Breaking News- ਘਰੇਲੂ ਝਗੜੇ ਪਿਛੋਂ ਪਿਉ ਨੇ 10 ਮਹੀਨੇ ਦੀ ਬੱਚੀ ਨੂੰ ਫਰਸ਼ ‘ਤੇ ਚਲਾ ਕੇ ਮਾਰਿਆ, ਬੱਚੀ ਦੀ ਮੌਤ
ਸ੍ਰੀ ਮੁਕਤਸਰ ਸਾਹਿਬ, 2 ਅਗਸਤ – (ਪੰਜਾਬ ਡਾਇਰੀ) ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਣਜੀਤਗੜ੍ਹ ਝੁੱਗੇ ‘ਚ ਪਤੀ-ਪਤਨੀ ਦੇ ਝਗੜੇ ‘ਚ ਫੌਜੀ ਪਿਤਾ ਨੇ ਆਪਣੀ ਹੀ 10 ਮਹੀਨਿਆਂ ਦੀ ਬੱਚੀ ਨੂੰ ਫਰਸ਼ ‘ਤੇ ਪਟਕ ਕੇ ਮਾਰਿਆ। ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।
ਮੌਕੇ ‘ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਨੇ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮਾਂ ਦੇ ਹਵਾਲੇ ਕਰ ਦਿੱਤੀ ਹੈ। ਲੜਕੀ ਦੀ ਮਾਂ ਦੇ ਬਿਆਨਾਂ ‘ਤੇ ਪਿਤਾ ਅਤੇ ਦਾਦਾ-ਦਾਦੀ ਖਿਲਾਫ ਥਾਣਾ ਸਦਰ ‘ਚ ਮਾਮਲਾ ਦਰਜ ਕੀਤਾ ਗਿਆ ਹੈ।