Breaking- ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਚਾਈਲਡ ਲਾਈਨ ਦੀ ਟੀਮ ਨੇ ਜੋਗੀਆ ਵਾਲੀ ਬਸਤੀ ਵਿੱਚ ਕੀਤਾ ‘ਖੁੱਲਾ ਮੰਚ’ ਪ੍ਰੋਗਰਾਮ
ਫ਼ਰੀਦਕੋਟ, 18 ਅਗਸਤ – (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਅਮਨਦੀਪ ਸਿੰਘ ਸੋਢੀ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਅਤੇ ਚਾਈਲਡ ਲਾਈਨ ਫ਼ਰੀਦਕੋਟ ਦੀ ਟੀਮ ਨੇ ਮਿਲਕੇ ਜੋਗੀਆ ਵਾਲੀ ਬਸਤੀ ਵਿੱਚ “ਖੁੱਲਾ ਮੰਚ” ਪ੍ਰੋਗਰਾਮ ਦਾ ਆਯੋਜਨ ਕੀਤਾ।
ਇਸ ਮੌਕੇ ਬਾਲ ਸੁਰੱਖਿਆ ਅਫਸਰ ਐਨ.ਆਈ.ਸੀ. ਸ੍ਰੀ ਜੌਲੀ ਮੌਗਾ ਨੇ ਦੱਸਿਆ ਕਿ ਇਸ ਬਸਤੀ ਦੇ 03 ਬੱਚਿਆ ਨੂੰ ਗਲੀਆਂ ਵਿੱਚੋਂ ਕਬਾੜ ਦੀਆਂ ਚੀਜਾਂ ਇੱਕਠੀਆਂ ਕਰਦੇ ਰੈਸਕਿਊ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਹਰ ਰੋਜ਼ ਸਕੂਲ ਜਾਣ ਲਈ ਤਿੰਨਾਂ ਬੱਚਿਆ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਲਈ ਸਟੇਸ਼ਨਰੀ, ਕੱਪੜੇ ਅਤੇ ਟਿਫਿਨ ਬਾਕਸ ਦਿੱਤੇ ਗਏ। ਇਸ ਮੌਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਬੱਚਿਆ ਤੋਂ ਕੰਮ ਕਰਵਾਉਣ ਦੀ ਬਜਾਏ ਬੱਚਿਆਂ ਨੂੰ ਪੜ੍ਹਨ ਅਤੇ ਰੋਜਾਨਾ ਸਕੂਲ ਭੇਜਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਨ੍ਹਾਂ ਦੇ ਸੁਨਹਿਰੀ ਭਵਿੱਖ ਨੂੰ ਸੰਵਾਰਿਆ ਜਾ ਸਕੇ । ਇਸ ਤੋ ਇਲਾਵਾ ਮਹਿਕਮੇ ਵੱਲੋ ਦਿੱਤੀਆ ਜਾਣ ਵਾਲੀਆ ਸਰਕਾਰੀ ਸਕੀਮਾ ਜਿਵੇ ਸਪੌਸਰਸ਼ਿਪ ਬਾਰੇ ਵੀ ਜਾਣਕਾਰੀ ਦਿੱਤੀ ਗਈ ।ਇਸ ਉਪਰੰਤ ਸੈਂਟਰ ਕੋਆਰਡੀਨੇਟਰ ਚਾਈਲਡ ਲਾਈਨ ਸ੍ਰੀਮਤੀ ਸੋਨੀਆ ਰਾਣੀ ਵੱਲੋਂ ਚਾਈਲਡ ਲਾਈਨ ਦੇ ਟੋਲ ਫ੍ਰੀ 1098 ਬਾਰੇ ਜਾਣਕਾਰੀ ਦਿੱਤੀ ਕਿ 0 ਤੋਂ 18 ਸਾਲ ਤੱਕ ਦੇ ਬੇਸਹਾਰਾ , ਗੁੰਮਸ਼ੁਦਾ ਅਤੇ ਕਿਸੇ ਵੀ ਤਰ੍ਹਾ ਦੀ ਮੁਸੀਬਤਾਂ ਵਿਚ ਫਸੇ ਬੱਚਿਆ ਲਈ ਇਹ ਐਮਰਜੈਂਸੀ ਟੋਲ ਫਰੀ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਇਸ ਨੰਬਰ ਤੇ ਕਿਸੇ ਵੀ ਬੱਚੇ ਲਈ ਮੁਫਤ ਸਹਾਇਤਾ ਪ੍ਰਾਪਤ ਕਰ ਸਕਦੇ ਹੋ। ਇਸ ਵਿੱਚ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਨੰਬਰ ਗੁਪਤ ਰੱਖਿਆ ਜਾਂਦਾ ਹੈ।
ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ ਵੱਲੋ ਬਾਲ ਭਲਾਈ ਦੇ ਖੇਤਰ ਵਿਚ ਵਧੀਆ ਕਾਰਗੁਜਾਰੀ ਕਰਨ ਵਾਲੇ ਸੈਂਟਰ ਕੋਆਰਡੀਨੇਟਰ ਚਾਈਲਡ ਲਾਈਨ ਸ੍ਰੀਮਤੀ ਸੋਨੀਆ ਰਾਣੀ,ਸ੍ਰੀਮਤੀ ਪਰਵਿਦਰ ਕੌਰ ( ਆਗਣਵਾੜੀ ਵਰਕਰ) ਅਤੇ ਸੀਮਾ ਰਾਣੀ( ਆਗਣਵਾੜੀ ਵਰਕਰ) ਨੂੰ ਪ੍ਰਸੰਸ਼ਾ ਪੱਤਰ ਦਿਤਾ ਗਿਆ। ਇਸ ਮੌਕੇ ਕਾਉਂਸਲਰ ਮਾਲਤੀ ਜੈਨ,ਆਊਟਰੀਚ ਵਰਕਰ ਨੇਹਾ ਰਾਣੀ ਅਤੇ ਪ੍ਰਿਆ ਸੇਠੀ, ਜਗਸੀਰ ਸਿੰਘ ਅਤੇ ਚਾਈਲਡ ਲਾਈਨ ਟੀਮ ਦੇ ਮੈਂਬਰ ਹਾਜ਼ਰ ਸਨ।