Breaking- ਬਾਬਾ ਫ਼ਰੀਦ ਸੁਸਾਇਟੀ ਨੇ ਇਮਾਨਦਾਰੀ ਅਤੇ ਮਨੁੱਖਤਾ ਦੀ ਸੇਵਾ ਲਈ ਐਵਾਰਡਾਂ ਵਾਸਤੇ ਅਰਜੀਆਂ ਮੰਗੀਆਂ: ਬਾਬਾ ਫਰੀਦ ਐਵਾਰਡ-2022
ਫਰੀਦਕੋਟ, 6 ਅਗਸਤ – (ਪੰਜਾਬ ਡਾਇਰੀ) ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੁਸਾਇਟੀ ਅਤੇ ਟਿੱਲਾ ਬਾਬਾ ਫਰੀਦ ਰੀਲੀਜੀਅਸ ਅਤੇ ਚੈਰੀਟੇਬਲ ਸੁਸਾਇਟੀ ਫਰੀਦਕੋਟਵੱਲੋਂ ਇਮਾਨਦਾਰੀ ਅਤੇ ਮਨੁੱਖਤਾ ਦੀ ਸੇਵਾ ਭਾਵਨਾ ਸੰਬੰਧੀ ਹੋਰ ਜਜ਼ਬਾ ਪੈਦਾ ਕਰਨ ਦੇ ਮਕਸਦ ਨਾਲ ਸੰਨ 2000 ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਫਰੀਦ ਆਗਮਨ ਪੁਰਬ ’ਤੇ ਇਮਾਨਦਾਰੀ ਅਤੇ ਮਨੁੱਖਤਾ ਦੀ ਸੇਵਾ ਲਈ ਦਿੱਤੇ ਜਾਣ ਵਾਲੇ ਇੱਕ-ਇੱਕ ਸਲਾਨਾ ਐਵਾਰਡਾਂ ਲਈ ਅਰਜੀਆਂ ਦੀ ਮੰਗ ਕੀਤੀ ਹੈ। ਸੁਸਾਇਟੀ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਚੁਣੀਆਂ ਗਈਆਂ ਸਖਸ਼ੀਅਤਾਂ ਨੂੰ ਐਵਾਰਡ, ਇੱਕ-ਇੱਕ ਲੱਖ ਰੁਪਏ ਨਗਦ ਰਾਸ਼ੀ, ਪ੍ਰਸ਼ੰਸਾ ਪੱਤਰ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਪਰੋਕਤ ਐਵਾਰਡਾਂ ਲਈ ਸਨਮਾਨਿਤ ਹੋਣ ਵਾਲੀ ਸਖਸ਼ੀਅਤ ਬਾਰੇ ਮੁਕੰਮਲ ਜਾਣਕਾਰੀ ਸਹਿਤ ਪੰਜਾਬ ਦੇ ਕੋਈ ਵੀ ਦੋ ਵਿਅਕਤੀ ਜਾਂ ਕੋਈ ਵੀ ਸੰਸਥਾ ਬਾਬਾ ਫਰੀਦ ਸੁਸਾਇਟੀ ਦੇ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ’ਚ ਸਥਿਤ ਦਫਤਰ ’ਚ ਪੱਤਰ ਭੇਜ ਸਕਦੇ ਹਨ। ਉਪਰੋਕਤ ਐਵਾਰਡਾਂ ਲਈ ਪੰਜਾਬ ’ਚ ਤਾਇਨਾਤ ਜਾਂ ਪੰਜਾਬ ਨਾਲ ਸੰਬੰਧਿਤ ਸ਼ਖਸ਼ੀਅਤਾਂ ਨੂੰ ਹੀ ਚੁਣਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਸੰਬੰਧੀ 1 ਸਤਬੰਰ 2022 ਤੱਕ ਯੋਗ ਉਮੀਦਵਾਰਾਂ ਦੇ ਨਾਮ ਭੇਜੇ ਜਾ ਸਕਦੇ ਹਨ। ਇਨਾਂ ਨਾਵਾਂ ਦੀ ਸੁਸਾਇਟੀ ਆਪਣੇ ਪੱਧਰ ਤੇ ਪੂਰੀ ਪੜਤਾਲ ਕਰਨ ਉਪਰੰਤ ਐਲਾਨ ਕਰੇਗੀ। ਹਰ ਉਹ ਵਿਅਕਤੀ ਜੋ ਭਗਤ ਪੂਰਨ ਸਿੰਘ ਵਾਂਗ ਮਨੁੱਖਤਾ ਦੀ ਸੇਵਾ ਕਰ ਰਿਹਾ ਹੋਵੇ ਜਾਂ ਉਹ ਵਿਅਕਤੀ ਪੰਜਾਬ ’ਚ ਕਿਸੇ ਅਹੁਦੇ ਤੇ ਲੱਗਿਆਂ ਹੋਵੇ ਤੇ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾ ਰਿਹਾ ਹੋਵੇ, ਦੇ ਬਾਰੇ ਸਧਾਰਨ ਪੱਤਰ ਤੇ ਨੋਮੀਨੇਸ਼ਨ ਭੇਜ ਸਕਦੇ ਹਨ।
ਇਹ ਐਵਾਰਡ ਇਸ ਤੋਂ ਪਹਿਲਾਂ ਕੰਵਰ ਵਿਜੇ ਪ੍ਰਤਾਪ ਸਿੰਘ,I.P.S.,ਬੀਬੀਡਾ.ਇੰਦਰਜੀਤ ਕੌਰ ਆਫ ਪਿੰਗਲਵਾੜਾ, ਸੰਤ ਬਲਬੀਰ ਸਿੰਘ ਸੀਚੇਵਾਲ, ਮਹੰਤ ਤੀਰਥ ਸਿੰਘ, ਗੋਨਿਆਣਾ ਮੰਡੀ, ਸ਼੍ਰੀਮਤੀ ਕਿਰਨ ਬੇਦੀ, I.P.S., ਐੱਲ. ਕੇ. ਯਾਦਵ,I.P.S., , ਕ੍ਰਿਸ਼ਨ ਕੁਮਾਰ I.A.S., ਨਿਰਮਲ ਸਿੰਘ ਪਟਵਾਰੀ,ਡਾ: ਹਰਸ਼ਿੰਦਰ ਕੌਰ, ਸ. ਪਦਮਜੀਤ ਸਿੰਘ, ਚੀਫ ਇੰਜੀ. ਬਿਜਲੀ ਬਰੋਡ, ਐਡਵੋਕੇਟ ਐੱਚ. ਐੱਸ. ਫੂਲਕਾ, ਜਗਦੇਵ ਸਿੰਘ ਜੱਸੋਵਾਲ, ਸਹਾਰਾ ਕਲੱਬ ਬਠਿੰਡਾ, ਇੰਜੀ: ਜਸਵੰਤ ਸਿੰਘ, ਭਾਈ ਗੁਰਸ਼ਰਨ ਸਿੰਘ ਉਰਫ ਮੰਨਾ ਸਿੰਘ, ਡਾ: ਹਰਬਾਗ ਸਿੰਘ, ਸ. ਮਨਦੀਪ ਸਿੰਘ ਸਿੰਧੂ, P.P.S., ਸ਼੍ਰੀ ਮੁੰਹਮਦ ਤਾਇਬ, I.A.S., ਸ਼੍ਰੀ ਰਾਜਬੀਰ ਸਿੰਘ (ਰਿਕਸ਼ੇਵਾਲਾ), ਸ਼੍ਰੀ ਕੁਮਾਰ ਸੌਰਵ ਰਾਜ, I.A.S., ਆਦਿ ਨੂੰ ਦਿੱਤੇ ਜਾ ਚੁੱਕੇ ਹਨ। ਅੱਜ ਤੱਕ ਬਾਬਾ ਫਰੀਦ ਐਵਾਰਡ ਫਾਰ ਔਨਸੈਟੀ ਨਾਲ ਕੁੱਲ 33 ਵਿਅਕਤੀਆਂ ਅਤੇ ਭਗਤ ਪੂਰਨ ਸਿੰਘ ਐਵਾਰਡ ਫਾਰ ਸਰਵਿਸ ਟੂ ਹਿਉਮੈਂਟੀ ਨਾਲ ਕੁੱਲ 29 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸ: ਇੰਦਰਜੀਤ ਸਿੰਘ ਖਾਲਸਾ ਨੇ ਕਿਹਾ ਕਿ 19 ਸਤਬੰਰ ਤੋਂ 23 ਸਤਬੰਰ ਤੱਕ ਮਨਾਏ ਜਾਣ ਵਾਲੇ ਬਾਬਾ ਫਰੀਦ ਆਗਮਨ ਪੁਰਬ ਦੇ ਆਖਰੀ ਦਿਨ 23 ਸਤਬੰਰ 2022 ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਸਮਾਗਮ ਦੌਰਾਨ ਹਜਾਰਾਂ ਦੀ ਗਿਣਤੀ ’ਚ ਇਕੱਤਰ ਸੰਗਤਾਂ ਦੀ ਹਾਜਰੀ ’ਚ ਉਪਰੋਕਤ ਸਨਮਾਨ ਦਿੱਤੇ ਜਾਣਗੇ।