮੰਗਾਂ ਤੇ ਨਵੀਂ ਰਣਨੀਤੀ ਬਣਾਉਣ ਤੇ ਵਿੱਚ ਮਸ਼ਵਰਾ ਹੋਇਆ ਜਿਸ ਤਹਿਤ ਫਰੀਦਕੋਟ ਇਕਾਈ ਵਲੋਂ ਇਸ ਹਫਤੇ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਤੇ ਆਮ ਆਦਮੀ ਪਾਰਟੀ ਦੇ ਤਿੰਨੇ ਐਮ.ਐਲ.ਏ ਸਾਹਿਬਾਨ ਨੂੰ ਮੰਗ ਪੱਤਰ ਦਿੱਤੇ ਜਾਣਗੇ ਇਸ ਮੀਟਿੰਗ ‘ਚ ਜਨਰਲ ਸਕੱਤਰ ਮਨਦੀਪ ਸਿੰਘ, ਗੁਰਨੇਕ ਜਟਾਨਾ, ਧਰਮਿੰਦਰ ਸਿੰਘ ਸਟੇਟ ਇਕਾਈ ਮੈਂਬਰ, ਨਰਿੰਦਰ ਕੁਮਾਰ, ਜਸਜੀਤ ਸਿੰਘ ਰੇਸ਼ਮ ਸਿੰਘ, ਕੁਲਵੰਤ ਸਿੰਘ, ਰਾਜੀਵ ਦੂਆ ਜਸਜੀਤ ਤੇ ਕੋਟਕਪੂਰਾ ਬਲਾਕ ਪ੍ਰਧਾਨ ਬਿਕਰਮਜੀਤ ਸਿੰਘ ਗਿੱਲ ਆਦਿ ਹਾਜ਼ਿਰ ਸਨ ਇਹ ਜਾਣਕਾਰੀ ਜ਼ਿਲ੍ਹਾ ਪ੍ਰੈਸ ਸਕੱਤਰ ਮੰਗਤ ਸ਼ਰਮਾ ਨੇ ਦਿੱਤੀ