Breaking- ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਤੇਜ ਸਿੰਘ ਸੰਗਰਾਹੂਰ ਦੇ ਸ਼ਰਧਾਜਲੀ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਤੇ ਲੋਕ ਪੱਖੀ ਆਗੂਆਂ ਨੇ ਓੁਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
11 ਅਗਸਤ – (ਪੰਜਾਬ ਡਾਇਰੀ) ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕੇ ਗੁਰਤੇਜ ਸਿੰਘ ਬਹੁਤ ਹੀ ਪ੍ਰਤੀਬੱਧ ਤੇ ਮਿਹਨਤੀ ਕਿਸਾਨ ਆਗੂ ਸਨ।ਜਿਹਨਾਂ ਨੇ ਜਿੰਦਗੀ ਦਾ ਅਹਿਮ ਹਿੱਸਾ ਲੋਕ ਪੱਖੀ ਸੰਘਰਸ਼ਾਂ ਚ ਲਾਇਆ ਖੇਤੀ ਆਰਡੀਨੈਂਸ ਆਓੁਣ ਕਿਸਾਨ ਘੋਲ ਓੁਸਾਰਣ ਲਈ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਚੇਤੰਨ ਕੀਤਾ ਤੇ ਦਿੱਲੀ ਮੋਰਚੇ ਚ ਲੰਬਾ ਸਮਾਂ ਬਿਤਾਇਆ।ਛੋਟੀ ਤੇ ਕਰਜਾਈ ਕਿਸਾਨੀ ਪਰਿਵਾਰ ਚੋ ਓੁਠੇ ਗੁਰਤੇਜ ਸਿੰਘ ਨੇ ਤੰਗੀਆਂ ਤੁਰਸ਼ੀਆਂ ਭਰੀ ਜਿੰਦਗੀ ਦੇ ਬਾਵਜੂਦ ਸਮਾਜਿਕ ਸਰੋਕਾਰਾਂ ਦਾ ਪੱਲਾ ਨਹੀ ਛੱਡਿਆ ਤੇ ਗੁਰਤੇਜ ਸਿੰਘ ਵਰਗੇ ਜੁਝਾਰੂ ਸਾਥੀ ਦਾ ਅਚਾਨਕ ਤੁਰ ਜਾਣਾ ਕਿਸਾਨ ਲਹਿਰ ਲਈ ਵੱਡਾ ਘਾਟਾ ਹੈ।ਬੁਲਾਰਿਆਂ ਕਿਹਾ ਕੇ ਜਦੋਂ ਸਮਾਜ ਚ ਨਿੱਜਪ੍ਰਸਤੀ ਸਿਖਰ ਤੇ ਹੋਵੇ ਤਾਂ ਅਜਿਹੇ ਸਮੇਂ ਸਮੂਹ ਲਈ ਜਿੰਦਗੀ ਦਾ ਕੁਝ ਹਿੱਸਾ ਲਾਓੁਣਾ ਪੰਜਾਬ ਦੇ ਜਿਓੁਦੇਂ ਹੋਣ ਦੀ ਨਿਸ਼ਾਨੀ ਹੈ।
ਬੁਲਾਰਿਆਂ ਨੇ ਕਿਹਾ ਕੇ ਖੇਤਾਂ ਚ ਕੰਮ ਕਰਦਿਆਂ ਗੁਰਤੇਜ ਸਿੰਘ ਦੀ ਹੋਈ ਅਚਾਨਕ ਮੌਤ ਮਾਲਵੇ ਦੇ ਸਿਹਤ ਸੰਕਟ ਦੀ ਮੂੰਹ ਬੋਲਦੀ ਤਸਵੀਰ ਹੈ।ਜਿੱਥੇ ਲਗਾਤਾਰ ਗੰਭੀਰ ਬਿਮਾਰੀਆਂ ਫੈਲ ਰਹੀਆਂ ਨੇ ਤੇ ਆਮ ਲੋਕ ਇਸਦਾ ਸ਼ਿਕਾਰ ਹੋ ਰਹੇ ਨੇ ਤੇ ਇਸਦਾ ਕਾਰਨ ਜਹਿਰ ਆਧਾਰਿਤ ਹਰੇ ਇਨਕਲਾਬ ਦਾ ਖੇਤੀ ਮਾਡਲ ਹੈ। ਜਿਸ ਨੇ ਹਵਾ ਪਾਣੀ ਮਿੱਟੀ ਸਭ ਪਲੀਤ ਕਰ ਦਿੱਤਾ ਹੈ।ਇਸ ਲਈ ਹਰੇ ਇਨਕਲਾਬ ਦੇ ਖੇਤੀ ਮਾਡਲ ਦੀ ਜਗਾਹ ਕੁਦਰਤ ਤੇ ਕਿਸਾਨ ਪੱਖੀ ਖੇਤੀ ਮਾਡਲ ਲਾਗੂ ਕਰਨ ਦੀ ਜਰੂਰਤ ਹੈ।