Breaking- ਚੋਰ ਨੇ ਘਰ ਵਿਚ ਵੜ ਕੇ ਲੱਖਾਂ ਰੁਪਏ ਅਤੇ ਗਹਿਣਿਆ ਦੀ ਕੀਤੀ ਚੋਰੀ
ਗੁਰਦਾਸਪੁਰ, 15 ਅਗਸਤ – (ਬਾਬੂਸ਼ਾਹੀ ਨੈਟਵਰਕ) ਪੁਲਿਸ ਪ੍ਰਸਾਸ਼ਨ ਵਲੋਂ 15 ਅਗਸਤ ਆਜ਼ਾਦੀ ਦਿਹਾੜੇ ਨੂੰ ਲੈਕੇ ਸੁਰੱਖਿਆ ਕੜੇ ਇੰਤਜ਼ਾਮ ਕੀਤੇ ਹੋਣ ਦੇ ਦਾਵੇ ਕੀਤੇ ਜਾ ਰਹੇ ਹਨ ਪਰ ਉੱਥੇ ਚੋਰਾਂ ਵੱਲੋ ਪਿੰਡ ਅਵਾਂਖਾ ਵਿੱਚ ਚੋਰਾਂ ਨੇ ਸਰਹੱਦ ਤੇ ਦੇਸ਼ ਦੀ ਰਾਖੀ ਕਰ ਰਹੇ ਆਈਟੀਬੀਪੀ ਦੇ ਜਵਾਨ ਦੇ ਘਰ ਦੇ ਤਾਲੇ ਤੋੜ ਕੇ ਘਰ ‘ਚ ਰੱਖੀ ਕਰੀਬ ਤਿੰਨ ਲੱਖ ਦੀ ਨਕਦੀ ਤੇ 7 ਤੋਲੇ ਸੋਨੇ ਦੇ ਗਹਿਣੇ ਲੈਕੇ ਫਰਾਰ ਹੋ ਗਏ। ਫਿਲਹਾਲ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ, ਕਰ ਦਿਤੀ ਹੈ ਅੱਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਹਿਲਾ ਅੰਜੂ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਆਈਟੀਬੀਪੀ ਵਿਚ ਤੈਨਾਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਤੀ ਦੇਸ਼ ਦੀ ਸੁਰੱਖਿਆ ਲਈ ਸਰਹੱਦ ਤੇ ਤੈਨਾਤ ਹਨ। ਪਰ ਉਹਨਾਂ ਦੇ ਪਰਿਵਾਰ ਦੀ ਜਾਨ ਮਾਲ ਦੀ ਰੱਖਿਆ ਕੌਣ ਕਰੇਗਾ। ਘਰ ਵਿੱਚ ਉਹ ਤੇ ਉਸ ਦੋ ਬਚੇ ਰਹਿੰਦੇ ਹਨ। ਬੀਤੇ ਸ਼ੁਕਰਵਾਰ ਨੂੰ ਰੱਖੜੀ ਬੰਨ੍ਹਣ ਲਈ ਉਹ ਆਪਣੇ ਬੱਚਿਆਂ ਸਣੇ ਪੇਕੇ ਗਈ ਹੋਈ ਸੀ। ਅੱਜ ਜਦ ਉਹ ਵਾਪਿਸ ਆਪਣੇ ਘਰ ਦਾ ਬਾਹਰਲਾ ਗੇਟ ਖੋਲ੍ਹਿਆ ਤਾਂ ਘਰ ਦੇ ਅੰਦਰਲੇ ਦਰਵਾਜ਼ੇ ਦਾ ਤਾਲਾ ਟੁਟਿਆ ਹੋਇਆ ਸੀ। ਘਰ ਦੇ ਅੰਦਰ ਦੀਆਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸੀ ਤੇ ਸਮਾਨ ਖਿੱਲਰਿਆ ਹੋਇਆ ਸੀ। ਜਦ ਅਲਮਾਰੀਆਂ ਚੈੱਕ ਕੀਤੀਆ ਤਾਂ ਉਨ੍ਹਾਂ ਚ ਰੱਖੀ ਕਰੀਬ ਤਿੰਨ ਲੱਖ ਦੀ ਨਕਦੀ ਤੇ 7 ਤੋਲੇ ਸੋਨੇ ਦੇ ਗਹਿਣੇ ਉੱਥੇ ਨਹੀਂ ਸਨ। ਪੀੜਿਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕੀਤੀ ਇਨਸਾਫ਼ ਦੀ ਮੰਗ।