Breaking- ਇਕ ਵਾਰ ਫਿਰ ਲੋਕਾਂ ਦੀ ਜੇਬ ਮਹਿੰਗਾਈ ਦੀ ਮਾਰ ਪੈਣ ਜਾ ਰਿਹੀ ਹੈ
ਚੰਡੀਗੜ੍ਹ, 12 ਅਗਸਤ – ਮਹਿੰਗਾਈ ਦੇ ਦੌਰ ਵਿਚ ਲੋਕਾਂ ਨੂੰ ਇਕ ਨਵਾਂ ਝਟਕਾ ਲੱਗਣ ਵਾਲਾ ਹੈ। ਦੇਸ਼ ‘ਚ ਲੂਣ ਮਹਿੰਗਾ ਹੋਣ ਜਾ ਰਿਹਾ ਹੈ। ਖਬਰਾਂ ਮੁਤਾਬਕ ਟਾਟਾ ਸਾਲਟ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਕੰਪਨੀ ਨੇ ਮਹਿੰਗਾਈ ਦੇ ਦਬਾਅ ਹੇਠ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ।
ਹਾਲਾਂਕਿ ਕੰਪਨੀ ਵੱਲੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਕੰਪਨੀ ਦੀਆਂ ਕੀਮਤਾਂ ਕਦੋਂ ਅਤੇ ਕਿੰਨੀਆਂ ਵਧਣਗੀਆਂ। ਦੱਸ ਦਈਏ ਕਿ ਬਾਜ਼ਾਰ ‘ਚ ਇਕ ਕਿਲੋ ਟਾਟਾ ਨਮਕ ਦੀ ਕੀਮਤ ਫਿਲਹਾਲ 28 ਰੁਪਏ ਪ੍ਰਤੀ ਕਿਲੋ ਹੈ। ਟਾਟਾ ਕੰਜ਼ਿਊਮਰ ਵੱਲੋਂ ਜਾਰੀ ਨਤੀਜਿਆਂ ਮੁਤਾਬਕ ਕੰਪਨੀ ਦਾ ਮੁਨਾਫਾ ਸਾਲ ਦਰ ਸਾਲ 38 ਫੀਸਦੀ ਵਧ ਕੇ 255 ਕਰੋੜ ਰੁਪਏ ਹੋ ਗਿਆ ਹੈ। ਹੁਣ ਕੰਪਨੀ ਦੇ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਆਮ ਲੋਕਾਂ ‘ਤੇ ਮਹਿੰਗਾਈ ਦਾ ਬੋਝ ਪਾ ਦਿੱਤਾ ਗਿਆ ਹੈ।